ETV Bharat / state

ਜਲੰਧਰ ਗੈਂਗਰੇਪ: ਤਿੰਨ ਮੁਲਜ਼ਮ ਗ੍ਰਿਫ਼ਤਾਰ, ਚੌਥੇ ਦੀ ਭਾਲ ਜਾਰੀ - LUDHIANA

ਜਲੰਧਰ: ਫਿਲੌਰ ਵਿਖੇ ਇੱਕ ਪ੍ਰਵਾਸੀ ਲੜਕੀ ਨਾਲ ਹੋਏ ਸਮੂਹਿਕ ਜ਼ਬਰ ਜਨਾਹ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

author img

By

Published : Feb 13, 2019, 8:16 PM IST

ਫਿਲੌਰ ਦੇ ਡੀਐੱਸਪੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਲੜਕੀ ਬਿਹਾਰ ਦੀ ਰਹਿਣ ਵਾਲੀ ਹੈ। ਘਟਨਾ ਵਾਲੇ ਦਿਨ ਉਹ ਆਪਣੇ ਦੋਸਤ ਨਾਲ ਘਰ ਬੈਠੀ ਹੋਈ ਸੀ। ਤਿੰਨ ਨੌਜਵਾਨ ਉਸ ਨੂੰ ਘਰੋਂ ਬੁਲਾ ਕੇ ਬਾਹਰ ਲੈ ਗਏ ਅਤੇ ਅਣਜਾਣ ਜਗ੍ਹਾ 'ਤੇ ਜਾ ਕੇ ਉਸ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ।

ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਤਿੰਨ ਮੁਲਜ਼ਮ ਬੰਟੀ, ਜਤਿੰਦਰ ਕੁਮਾਰ ਅਤੇ ਅਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦੇ ਚੌਥੇ ਸਾਥੀ ਰਾਜੀਵ ਕੁਮਾਰ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Story.....PB_JLD_DEVENDER_gang rape accused arrested

No of files ....01

Feed thru ....ftp

ਐਂਕਰ : ਜਲੰਧਰ ਦੇ ਫਿਲੌਰ ਵਿਖੇ ਇਕ ਪ੍ਰਵਾਸੀ ਲੜਕੀ ਨਾਲ ਗੈਂਗਰੇਪ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਆਰੋਪੀਆਂ ਵਿੱੱਚੋਂ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।  ਅੱਜ ਫਿਲੌਰ ਦੇ ਡੀਐਸਪੀ ਨੇ ਇਸ ਮਾਮਲੇ ਬਾਰੇ ਦੱਸਦੇ ਹੋਏ ਕਿਹਾ ਕਿ ਇਕ ਲੜਕੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਹੈ ਆਪਣੇ ਦੋਸਤ ਦੇ ਨਾਲ ਆਪਣੇ ਘਰ ਬੈਠੀ ਹੋਈ ਸੀ ਜਿਸ ਨੂੰ ਤਿੰਨ ਹੋਰ ਨੌਜਵਾਨ ਬੁਲਾ ਕੇ ਘਰੋਂ ਬਾਹਰ ਲੈ ਗਏ ਅਤੇ ਕਿਸੇ ਅਣਜਾਣ ਜਗ੍ਹਾ ਤੇ ਲਿਜਾ ਕੇ ਉਸ ਨਾਲ ਚਾਰ ਲੜਕਿਆਂ ਨੇ ਗੈਂਗਰੇਪ ਕੀਤਾ । ਉਨ੍ਹਾਂ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ਉੱਤੇ ਕਾਰਵਾਈ ਕਰਦੇ ਹੋਏ ਕੱਲ੍ਹ ਹੀ ਇਹ ਮਾਮਲਾ ਦਰਜ ਕਰ ਲਿਆ ਗਿਆ ਸੀ । ਜਿਸ ਤੋਂ ਬਾਅਦ ਆਰੋਪੀਆਂ ਦੀ ਭਾਲ ਜਾਰੀ ਸੀ ਅਤੇ ਅੱਜ ਇਸ ਮਾਮਲੇ  ਵਿਚ ਤਿੰਨ ਆਰੋਪੀਆਂ ਬੰਟੀ,ਜਤਿੰਦਰ ਕੁਮਾਰ ਅਤੇ ਅਮਿਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਚੌਥੇ ਸਾਥੀ ਰਾਜੀਵ ਕੁਮਾਰ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ ।

ਬਾਈਟ : ਅਮਰੀਕ ਸਿੰਘ ਚਾਹਲ ( ਡੀ ਏਸ ਪੀ , ਫਿਲੋਰ )

Devender Singh
7087245458
ETV Bharat Logo

Copyright © 2024 Ushodaya Enterprises Pvt. Ltd., All Rights Reserved.