ਜਲੰਧਰ: ਸੋਮਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਧਾਇਕਾਂ ਦੇ ਘਰ ਦਾ ਘਿਰਾਓ ਕੀਤਾ ਗਿਆ। ਘਰ ਦਾ ਘਿਰਾਓ ਕਰਨ ਦੌਰਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਜਿਹੜੇ ਕਿਸਾਨ ਵਿਰੋਧੀ 3 ਆਰਡੀਨੈਸਾਂ ਨੂੰ ਪਾਸ ਕੀਤਾ ਗਿਆ ਉਸ ਨੂੰ ਵਾਪਸ ਲਿਆ ਜਾਵੇ।
ਜਥੇਬੰਦੀ ਦੇ ਆਗੂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਕਿਸਾਨ ਵਿਰੋਧੀ 3 ਖੇਤੀ ਆਰਡੀਨੈਂਸਾਂ ਨੂੰ ਪਾਸ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਬਿਜਲੀ ਐਕਟ 2020 ਨੂੰ ਵੀ ਲਾਗੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੇ 3 ਆਰਡੀਨੈਂਸਾਂ ਨੂੰ ਪਾਸ ਕੀਤਾ ਹੈ ਉਹ ਕਿਸਾਨ ਵਿਰੋਧੀ ਹਨ। ਇਸ ਨਾਲ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ ਤੇ ਕਿਸਾਨੀ ਵੀ ਦੇਸ਼ ਵਿੱਚ ਖ਼ਤਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਆਰਡੀਨੈਸਾਂ ਨਾਲ ਐਮਐਸਪੀ ਖ਼ਤਮ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਹੜੇ ਛੋਟੇ ਪੱਧਰ ਦੇ ਕਿਸਾਨ ਨੇ ਉਨ੍ਹਾਂ ਨੂੰ ਆਪਣੀ ਫਸਲ ਦੀ ਖ਼ਰੀਦ ਕਰਵਾਉਣ ਲਈ ਆਪਣੇ ਪਿੰਡ ਤੋਂ 2 ਕਿਲੋਮੀਟਰ ਜਾਣ ਵਿੱਚ ਵੀ ਔਖ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਆਰਡੀਨੈਸ ਪਾਸ ਹੋ ਜਾਂਦਾ ਹੈ ਤਾਂ ਕਿਸਾਨ ਸਿਰਫ਼ ਕੋਪਰੇਟ ਹਾਊਸ ਜੌਗੇ ਹੋ ਰਹਿ ਜਾਣਗੇ। ਕਿਸਾਨੀ ਨਾਲ ਜੁੜੇ ਲੱਖਾਂ ਲੋਕ ਬਰਬਾਦੀ ਕਗਾਰ ਉੱਤੇ ਆ ਜਾਣਗੇ। ਉਨ੍ਹਾਂ ਨੇ ਕਿਹਾ ਉਹ ਅੱਜ ਵਿਧਾਇਕਾਂ ਦਾ ਘਿਰਾਓ ਕਰਕੇ ਉਨ੍ਹਾਂ ਤੋਂ ਇਹ ਮੰਗ ਕਰ ਰਹੇ ਹਨ ਕਿ ਉਹ ਲੋਕ ਸਭਾ ਜਾਂ ਰਾਜ ਸਭ ਵਿੱਚ ਇਨ੍ਹਾਂ ਆਰਡੀਨੈਸਾਂ ਦਾ ਵਿਰੋਧ ਕਰਨ ਤੇ ਇਸ ਨੂੰ ਲਾਗੂ ਹੋਣ ਤੋਂ ਰੋਕਿਆ ਜਾਵੇ ਤਾਂ ਦੀ ਹੀ ਕਿਸਾਨ ਬੱਚ ਸਕਦਾ ਹੈ।
ਇਹ ਵੀ ਪੜ੍ਹੋ:ਧਾਰਮਿਕ ਸਦਭਾਵਨਾ ਦੀ ਉਦਾਹਰਣ: 'ਰਾਮ ਮੰਦਰ ਲਈ ਸਭ ਤੋਂ ਵੱਡਾ ਘੰਟਾ ਭਾਰ 2.1 ਟਨ