ਜਲੰਧਰ: ਕਸਬਾ ਗੋਰਾਇਆਂ ਦੀ ਅਮਨ ਕਾਲੋਨੀ ਵਿੱਚ ਸਰਕਾਰੀ ਪਾਣੀ ਵਾਲੀ ਪਾਈਪ ਕਾਫ਼ੀ ਦਿਨਾਂ ਤੋਂ ਲੀਕ ਹੋਣ ਕਾਰਨ ਕਾਲੋਨੀ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਨੇ ਇਸ ਦਾ ਹਾਲੇ ਤੱਕ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੋਨੀ ਦੇ ਲੋਕਾਂ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਅਮਨ ਕਾਲੋਨੀ ਦੇ ਰਸਤੇ ਵਿੱਚ ਸਰਕਾਰੀ ਪਾਣੀ ਦੇ ਪਾਈਪ ਵਿਚੋਂ ਪਾਣੀ ਲੀਕ ਹੋ ਰਿਹਾ ਹੈ। ਇਸ ਦੇ ਨਾਲ ਰਸਤੇ ਵਿੱਚ ਪਾਣੀ ਇਕਾਠਾ ਹੋਣ ਕਰਕੇ ਇੱਟਾਂ ਨਾਲ ਬਣਿਆਂ ਰਸਤਾ ਵੀ ਹੇਠਾਂ ਵੱਲ ਧਸਦਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਾਣੀ ਦੇ ਖੜ੍ਹੇ ਹੋਣ ਨਾਲ ਲੋਕਾਂ ਨੂੰ ਇੱਥੋਂ ਲੰਘਣ ਵਿੱਚ ਵੀ ਕਾਫ਼ੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਵਾਰਡ ਦੀ ਕੌਂਸਲਰ ਤੋਂ ਇਲਾਵਾ ਨਗਰ ਕੌਂਸਲ ਗੁਰਾਇਆ ਨੂੰ ਵੀ ਸੂਚਿਤ ਕੀਤਾ ਗਿਆ, ਪਰ ਇਹ ਸਮੱਸਿਆ ਠੀਕ ਨਹੀਂ ਕੀਤੀ ਗਈ।
ਇਲਾਕਾ ਨਿਵਾਸੀ ਹਰਦੀਪ ਸਿੰਘ ਨੇ ਦੱਸਿਆ ਕਿ ਪਾਣੀ ਲੀਕ ਹੰਦੇ ਨੂੰ ਤਕਰੀਬਨ 10 ਦਿਨ ਹੋ ਗਏ ਹਨ ਅਤੇ ਨਗਰ ਨਿਗਮ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਨਗਰ ਨਿਗਮ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਅੱਜਕੱਲ੍ਹ ਦਾ ਬਹਾਨਾ ਬਣਾ ਦਿੰਦੇ ਹਨ। ਪਾਣੀ ਲੀਕ ਹੋਣ ਦੀ ਸਮੱਸਿਆ ਦਾ ਕੋਈ ਵੀ ਹਾਲੇ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ।