ETV Bharat / state

ਖ਼ੁਦ ਅਪਾਹਿਜ, ਪਰ ਹਜ਼ਾਰਾਂ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰ ਚੁੱਕੀ ਇਹ ਮਹਿਲਾ - ਖ਼ੁਦ ਅਪਾਹਿਜ

ਕਹਿੰਦੇ ਨੇ ਜੇ ਇਨਸਾਨ ਵਿੱਚ ਹੌਸਲਾ ਹੋਵੇ ਤਾਂ ਉਹ ਦੁਨੀਆਂ ਲਈ ਇੱਕ ਵੱਡੀ ਮਿਸਾਲ ਬਣ ਜਾਂਦਾ ਹੈ। ਕੁਝ ਐਸਾ ਹੀ ਕਰ ਕੇ ਦਿਖਾਇਆ ਹੈ, ਜਲੰਧਰ ਦੇ ਮਹਿਮੂਦਪੁਰ ਪਿੰਡ ਦੀ ਰਹਿਣ ਵਾਲੀ ਇਕ 50 ਸਾਲ ਦੀ ਮਹਿਲਾ (Self dependent women story), ਆਖ਼ਿਰ ਕਿਵੇਂ ਇਹ ਪਹਿਲਾ ਜਲੰਧਰ ਦੀਆਂ ਲੱਖਾਂ ਮਹਿਲਾਵਾਂ ਲਈ ਬਣ ਗਈ ਇੱਕ ਮਿਸਾਲ, ਪੇਸ਼ ਹੈ ਇਸ 'ਤੇ ਇੱਕ ਖਾਸ ਰਿਪੋਰਟ...

Self dependent women story , training in sewing and embroidery to women
ਖ਼ੁਦ ਅਪਾਹਿਜ, ਪਰ ਹਜ਼ਾਰਾਂ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰ ਚੁੱਕੀ ਇਹ ਮਹਿਲਾ
author img

By

Published : Oct 20, 2022, 10:59 AM IST

Updated : Oct 20, 2022, 1:16 PM IST

ਜਲੰਧਰ: ਮਹਿਮੂਦਪੁਰ ਪਿੰਡ ਦੀ ਪੰਜਾਹ ਸਾਲ ਦੀ ਦਵਿੰਦਰ ਕੌਰ ਇਕ ਅਜਿਹੀ ਮਹਿਲਾ ਹੈ, ਜੋ ਹਜ਼ਾਰਾਂ ਕੁੜੀਆਂ ਅਤੇ ਮਹਿਲਾਵਾਂ ਨੂੰ ਸਿਲਾਈ, ਕਢਾਈ ਅਤੇ ਹੋਰ ਘਰੇਲੂ ਸਜਾਵਟ ਦਾ ਸਾਮਾਨ ਬਣਾਉਣਾ ਸਿਖਾ ਚੁੱਕੀ ਹੈ। ਦਵਿੰਦਰ ਕੌਰ ਜੋ ਖੁਦ ਅਪਾਹਜ ਹੈ ਅਤੇ ਸਹੀ ਤਰ੍ਹਾਂ ਤੁਰਨ ਫਿਰਨ ਵਿੱਚ ਵੀ ਔਖਾ ਹੁੰਦਾ ਹੈ, ਅੱਜ ਜਲੰਧਰ ਦੀਆਂ ਹਜ਼ਾਰਾਂ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰ (Disabled Davinder Kaur Jalandhar) ਚੁੱਕੀ ਹੈ। ਉਨ੍ਹਾਂ ਨੂੰ ਅਜਿਹਾ ਹੁਨਰ ਦਿੱਤਾ ਹੈ ਕਿ ਉਹ ਖੁਦ ਕਮਾ ਸਕਦੀਆਂ ਹਨ।

ਪਿੰਡ ਪਿੰਡ ਜਾ ਕੇ ਮਹਿਲਾਵਾਂ ਨੂੰ ਕਰ ਰਹੀ ਜਾਗਰੂਕ : ਦਵਿੰਦਰ ਕੌਰ ਮੁਤਾਬਕ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਉਹ ਸਾਈਕਲ 'ਤੇ ਪਿੰਡ ਪਿੰਡ ਘੁੰਮ ਕੇ ਕੁੜੀਆਂ ਨੂੰ ਸਿਲਾਈ ਕਢਾਈ ਅਤੇ ਘਰੇਲੂ ਸਜਾਵਟ ਦਾ ਸਾਮਾਨ ਬਣਾਉਣ ਦੇ ਟ੍ਰੇਨਿੰਗ ਦਿੰਦੀ ਸੀ, ਪਰ ਹੁਣ ਉਸ ਨੇ ਇਸ ਕੰਮ ਲਈ ਇਕ ਐਕਟਿਵਾ ਲੈ ਲਈ ਹੈ। ਉਸ ਦੇ ਮੁਤਾਬਿਕ ਉਹ ਹਰ ਪਿੰਡ ਵਿੱਚ ਜਾ ਕੇ ਕੁੜੀਆਂ ਦਾ ਇੱਕ ਗਰੁੱਪ ਬਣਾਉਂਦੀ ਹੈ, ਜਿੱਥੇ ਆਪ ਜਾ ਕੇ ਉਨ੍ਹਾਂ ਨੂੰ ਇਹ ਟ੍ਰੇਨਿੰਗ ਦਿੰਦੀ ਹੈ, ਤਾਂ ਕਿ ਹਰ ਕੁੜੀ ਦੇ ਹੱਥਾਂ ਵਿੱਚ (training in sewing and embroidery to women) ਕੋਈ ਐਸਾ ਗੁਣ ਜ਼ਰੂਰ ਹੋਵੇ ਜਿਸ ਨਾਲ ਔਖੇ ਸਮੇਂ ਉਹ ਆਪਣੇ ਪਰਿਵਾਰ ਦਾ ਸਾਥ ਦੇ ਸਕੇ। ਦਵਿੰਦਰ ਕੌਰ ਦੇ ਮੁਤਾਬਕ ਉਸ ਨੂੰ ਇਹ ਸਭ ਕਰਕੇ ਬਹੁਤ ਸਕੂਨ ਮਿਲਦਾ ਹੈ। ਇੰਨਾਂ ਹੀ ਨਹੀਂ, ਉਸ ਵੱਲੋਂ ਬਠਿੰਡਾ ਕੁੜੀਆਂ ਨੂੰ ਇਹ ਟਰੇਨਿੰਗ ਦਿੱਤੀ ਗਈ ਹੈ, ਉਹ ਅੱਜ ਘਰ ਬੈਠੇ ਹਜ਼ਾਰਾਂ ਰੁਪਏ ਕਮਾ ਰਹੀਆਂ ਹਨ ਅਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਵਿੱਚ ਆਪਣੇ ਪਤੀ ਦਾ ਸਾਥ ਦੇ ਰਹੀਆਂ ਹਨ।

ਖ਼ੁਦ ਅਪਾਹਿਜ, ਪਰ ਹਜ਼ਾਰਾਂ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰ ਚੁੱਕੀ ਇਹ ਮਹਿਲਾ

ਜੇਲ੍ਹ ਵਿੱਚ ਵੀ ਜਾ ਕੇ ਦੇ ਚੁੱਕੀ ਹੈ ਕੈਦੀ ਮਹਿਲਾਵਾਂ ਅਤੇ ਕੁੜੀਆਂ ਨੂੰ ਸਿਲਾਈ ਦੀ ਟ੍ਰੇਨਿੰਗ :
ਦਵਿੰਦਰ ਕੌਰ ਦੱਸਦੀ ਹੈ ਕਿ ਇਹ ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਜਾ ਕੇ ਵੀ ਕੈਦੀ ਮਹਿਲਾਵਾਂ ਅਤੇ ਕੁੜੀਆਂ ਨੂੰ ਸਿਲਾਈ ਦੀ ਟ੍ਰੇਨਿੰਗ ਦੇ ਚੁੱਕੀ ਹੈ। ਉਸ ਦੇ ਮੁਤਾਬਿਕ ਇਸ ਲਈ ਉਹ ਲਗਾਤਾਰ ਆਪਣੇ ਪਿੰਡ ਤੋਂ ਕਪੂਰਥਲਾ ਦੀ ਮਾਡਲ ਜੇਲ੍ਹ ਆਪਣੀ ਐਕਟਿਵਾ 'ਤੇ ਜਾਂਦੀ ਹੁੰਦੀ ਸੀ ਜੋ ਕਿ ਉਸਦੇ ਘਰ ਤੋਂ ਕਰੀਬ ਤੀਹ ਕਿਲੋਮੀਟਰ ਦੂਰ ਹੈ। ਦਵਿੰਦਰ ਕੌਰ ਦੱਸਦੀ ਹੈ ਕਿ ਸ਼ੁਰੂ ਸ਼ੁਰੂ ਵਿੱਚ ਜਦੋਂ ਉਹ ਜੇਲ੍ਹ ਵਿੱਚ ਕੁੜੀਆਂ ਨੂੰ ਸਿਖਾਉਣ ਲਈ ਗਈ ਤਾਂ ਹਰ ਕਿਸੇ ਨੇ (training of sewing and embroidery in Jails) ਸੋਚਿਆ ਕੀ ਇਹ ਪਹਿਲਾਂ ਚਾਰ ਦਿਨ ਆਏਗੀ ਫਿਰ ਆਉਣਾ ਬੰਦ ਕਰ ਦੇਵੇਗੀ, ਪਰ ਉਸ ਨੇ ਉਨ੍ਹਾਂ ਮਹਿਲਾਵਾਂ ਇਹ ਇਸ ਸੋਚ ਨੂੰ ਗ਼ਲਤ ਸਾਬਿਤ ਕੀਤਾ ਅਤੇ ਲਗਾਤਾਰ ਉਥੇ ਜਾ ਕੇ ਇਨ੍ਹਾਂ ਮਹਿਲਾਵਾਂ ਦੇ ਸੁੱਖ ਦੁੱਖ ਸੁਣੇ। ਉਨ੍ਹਾਂ ਨੂੰ ਆਪਣਾ ਬਣਾਇਆ ਅਤੇ ਫਿਰ ਉਨ੍ਹਾਂ ਨੂੰ ਸਿਲਾਈ ਦੀ ਟਰੇਨਿੰਗ ਦਿੱਤੀ।

ਜੇਲ੍ਹ ਵਿਚ ਬੰਦ ਕੁੜੀਆਂ ਅਤੇ ਮਹਿਲਾਵਾਂ ਜੇਲ੍ਹ ਵਿੱਚ ਹੀ ਕਮਾ ਰਹੀਆਂ ਪੈਸੇ : ਦਵਿੰਦਰ ਕੌਰ ਨੇ ਜਿਨ੍ਹਾਂ ਮਹਿਲਾਵਾਂ ਨੂੰ ਜੇਲ੍ਹ ਵਿੱਚ ਟ੍ਰੇਨਿੰਗ ਦਿੱਤੀ ਉਹ ਅੱਜ ਜੇਲ੍ਹ ਵਿੱਚ ਹੀ ਪੈਸੇ ਕਮਾ ਰਹੀਆਂ ਹਨ। ਜੋ ਕੋਈ ਪਰਿਵਾਰ ਵਾਲਾ ਜੇਲ੍ਹ ਵਿੱਚ ਮਹਿਲਾ ਕੈਦੀਆਂ ਨਾਲ ਮੁਲਾਕਾਤ ਕਰਨ ਜਾਂਦਾ ਹੈ, ਉਹ ਆਪਣੇ ਸੂਟ ਦਾ ਕੱਪੜਾ ਇਨ੍ਹਾਂ ਨੂੰ ਦੇ ਆਉਂਦੀਆਂ ਹਨ। ਸੂਟ ਸਿਲਾਈ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਦੇ ਦਿੰਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਥੋੜ੍ਹੇ ਪੈਸੇ ਮਿਲ ਜਾਂਦੇ ਹਨ।

ਦਵਿੰਦਰ ਕੌਰ ਦੇ ਮੁਤਾਬਕ ਉਸ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਉਨ੍ਹਾਂ ਸਿਰਫ ਪਿੰਡ ਪਿੰਡ ਜਾ ਕੇ ਮਹਿਲਾਵਾਂ ਨੂੰ ਇਹ ਟ੍ਰੇਨਿੰਗ ਦੇ ਚੁੱਕੀ ਹੈ, ਬਲਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਉਸ ਨੂੰ ਜੇਲ੍ਹ ਅੰਦਰ ਆਪਣੀਆਂ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਦਵਿੰਦਰ ਕੌਰ ਦੇ ਇਸ ਕੰਮ ਤੋਂ ਹੋਰ ਮਹਿਲਾਵਾ ਵੀ ਖ਼ੁਸ਼ : ਜਿਨ੍ਹਾਂ ਮਹਿਲਾਵਾਂ ਨੂੰ ਦਵਿੰਦਰ ਕੌਰ ਸਿਲਾਈ-ਕਢਾਈ ਦੀ ਟ੍ਰੇਨਿੰਗ ਦੇ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਵੀ ਹੈ ਕਿ ਅੱਜ ਦੇ ਸਮਾਜ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਲੜਕੀਆਂ ਭਾਰਤ ਦੇ ਹੱਥ ਵਿੱਚ ਕੋਈ ਨਾ ਕੋਈ ਹੁਨਰ ਜ਼ਰੂਰ ਹੋਵੇ ਤਾਂ, ਜੋ ਔਖੇ ਵਕਤ ਉਨ੍ਹਾਂ ਦੇ ਕੰਮ ਆ ਸਕੇ। ਉਹ ਦਵਿੰਦਰ ਕੌਰ ਬਾਰੇ ਵੀ ਕਹਿੰਦੀਆਂ ਹਨ ਕਿ ਦਵਿੰਦਰ ਪੰਜਾਬ ਦੀਆਂ ਲੱਖਾਂ ਮਹਿਲਾਵਾਂ ਲਈ ਇੱਕ ਮਿਸਾਲ ਹੈ, ਜੋ ਖੁਦ ਅਪਾਹਜ ਹੁੰਦੇ ਹੋਏ ਹਜ਼ਾਰਾਂ ਕੁੜੀਆਂ ਅਤੇ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਹਰੀਸ਼ ਕੁਮਾਰ ਆਪਣੀਆਂ ਅੱਖਾਂ ਨਾ ਹੋਣ ਦੇ ਬਾਵਜੂਦ ਵੀ ਕਰਨਾ ਚਾਹੁੰਦਾ ਹੈ ਅਨੌਖਾ ਉਪਰਾਲਾ

Last Updated : Oct 20, 2022, 1:16 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.