ਜਲੰਧਰ: ਵਾਲਮੀਕਿ ਜੈਅੰਤੀ ਮੌਕੇ ਸਾਬਕਾ ਕੇਂਦਰੀ ਹਰਸਿਮਰਤ ਕੌਰ ਬਾਦਲ (Harsimrat Badal) ਵੱਲੋਂ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਨਿਸ਼ਾਨੇ ਤੇ ਲਿਆ ਹੈ। ਹਰਸਿਮਰਤ ਬਾਦਲ (Harsimrat Badal) ਨੇ ਕਿਹਾ ਕਿ ਕੈਪਟਨ ਨੇ ਸਾਰਿਆਂ ਨਾਲ ਝੂਠੇ ਵਾਅਦੇ ਕੀਤੇ ਹਨ। ਉਨ੍ਹਾਂ ਕੈਪਟਨ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕੈਪਟਨ ਹਮੇਸ਼ਾ ਹੀ ਭਾਜਪਾ ਦੀ ਬੋਲੀ ਬੋਲਦੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਦੇ ਖਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੀ ਕਦੇ ਨਹੀਂ ਬੋਲੇ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਭ ਰਲੇ ਹੋਏ ਹਨ।
ਹਰਸਿਮਰਤ ਬਾਦਲ ਨੇ ਕਿਹਾ ਕੈਪਟਨ ‘ਤੇ ਵੱਡਾ ਇਲਜ਼ਾਮ ਲਗਾਉਂਦੇ ਕਿਹਾ ਕਿ ਉਹ 2017 ਦੇ ਵਿੱਚ ਵੀ ਭਾਜਪਾ ਦੇ ਨਾਲ ਰਲੇ ਹੋਏ ਹਨ ਤੇ ਉਨ੍ਹਾਂ ਖੁਦ ਭਾਜਪਾ ਨੇ ਕੈਪਟਨ ਨੂੰ ਵੋਟਾਂ ਪਵਾਈਆਂ ਹਨ।
ਅਕਾਲੀ ਦਲ ਦੇ ਕੈਪਟਨ ਨਾਲ ਰਲੇ ਹੋਣ ਦੇ ਲੱਗਦੇ ਇਲਜ਼ਾਮਾਂ ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਜੇ ਅਕਾਲੀ ਤੇ ਕੈਪਟਨ ਰਲੇ ਹੁੰਦੇ ਤਾਂ ਅੱਜ ਹਾਲਾਤ ਕੁਝ ਹੋਣ ਸਾਰੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਲਾਈ ਦੇ ਲਈ ਉਨ੍ਹਾਂ ਦਾ ਭਾਜਪਾ ਦੇ ਨਾਲ ਗੱਠਜੋੜ ਸੀ। ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਲੋਕ ਪੰਜਾਬ ਵਿਰੋਧੀ ਹਨ ਇਸ ਲਈ ਲੋਕ ਇੰਨ੍ਹਾਂ ਨੂੰ 2022 ਦੇ ਵਿੱਚ ਜਵਾਬ ਦੇਣਗੇ। ਇਸ ਦੌਰਾਨ ਉੁਨ੍ਹਾਂ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਕਦੇ ਵੀ ਕੈਪਟਨ ਦੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰਦਾ ਸਕਦਾ ਤੇ ਨਾ ਹੀ ਕਦੇ ਕਰੇਗਾ।
ਹਰਸਿਮਰਤ ਬਾਦਲ ਨੇ ਸਿੰਘੂ ਬਾਰਡਰ ਦੀ ਘਟਨਾ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ। ਇਸ ਮੌਕੇ ਉਨ੍ਹਾਂ ਪੁਰਾਣੇ ਮੁੱਖ ਯਾਨੀ ਕੈਪਟਨ ਅਮਰਿੰਦਰ ਨੂੰ ਨਿਕੰਮਾ ਦੱਸਦੇ ਹੋਏ ਹੁਣ ਦੇ ਮੁੱਖ ਮੰਤਰੀ ਨੂੰ ਬੇਬਸ ਕਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਕੀ ਉਮੀਦ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਪੰਜਾਬ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਕਾਲੀ ਦਲ ਕਦੇ ਵੀ ਉਸ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰੇਗਾ।