ਜਲੰਧਰ: ਜ਼ਿਲ੍ਹੇ ਦੇ ਦਿਹਾਤੀ ਦੀ ਪੁਲਿਸ (The rural police of the district) ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹਾ 4 ਮੈਂਬਰਾਂ ਨੂੰ 03 ਦੇਸੀ ਪਿਸਤੌਲਾਂ ਅਤੇ 02 ਵਾਹਨਾਂ ਸਮੇਤ ਨੂੰ ਗ੍ਰਿਫ਼ਤਾਰ (Arrested) ਕਰ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਵਪਨ ਸ਼ਰਮਾ ਐੱਸ.ਐੱਸ.ਪੀ. ਦਿਹਾਤੀ ਜਲੰਧਰ (SSP Rural Jalandhar) ਨੇ ਦੱਸਿਆ ਕਿ ਗੈਂਗਸਟਰਾਂ ਵਿਰੁੱਧ ਚਲਾਈ ਗਈ। ਮੁਹਿਮ ਤਹਿਤ ਜਲੰਧਰ ਦਿਹਾਤੀ ਦੀ ਪੁਲਿਸ ਨੇ ਹਥਿਆਰਬੰਦ ਡਕੈਤੀਆ, ਕਤਲ, ਹਾਈਵੇਅ ਤੇ ਲੁੱਟਾ ਖੋਹਾ, ਕਰਨ ਵਾਲੇ 2 ਗਿਰਹਾ ਦੇ 4 ਦੋਸ਼ੀਆਂ ਨੂੰ 3 ਦੇਸੀ ਹਥਿਆਰਾ ਅਤੇ 2 ਵਾਹਨਾਂ ਸਮੇਤ ਗ੍ਰਿਫ਼ਤਾਰ ਕਰਕੇ ਸਫਲਤਾ ਹਾਸਿਲ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਗਿਰੋਹ ਪਿਛਲੇ 2 ਸਾਲਾਂ ਤੋਂ ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ, ਅਤੇ ਨਵਾਂ ਸ਼ਹਿਰ ਦੇ ਆਮ ਖੇਤਰ ਵਿੱਚ ਸਰਗਰਮ ਹਨ। ਉਹ 3 ਸਾਲਾਂ ਤੋਂ ਆਪਣੇ ਘਰਾਂ ਵਿੱਚ ਨਹੀ ਰਹਿ ਰਹੇ ਸਨ। ਇਸ ਲਈ ਇਨ੍ਹਾਂ ਨੂੰ ਟਰੈਕ ਕਰਨਾ ਇਕ ਵੱਡੀ ਚੁਣੌਤੀ ਸੀ। 1-04-2012 ਨੂੰ ਭੁਵਨੇਸ਼ਵਰ ਕੁਮਾਰ ਨੂੰ 3 ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਸੀ। ਜਦੋਂ ਉਹ ਆਪਣੇ ਭਰਾ ਸਮੇਤ ਤਲਹਣ ਰੋਡ ‘ਤੇ ਮੋਟਰਸਾਇਕਲ ‘ਤੇ ਜਾ ਰਿਹਾ ਸੀ। ਮੁੱਖ ਅਫਸਰ ਥਾਣਾ ਪਤਾਰਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 48 ਘੰਟੇ ਦੇ ਅੰਦਰ ਅੰਦਰ 4 ਦੋਸ਼ੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ।
ਇਨ੍ਹਾਂ ਮੁਲਜ਼ਮਾਂ ਤੋਂ 3 ਦੇਸੀ ਹਥਿਆਰ ਅਤੇ ਅਪਰਾਧ ਵਿੱਚ ਵਰਤੇ ਗਏ 2 ਵਾਹਨ ਬ੍ਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਸਾਹਿਲ, ਅਵਤਾਰ ਅਤੇ ਜਤਿਨ ਵਜੋਂ ਹੋਈ ਹੈ। ਇਨ੍ਹਾਂ ਦੇ ਖ਼ਿਲਾਫ਼ ਜਲੰਧਰ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਲੁੱਟ-ਖੋਹ ਦੇ ਕਈ ਮੁਕੱਦਮੇ ਦਰਜ ਹਨ। ਪਿਛਲੇ ਦਿਨੀਂ ਗੁਰਾਇਆ ਨੇੜੇ 3 ਹਥਿਆਰਬੰਦ ਲੁਟੇਰਿਆ ਵੱਲੋਂ ਇੱਕ ਕਰੇਟਾ ਕਾਰ ਲੁੱਟੀ ਗਈ ਸੀ। ਇਸੇ ਦਿਨ ਇਸ ਗਿਰੋਹ ਨੇ ਇਸੇ ਇਲਾਕੇ ਵਿੱਚ ਕਈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ: ਸੁੱਖਾ ਦੁਨੋ ਕੇ ਗੈਂਗ ਦੇ ਮੈਂਬਰ ਮਾਰੂ ਹਥਿਆਰਾਂ ਨਾਲ ਕਾਬੂ, ਬੰਬੀਹਾ ਗਰੁੱਪ ਨਾਲ ਵੀ ਸਬੰਧ