ETV Bharat / state

ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲੇ ਵੱਡੇ ਮੱਗਰਮੱਛਾਂ 'ਤੇ ਹੋਵੇ ਕਾਰਵਾਈ: ਖਹਿਰਾ - ਪੰਚਾਇਤੀ ਜ਼ਮੀਨਾਂ ਛੁਡਾਉਣ ਦੀ ਗੱਲ

ਸੁਖਪਾਲ ਖਹਿਰਾ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਛੁਡਾਉਣ ਦੀ ਗੱਲ ਕਾਂਗਰਸ ਸਰਕਾਰ ਦੇ ਸਮੇਂ ਉੱਤੇ ਉਨ੍ਹਾਂ ਵੱਲੋਂ ਹੀ ਕੀਤੀ ਗਈ ਸੀ, ਪਰ ਉਸ ਵਿੱਚ ਇਹ ਨਹੀਂ ਸੀ ਕਿ ਛੋਟੇ ਕਿਸਾਨਾਂ ਤੋਂ ਪੰਚਾਇਤੀ ਜ਼ਮੀਨ ਖੋਹੀਆਂ ਜਾਣ। ਖਹਿਰਾ ਨੇ ਕਿਹਾ ਕਿ ਹੁਣ ਸੂਬੇ ਦੇ ਪੰਚਾਇਤ ਮੰਤਰੀ ਖ਼ੁਦ ਜਾ ਕੇ ਛੋਟੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਰਹੇ ਹਨ ਪਰ ਵੱਡੇ ਵੱਡੇ ਧਨਾਢ ਲੋਕ ਜਿਹੜੇ ਕਈ ਏਕੜ ਪੰਚਾਇਤੀ ਜ਼ਮੀਨਾਂ ਦਬਾ ਕੇ ਬੈਠੇ ਹੋਏ ਹਨ, ਉਨ੍ਹਾਂ ਵੱਲ ਕਾਰਵਾਈ ਨਹੀਂ ਕਰ ਰਹੇ।

ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲੇ ਵੱਡੇ ਮੱਗਰਮੱਛਾਂ 'ਤੇ ਹੋਵੇ ਕਾਰਵਾਈ

author img

By

Published : May 17, 2022, 9:29 PM IST

ਜਲੰਧਰ: ਇਥੇ ਸਥਾਨਕ ਪ੍ਰੈੱਸ ਕਲੱਬ ਵਿੱਚ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸੂਬੇ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੂਬੇ ਵਿੱਚ ਜੋ ਪੰਚਾਇਤੀ ਜ਼ਮੀਨਾਂ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ 'ਤੇ ਵੱਡੇ ਸਵਾਲ ਚੁੱਕੇ। ਇਸ ਦੇ ਨਾਲ ਹੀ ਖਹਿਰਾ ਵਲੋਂ 31 ਮਈ ਤੱਕ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਨਾ ਛੱਡਣ 'ਤੇ ਪਰਚੇ ਤੇ ਖਰਚੇ ਦੇ ਐਲਾਨ ਦੀ ਵੀ ਨਿਖੇਧੀ ਕੀਤੀ।

ਸੁਖਪਾਲ ਖਹਿਰਾ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਛੁਡਾਉਣ ਦੀ ਗੱਲ ਕਾਂਗਰਸ ਸਰਕਾਰ ਦੇ ਸਮੇਂ ਉੱਤੇ ਉਨ੍ਹਾਂ ਵੱਲੋਂ ਹੀ ਕੀਤੀ ਗਈ ਸੀ, ਪਰ ਉਸ ਵਿੱਚ ਇਹ ਨਹੀਂ ਸੀ ਕਿ ਛੋਟੇ ਕਿਸਾਨਾਂ ਤੋਂ ਪੰਚਾਇਤੀ ਜ਼ਮੀਨ ਖੋਹੀਆਂ ਜਾਣ। ਖਹਿਰਾ ਨੇ ਕਿਹਾ ਕਿ ਹੁਣ ਸੂਬੇ ਦੇ ਪੰਚਾਇਤ ਮੰਤਰੀ ਖ਼ੁਦ ਜਾ ਕੇ ਛੋਟੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਰਹੇ ਹਨ ਪਰ ਵੱਡੇ ਵੱਡੇ ਧਨਾਢ ਲੋਕ ਜਿਹੜੇ ਕਈ ਏਕੜ ਪੰਚਾਇਤੀ ਜ਼ਮੀਨਾਂ ਦਬਾ ਕੇ ਬੈਠੇ ਹੋਏ ਹਨ, ਉਨ੍ਹਾਂ ਵੱਲ ਕਾਰਵਾਈ ਨਹੀਂ ਕਰ ਰਹੇ।

ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲੇ ਵੱਡੇ ਮੱਗਰਮੱਛਾਂ 'ਤੇ ਹੋਵੇ ਕਾਰਵਾਈ

ਇਸ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਐਲਾਨ ਕੀਤਾ ਕਿ 22 ਮਈ ਨੂੰ ਅਜਿਹੇ ਸਾਰੇ ਹੀ ਛੋਟੇ ਕਿਸਾਨਾਂ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠਾ ਕੀਤਾ ਜਾਏਗਾ ਅਤੇ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਦੇਣ ਵਾਸਤੇ ਵਕੀਲਾਂ ਦਾ ਪੈਨਲ ਵੀ ਤਿਆਰ ਕੀਤਾ ਜਾਵੇਗਾ।

ਉਥੇ ਇਸ ਮੌਕੇ 'ਤੇ ਸੁਖਪਾਲ ਖਹਿਰਾ ਨੇ ਦੱਸਿਆ ਕਿ ਸੂਬੇ ਵਿੱਚ ਛੇ ਲੱਖ ਏਕੜ ਪੰਚਾਇਤੀ ਜ਼ਮੀਨਾਂ ਉੱਤੇ ਕਬਜ਼ੇ ਹਨ। ਇਹ ਛੇ ਲੱਖ ਏਕੜ ਜ਼ਮੀਨ ਨੂੰ ਛੁਡਵਾ ਲਿਆ ਜਾਵੇ ਤਾਂ ਸੂਬੇ ਦਾ ਤਿੰਨ ਲੱਖ ਕਰੋੜ ਦਾ ਕਰਜ਼ ਇਹਦੇ ਨਾਲ ਹੀ ਲੱਥ ਜਾਵੇਗਾ। ਉਥੇ ਇਸ ਮੌਕੇ 'ਤੇ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਕਿ ਛੋਟੇ ਕਿਸਾਨਾਂ ਤੋਂ ਜ਼ਮੀਨ ਛੁਡਵਾਉਣ ਦੀ ਬਜਾਏ ਉਸ ਜ਼ਮੀਨ ਦੀ ਕੋਈ ਨਾ ਕੋਈ ਵੈਲਿਊ ਲਗਾ ਕੇ ਉਨ੍ਹਾਂ ਲੋਕਾਂ ਨੂੰ ਹੀ ਦੇ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਰੋਟੀ ਤੋਂ ਆਵਾਜ਼ਾਰ ਨਾ ਹੋਣ।

ਖਹਿਰਾ ਨੇ ਕਿਹਾ ਕਿ ਲੋੜ ਪਈ ਤਾਂ ਸਰਕਾਰ ਖ਼ਿਲਾਫ਼ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਜਾਵਾਂਗੇ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸਿਰਫ਼ ਛੋਟੇ ਕਿਸਾਨਾਂ ਜਾਂ ਗ਼ਰੀਬ ਵਰਗ ਦੇ ਲੋਕਾਂ ਜਾਂ ਜਿਨ੍ਹਾਂ ਕੋਲ ਤਿੰਨ ਏਕੜ ਤੋਂ ਵੀ ਘੱਟ ਦਾ ਰਕਬਾ ਪੰਚਾਇਤੀ ਹੈ, ਤੋਂ ਕਬਜ਼ੇ ਛੁਡਵਾਏ ਹਨ ਜਦਕਿ ਸਰਕਾਰ ਨੂੰ ਵੱਡੇ ਅਫ਼ਸਰਾਂ ਅਤੇ ਆਗੂਆਂ ਦੇ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਕਬਜ਼ੇ ਪਹਿਲ ਦੇ ਆਧਾਰ ’ਤੇ ਛੁਡਵਾਉਣੇ ਚਾਹੀਦੇ ਸਨ।

ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਮੁਹਾਲੀ ਦੇ ਲਾਗੇ ਧਨਾਢ ਲੋਕਾਂ ਵੱਲੋਂ ਪੰਜਾਹ ਹਜ਼ਾਰ ਏਕੜ ਜ਼ਮੀਨ 'ਤੇ ਕੀਤੇ ਗਏ ਕਬਜ਼ਿਆਂ ਨੂੰ ਛੁਡਵਾ ਕੇ ਸੂਬੇ ਦੇ ਆਮ ਲੋਕਾਂ ਦੇ ਵਿੱਚ ਆਪਣਾ ਵਿਸ਼ਵਾਸ ਪੈਦਾ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੱਡੇ ਧਨਾਢਾਂ 'ਤੇ ਕਾਰਵਾਈ ਨਾ ਕਰਕੇ ਛੋਟੇ ਕਿਸਾਨਾਂ ਨੂੰ ਤੰਗ ਕਰਨਾ ਬਿਲਕੁਲ ਗਲਤ ਹੈ।

ਖਹਿਰਾ ਨੇ ਕਿਹਾ ਕਿ ਇਹ ਸੱਦਾ ਮੇਰਾ ਨਿੱਜੀ ਸੱਦਾ ਹੈ, ਕਾਂਗਰਸ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੇ ਲੋਕ ਵੀ ਇਸ ਇਕੱਠ ਵਿਚ ਪਹੁੰਚ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਦੇ ਲਈ ਵਕੀਲਾਂ ਦਾ ਇਕ ਪੈਨਲ ਵੀ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਬਠਿੰਡਾ ਬੇਅਦਬੀ ਮਾਮਲੇ ’ਚ SGPC ਪ੍ਰਧਾਨ ਵੱਲੋਂ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.