ETV Bharat / state

ਪਰਾਲੀ ਨਾ ਸਾੜਨ ਲਈ ਐਸਐਚਓ ਖੁਦ ਘਰ-ਘਰ ਜਾ ਕੇ ਕਿਸਾਨਾਂ ਕਰ ਰਹੇ ਜਾਗਰੂਕ - ਜਲੰਧਰ ਪਿਡ ਲਾਂਬੜਾ

ਇਸ ਵੇਲੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਪਰਾਲੀ ਸਾੜਨ ਨੂੰ ਲੈ ਕੇ ਬਣੀ ਹੋਈ ਹੈ। ਇਸ ਨੂੰ ਲੈ ਕੇ ਜਲੰਧਰ ਦੇ ਥਾਣਾ ਲਾਂਬੜਾ ਦੇ ਐਸਐਚਓ ਪੁਸ਼ਪ ਬਾਲੀ ਨੇ ਇੱਕ ਵੱਖਰੀ ਮੁਹਿੰਮ ਸ਼ੁਰੂ ਕੀਤੀ ਹੈ। ਵੇਖੋ ਕਿਵੇਂ ਕਰ ਰਹੇ ਐਸਐਚਓ ਆਪਣੇ ਖੇਤਰ ਦੇ ਕਿਸਾਨਾਂ ਨੂੰ ਜਾਗਰੂਕ ...

ਫ਼ੋਟੋ
author img

By

Published : Nov 7, 2019, 9:23 AM IST

Updated : Nov 7, 2019, 10:12 AM IST

ਜਲੰਧਰ: ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਿੱਥੇ ਕਈ ਕਿਸਾਨ ਉਹ ਸਾਹਮਣੇ ਆਉਂਦੇ ਹਨ ਜੋ ਪਰਾਲੀ ਨਾ ਸਾੜ ਕੇ, ਉਸ ਨਾਲ ਵਧੀਆ ਢੰਗ ਨਾਲ ਨਜਿੱਠ ਰਹੇ ਹਨ, ਉੱਥੇ ਹੀ ਕਈ ਕਿਸਾਨ ਰਵਾਇਤੀ ਸੋਚ ਨਹੀਂ ਛੱਡ ਰਹੇ। ਪਰ, ਜਲੰਧਰ ਦੇ ਪਿੰਡ ਲਾਂਬੜਾ ਵਿਖੇ ਐਸਐਚਓ ਪੁਸ਼ਪ ਬਾਲੀ ਆਪ ਪਿੰਡ ਦੇ ਲੋਕਾਂ ਅਤੇ ਪੰਚਾਇਤਾਂ ਵਿੱਚ ਜਾ ਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਣ ਲਈ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਹਨ।

ਪੁਸ਼ਪ ਬਾਲੀ ਜਲੰਧਰ ਦੇ ਥਾਣਾ ਲਾਂਬੜਾ ਦੇ ਐਸਐਚਓ ਹਨ। ਅੱਜ ਕੱਲ੍ਹ ਐਸਐਚਓ ਸਾਹਿਬ ਆਪਣੇ ਥਾਣੇ ਦੇ ਕੰਮਾਂ ਦੇ ਨਾਲ ਨਾਲ ਪਰਾਲੀ ਨਾ ਸਾੜਣ ਦਾ ਸੰਦੇਸ਼ ਕਾਗਜ਼ਾਂ ਉੱਤੇ ਛਪਵਾ ਕੇ ਆਪਣੇ ਇਲਾਕੇ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਵਿੱਚ ਇਸ ਸੰਦੇਸ਼ ਨੂੰ ਦਿੰਦੇ ਹੋਏ ਆਮ ਨਜ਼ਰ ਆਉਂਦੇ ਹਨ। ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੰਦੇਸ਼ ਐਸਐਚਓ ਸਾਹਿਬ ਖੁਦ ਪਿੰਡ-ਪਿੰਡ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਦੇ ਰਹੇ ਹਨ।

ਵੇਖੋ ਵੀਡੀਓ

ਆਪਣੇ ਇਲਾਕੇ ਦੇ ਇੱਕ ਪਿੰਡ ਵਿੱਚ ਆਪਣੀ ਗੱਡੀ ਵਿੱਚ ਬਿਨਾਂ ਕਿਸੇ ਪੁਲਿਸ ਮੁਲਾਜ਼ਮ ਦੇ ਇਕੱਲੇ ਹੀ ਉਹ ਇਸ ਪਿੰਡ ਵਿੱਚ ਪੁੱਜੇ ਅਤੇ ਆਪਣੇ ਛਪਵਾਏ ਹੋਏ ਕਾਗਜ਼ਾਂ ਨੂੰ ਨਾ ਸਿਰਫ਼ ਕਿਸਾਨਾਂ ਨੂੰ ਵੰਡ ਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਦਾ ਸੰਦੇਸ਼ ਦਿੱਤਾ, ਇਸ ਦੇ ਨਾਲ ਹੀ ਖੇਤਾਂ ਵਿੱਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਇਨ੍ਹਾਂ ਗੱਲਾਂ ਨੂੰ ਸਮਝਾਇਆ।

ਐਸਐਚਓ ਪੁਸ਼ਪ ਬਾਲੀ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਵਿੱਚ ਹਰ ਪਿੰਡ ਦੇ ਕਿਸਾਨਾਂ ਕੋਲ ਇਸੇ ਤਰ੍ਹਾਂ ਇਹ ਕਾਗਜ਼ ਆਪਣੇ ਹੱਥ ਵਿੱਚ ਲੈ ਕੇ ਜਾਂਦੇ ਹਨ ਜਿਸ ਉੱਤੇ ਪਰਾਲੀ ਨਾ ਸਾੜਨ ਦਾ ਸੰਦੇਸ਼ ਛਪਿਆ ਹੋਇਆ ਹੈ। ਉਨ੍ਹਾਂ ਅਨੁਸਾਰ ਉਹ ਹਰ ਕਿਸਾਨ ਨੂੰ ਬੜੇ ਹੀ ਪਿਆਰ ਸਤਿਕਾਰ ਨਾਲ ਇਹ ਸੰਦੇਸ਼ ਦਿੰਦੇ ਹਨ ਕਿ ਪਰਾਲੀ ਸਾੜਨ ਦੇ ਕਿੰਨੇ ਭਿਆਨਕ ਨਤੀਜੇ ਹੋ ਸਕਦੇ ਹਨ।

ਇਹ ਵੀ ਪੜ੍ਹੋ: ਪੀਐੱਮ ਮੋਦੀ ਨੇ ਕੈਬਿਨੇਟ ਮੰਤਰੀਆਂ ਨੂੰ ਦਿੱਤੀ ਚਿਤਾਵਨੀ, ਕਿਹਾ- ਬਿਆਨਬਾਜ਼ੀ ਤੋਂ ਕਰੋਂ ਪ੍ਰਹੇਜ

ਇਨ੍ਹਾਂ ਹੀ ਨਹੀਂ ਆਪਣੇ ਥਾਣੇ ਦੇ ਐਸਐਚਓ ਹੁੰਦਿਆਂ ਹੋਇਆਂ ਕਿਸੇ ਵੀ ਤਰੀਕੇ ਦੀ ਕਾਨੂੰਨ ਦੀ ਪਾਲਣਾ ਵਿੱਚ ਵੀ ਉਹ ਕੋਈ ਕਮੀ ਨਹੀਂ ਛੱਡਦੇ। ਉਨ੍ਹਾਂ ਅਨੁਸਾਰ ਉਹ ਹਰ ਕਿਸੇ ਨੂੰ ਪਹਿਲੇ ਤਾਂ ਪਿਆਰ ਨਾਲ ਇਹ ਸੰਦੇਸ਼ ਦਿੰਦੇ ਹਨ, ਪਰ ਬਾਅਦ ਵਿੱਚ ਜਦੋਂ ਕੋਈ ਫਿਰ ਵੀ ਨਹੀਂ ਮੰਨਦਾ ਅਤੇ ਕਾਨੂੰਨ ਦਾ ਉਲੰਘਣ ਕਰਦਾ ਹੈ, ਤਾਂ ਉਸ ਉੱਤੇ ਬਣਦੀ ਕਾਰਵਾਈ ਵੀ ਕਰਦੇ ਹਨ। ਪਿਛਲੇ 2-3 ਦਿਨਾਂ ਵਿੱਚ ਉਹ 4 ਇਸ ਤਰ੍ਹਾਂ ਦੇ ਮਾਮਲੇ ਦਰਜ ਕਰ ਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਚੁੱਕੇ ਹਨ।

ਸੋ, ਪੁਸ਼ਪ ਬਾਲੀ ਵਰਗੇ ਅਫ਼ਸਰ ਹਰ ਉਸ ਮੁਲਾਜ਼ਮ ਅਤੇ ਅਫ਼ਸਰ ਲਈ ਇੱਕ ਪ੍ਰੇਰਣਾ ਸਰੋਤ ਹਨ, ਜੋ ਸਿਰਫ਼ ਆਪਣੀ ਕੁਰਸੀ ਅਤੇ ਦਫ਼ਤਰਾਂ ਵਿੱਚ ਬੈਠ ਕੇ ਡਿਊਟੀ ਕਰਨਾ ਹੀ ਪਸੰਦ ਕਰਦੇ ਹਨ।

Intro:ਇਸ ਵੇਲੇ ਪੰਜਾਬ ਹਰਿਆਣਾ ਅਤੇ ਦਿੱਲੀ ਦੀ ਸਭ ਤੋਂ ਵੱਡੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਜਲੰਧਰ ਦੇ ਥਾਣਾ ਲਾਂਬੜਾ ਦੇ ਐੱਸ ਐੱਚ ਓ ਪੁਸ਼ਪ ਬਾਲੀ ਨੇ ਇੱਕ ਵੱਖਰੀ ਮੁਹਿੰਮ ਸ਼ੁਰੂ ਕੀਤੀ ਹੈ . ਐੱਸਐੱਚਓ ਪੁਸ਼ਪ ਬਾਲੀ ਆਪ ਪਿੰਡ ਦੇ ਲੋਕਾਂ ਅਤੇ ਪੰਚਾਇਤਾਂ ਵਿੱਚ ਜਾ ਕੇ ਉਨ੍ਹਾਂ ਨੂੰ ਪਰਾਲੀ ਨਾ ਬਾਲਣ ਬਾਰੇ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਨੇ .Body:ਪੁਲੀਸ ਦੀ ਵਰਦੀ ਵਿੱਚ ਕਿਸਾਨਾਂ ਦੇ ਨਾਲ ਖੇਤਾਂ ਵਿੱਚ ਖੜ੍ਹੇ ਇਸ ਸ਼ਖਸ ਦਾ ਨਾਮ ਹੈ ਪੁਸ਼ਪ ਬਾਲੀ . ਪੁਸ਼ਪ ਬਾਲੀ ਜਲੰਧਰ ਦੇ ਥਾਣਾ ਲਾਂਬੜਾ ਦੇ ਐਸਐਚਓ ਹਨ . ਅੱਜ ਕੱਲ੍ਹ ਏਸ ਐਚ ਓ ਸਾਹਿਬ ਆਪਣੇ ਥਾਣੇ ਦੇ ਕੰਮ ਦੇ ਨਾਲ ਨਾਲ ਪਰਾਲੀ ਨਾ ਬਾਲਣ ਦਾ ਸੰਦੇਸ਼ ਕਾਗਜ਼ਾਂ ਉੱਤੇ ਛਪਵਾ ਕੇ ਆਪਣੇ ਇਲਾਕੇ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਵਿੱਚ ਇਸ ਸੰਦੇਸ਼ ਨੂੰ ਦਿੰਦੇ ਆਮ ਨਜ਼ਰ ਆਉਂਦੇ ਹਨ . ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਣ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੰਦੇਸ਼ ਐਸਐਚਓ ਸਾਹਿਬ ਖੁਦ ਪਿੰਡ ਪਿੰਡ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਦੇ ਰਹੇ ਹਨ . ਕੁਝ ਏਦਾਂ ਦਾ ਹੀ ਸੰਦੇਸ਼ ਅੱਜ ਵੀ ਏਸ ਐਚ ਓ ਸਾਹਿਬ ਇਲਾਕੇ ਦੇ ਕਿਸਾਨਾਂ ਨੂੰ ਦਿੰਦੇ ਹੋਏ ਨਜ਼ਰ ਆਏ ਆਪਣੇ ਇਲਾਕੇ ਦੇ ਇੱਕ ਪਿੰਡ ਵਿੱਚ ਆਪਣੀ ਗੱਡੀ ਵਿੱਚ ਬਿਨਾਂ ਕਿਸੇ ਪੁਲਿਸ ਮੁਲਾਜ਼ਮ ਦੇ ਕੱਲੇ ਹੀ ਉਹ ਇਸ ਪਿੰਡ ਵਿੱਚ ਪੁੱਜੇ ਅਤੇ ਆਪਣੇ ਛਪਵਾਏ ਹੋਏ ਕਾਗਜ਼ਾਂ ਨੂੰ ਨਾ ਸਿਰਫ ਕਿਸਾਨਾਂ ਨੂੰ ਵੰਡ ਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਦਾ ਸੰਦੇਸ਼ ਦਿੱਤਾ ,ਨਾਲ ਹੀ ਖੇਤਾਂ ਵਿੱਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਇਨ੍ਹਾਂ ਗੱਲਾਂ ਨੂੰ ਸਮਝਾਇਆ
ਐੱਸਐੱਚਓ ਪੁਸ਼ਪ ਬਾਲੀ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਵਿੱਚ ਹਰ ਪਿੰਡ ਦੇ ਕਿਸਾਨਾਂ ਕੋਲ ਇਸੇ ਤਰ੍ਹਾਂ ਇਹ ਕਾਗਜ਼ ਆਪਣੇ ਹੱਥ ਵਿੱਚ ਲੈ ਕੇ ਜਾਂਦੇ ਹਨ ਜਿਸ ਉੱਤੇ ਪਰਾਲੀ ਨਾ ਸਾੜਨ ਦਾ ਸੰਦੇਸ਼ ਛਪਿਆ ਹੋਇਆ ਹੈ। ਉਨ੍ਹਾਂ ਅਨੁਸਾਰ ਉਹ ਹਰ ਕਿਸਾਨ ਨੂੰ ਬੜੇ ਹੀ ਪਿਆਰ ਸਤਿਕਾਰ ਨਾਲ ਇਹ ਸੰਦੇਸ਼ ਦਿੰਦੇ ਹਨ ਕਿ ਪਰਾਲੀ ਸਾੜਨ ਦੇ ਕਿੰਨੇ ਭਿਆਨਕ ਨਤੀਜ਼ੇ ਹੋ ਸਕਦੇ ਹਨ ਇਹੀ ਨਹੀਂ ਆਪਣੇ ਥਾਣੇ ਦੇ ਏਸ ਐਚ ਓ ਹੁੰਦਿਆਂ ਹੋਇਆਂ ਕਿਸੇ ਵੀ ਤਰੀਕੇ ਦੀ ਕਾਨੂੰਨ ਦੀ ਪਾਲਣਾ ਵਿੱਚ ਵੀ ਉਹ ਕੋਈ ਕਮੀ ਨਹੀਂ ਛੱਡਦੇ ਉਨ੍ਹਾਂ ਅਨੁਸਾਰ ਉਹ ਹਰ ਕਿਸੇ ਨੂੰ ਪਹਿਲੇ ਤਾਂ ਪਿਆਰ ਨਾਲ ਇਹ ਸੰਦੇਸ਼ ਦਿੰਦੇ ਨੇ ਪਰ ਬਾਅਦ ਵਿੱਚ ਜਦੋਂ ਕੋਈ ਫਿਰ ਵੀ ਨਹੀਂ ਮੰਨਦਾ ਅਤੇ ਕਾਨੂੰਨ ਦਾ ਉਲੰਘਣ ਕਰਦਾ ਹੈ ਤਾਂ ਉਸ ਤੇ ਬਣਦੀ ਕਾਰਵਾਈ ਵੀ ਕਰਦੇ ਹਨ ਇਹੀ ਗੱਲ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਇਹ ਸੰਦੇਸ਼ ਦੇਣ ਦੇ ਨਾਲ ਨਾਲ ਜਿਨ੍ਹਾਂ ਕਿਸਾਨਾਂ ਨੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਪਰਾਲੀ ਨੂੰ ਸਾੜਿਆ ਉਨ੍ਹਾਂ ਤੇ ਮਾਮਲੇ ਵੀ ਦਰਜ ਕੀਤੇ ਅਤੇ ਹੁਣ ਤੱਕ ਪਿਛਲੇ ਦੋ ਤਿੰਨ ਦਿਨਾਂ ਵਿੱਚ ਉਹ ਚਾਰ ਐਸੇ ਮਾਮਲੇ ਦਰਜ ਕਰ ਗੁਨਾਹਗਾਰਾਂ ਨੂੰ ਹਿਰਾਸਤ ਵਿੱਚ ਲੈ ਚੁੱਕੇ ਹਨ।

ਬਾਈਟ : ਪੁਰਸ਼ ਕਬਾਲੀ ( ਐਸ ਐਚ ਓ, ਥਾਣਾ ਲਾਂਬੜਾ )Conclusion:ਪੁਸ਼ਪ ਬਾਲੀ ਵਰਗੇ ਅਫ਼ਸਰ ਹਰ ਉਸ ਮੁਲਾਜ਼ਮ ਅਤੇ ਅਫ਼ਸਰ ਲਈ ਇੱਕ ਪ੍ਰੇਰਣਾ ਹਨ ਜੋ ਸਿਰਫ ਆਪਣੇ ਕੈਬਿਨਾਂ ਅਤੇ ਦਫ਼ਤਰਾਂ ਵਿੱਚ ਬੈਠ ਕੇ ਡਿਊਟੀ ਕਰਨਾ ਪਸੰਦ ਕਰਦੇ ਹਨ।
Last Updated : Nov 7, 2019, 10:12 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.