ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 64ਵੇਂ ਟਾਟਾ ਮੋਟਰਜ਼ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਕਰਵਾਇਆ ਗਿਆ। ਇਸ 'ਚ ਗੀਕੋ ਰੋਮਨ ਵਰਗ ਦੇ ਮੁਕਾਬਲੇ ਕੀਤੇ ਗਏ। ਇਸ ਮੁਕਾਬਲੇ 'ਚ ਦੇਸ਼ ਦੇ ਮਸ਼ਹੂਰ ਪਹਿਲਵਾਨਾਂ ਨੇ ਭਾਗ ਲਿਆ। ਦੱਸਣਯੋਗ ਹੈ ਕਿ ਇਹ ਮੁਕਾਬਲਾ 3 ਦਿਨ ਕਰਵਾਇਆ ਗਿਆ ਜਿਸ ਦੇ ਦੂਜੇ ਦਿਨ 'ਚ ਮਹਿਲਾਵਾਂ ਦੇ ਮੁਕਾਬਲੇ ਕਰਵਾਏ ਗਏ।
ਦੱਸ ਦੇਈਏ ਕਿ ਏਸ਼ੀਅਨ ਚੈਂਪੀਅਨਸ਼ਿਪ ਦੇ ਸਿਲਵਰ ਮੈਡਲਿਸਟ ਗੁਰਪ੍ਰੀਤ ਸਿੰਘ ਅਤੇ ਸੁਨੀਲ ਕੁਮਾਰ ਨੇ ਗੋਲਡ ਮੈਡਲ ਗ੍ਰੀਕੋ ਰੋਮਨ ਰੈਸਲਿੰਗ ਵਿੱਚ ਹਾਸਿਲ ਕੀਤਾ ਹੈ।
ਇਸ ਮੌਕੇ ਮੁਕਾਬਲੇ ਦੇ 3 ਦਿਨ ਭਾਰਤੀ ਕੁਸ਼ਤੀ ਸੰਘ ਦੇ ਪ੍ਰਬੰਧਕ ਨੇ ਕਿਹਾ ਕਿ ਇਹ ਦੇਸ਼ ਲਈ ਬਹੁਤ ਚੰਗੀ ਗੱਲ ਹੈ ਕਿ ਹੁਣ ਦੇਸ਼ ਦੀ ਸੈਕਿੰਡ ਲਾਇਨ ਵੀ ਮਜ਼ਬੂਤ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਮੁਕਾਬਲੇ ਦੀ ਮਹਿਲਾਵਾਂ ਜੋ ਕਿ ਬੱਚਿਆ ਵਾਲੀਆਂ ਹਨ, ਉਨ੍ਹਾਂ ਨੇ ਵੀ ਭਾਗ ਲਿਆ ਜੋ ਕਿ ਇਸ ਮੁਕਾਬਲਾ ਲਈ ਬੜੇ ਮਾਨ ਵਾਲੀ ਗੱਲ ਹੈ।
ਇਸ ਮੌਕੇ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਜਿਹੇ ਈਵੈਂਟ ਓਲੰਪਿਕ ਲਈ ਕੁਆਲੀਫਾਈ ਕਰਵਾਉਣ ਵਾਲੇ ਪਹਿਲਵਾਨਾਂ ਲਈ ਚੰਗਾ ਪਲੇਟਫਾਰਮ ਹੈ।
ਇਹ ਵੀ ਪੜ੍ਹੋ: ਕੌਮਾਂਤਰੀ ਕਬੱਡੀ ਕੱਪ ਵਿੱਚ ਹੋਣ ਵਾਲੀਆਂ ਖੇਡਾਂ ਦੀ ਸੂਚੀ ਜਾਰੀ
ਇਸ ਦੇ ਦੂਸਰੇ ਦਿਨ ਮਹਿਲਾਵਾਂ ਵਿੱਚ ਮੁਕਾਬਲੇ ਦੇ ਨਤੀਜਿਆਂ ਵਿੱਚ ਹੋਏ ਬਦਲਾਅ ਤੋਂ ਬਾਅਦ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ, ਕਿਉਂਕਿ ਸਾਡੀ ਪਹਿਲੀ ਲਾਈਨ ਤੋਂ ਬਹੁਤ ਵਧੀਆ ਸੀ ਅਤੇ ਹੁਣ ਦੂਸਰੀ ਲਾਈਨ ਵੀ ਕਾਫੀ ਮਜ਼ਬੂਤ ਹੈ।
ਗੋਲਡ ਜਿੱਤਣ ਵਾਲੇ ਹਰਪ੍ਰੀਤ ਜੋ ਕਿ ਪੰਜਾਬ ਪੁਲੀਸ ਵਿੱਚ ਸਬ ਇੰਸਪੈਕਟਰ ਹਨ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਇਸ 'ਚ ਕਿਸੇ ਵੀ ਉਮਰ ਦੇ ਰੈਸਰਲਰ ਭਾਗ ਲੈ ਸਕਦੇ ਹਨ।