ETV Bharat / state

ਨਗਰ ਨਿਗਮ ਦੀ ਹਾਊਸ ਮੀਟਿੰਗ ‘ਚ ਮੇਅਰ ਬਦਲਣ ਦੀ ਉੱਠੀ ਮੰਗ

ਰੈੱਡ ਕਰਾਸ ਭਵਨ (Red Cross Building) ਵਿਖੇ ਕੌਂਸਲਰਾਂ (Counselors) ਦੀ ਇੱਕ ਹਾਊਸ ਮੀਟਿੰਗ (House meeting) ਰੱਖੀ ਗਈ। ਜਿਸ ਨੂੰ 5 ਮਿੰਟ ਬਾਅਦ ਹੀ ਰੱਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਵਿਰੋਧੀਆਂ ਵੱਲੋਂ ਮੇਅਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਨਗਰ ਨਿਗਮ ਦੀ ਹਾਊਸ ਮੀਟਿੰਗ ‘ਚ ਮੇਅਰ ਬਦਲਣ ਦੀ ਉੱਠੀ ਮੰਗ
ਨਗਰ ਨਿਗਮ ਦੀ ਹਾਊਸ ਮੀਟਿੰਗ ‘ਚ ਮੇਅਰ ਬਦਲਣ ਦੀ ਉੱਠੀ ਮੰਗ
author img

By

Published : Oct 23, 2021, 1:36 PM IST

ਜਲੰਧਰ: ਰੈੱਡ ਕਰਾਸ ਭਵਨ (Red Cross Building) ਵਿਖੇ ਕੌਂਸਲਰਾਂ (Counselors) ਦੀ ਇੱਕ ਹਾਊਸ ਮੀਟਿੰਗ (House meeting) ਰੱਖੀ ਗਈ। ਇਸ ਦੌਰਾਨ ਮੇਅਰ ਜਗਦੀਸ਼ ਰਾਜ ਰਾਜਾ ਦੀ ਦੇਖ-ਰੇਖ ਵਿੱਚ ਸਭ ਤੋਂ ਪਹਿਲੇ ਸ਼ੋਕ ਪ੍ਰਸਤਾਵ ਰੱਖਦੇ ਹੋਏ ਕੋਵਿਡ ਦੌਰਾਨ ਵਿਛੜੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਸ ਤੋਂ ਬਾਅਦ ਹਾਊਸ ਮੀਟਿੰਗ (House meeting) ਨੂੰ ਚਲਦੇ ਹੀ ਰੱਦ ਕਰ ਦਿੱਤਾ ਗਿਆ। ਹਾਊਸ ਨੂੰ ਰੱਦ ਕਰਨ ਦਾ ਕਾਰਨ ਫੈਸਟੀਵਲ ਸੀਜ਼ਨ ਦੇ ਚੱਲਦੇ ਇਲਾਕੇ ਦੇ ਕੌਂਸਲਰ ਆਪਣੀਆਂ ਵਾਰਡਾਂ ਦੇ ਕੰਮਾਂ ਵਿੱਚ ਰੁਝੇ ਹੋਏ ਸਨ। ਜਿਸ ਕਰਕੇ ਉਹ ਏਜੰਡਾ ਪੜ੍ਹ ਨਹੀਂ ਸਕੇ। ਜਿਸ ਕਰਕੇ ਇਸ ਮੀਟਿੰਗ ਨੂੰ ਰੱਦ ਕਰਨਾ ਪਿਆ।

ਨਗਰ ਨਿਗਮ ਦੀ ਹਾਊਸ ਮੀਟਿੰਗ ‘ਚ ਮੇਅਰ ਬਦਲਣ ਦੀ ਉੱਠੀ ਮੰਗ

ਹਾਲਾਂਕਿ ਕੌਂਸਲਰ ਦੇਸ ਰਾਜ ਜੱਸਲ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜਲੰਧਰ ਦੇ ਅਜਿਹੇ ਮੇਅਰ (Mayor) ਨੂੰ ਬਦਲ ਦੇਣਾ ਚਾਹੀਦਾ ਹੈ ਜੋ ਸਮੇਂ ਦੀ ਬਰਬਾਦੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਾਂਗਰਸ ਦੀ ਹਾਈਕਮਾਂਡ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲ ਦਿੱਤਾ ਹੈ ਠੀਕ ਉਸੇ ਤਰ੍ਹਾਂ ਪੰਜਾਬ ਕਾਂਗਰਸ ਦੀ ਹਾਈਕਮਾਂਡ ਨੂੰ ਜਲੰਧਰ ਦਾ ਮੇਅਰ ਵੀ ਬਦਲ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢੇ ਕੇ ਲੋਕਾਂ ਦੇ ਮੁੱਦੇ ਲੈਕੇ ਇਸ ਹਾਊਸ ਵਿੱਚ ਬੜੀ ਉਮੀਦਾਂ ਨਾਲ ਆਉਦੇ ਹਾਂ, ਪਰ ਮੇਅਰ ਵੱਲੋਂ ਇਸ ਤਰ੍ਹਾਂ ਹਾਊਸ ਰੱਦ ਕਰਨ ਦਾ ਮਤਲਬ ਸਾਫ਼ ਹੈ ਕਿ ਉਨ੍ਹਾਂ ਨੂੰ ਜਲੰਧਰ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ।

ਇਸ ਮੌਕੇ ਉਨ੍ਹਾਂ ਨੇ ਮੇਅਰ ਜਗਦੀਸ਼ ਰਾਜਾ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ, ਕਿ ਉਨ੍ਹਾਂ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਾ ਕਰਨ ਕਰਕੇ ਅੱਜ ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਜੋ ਲੋਕਾਂ ਲਈ ਬਿਮਾਰੀਆਂ ਪੈਂਦਾ ਕਰ ਰਹੇ ਹਨ।

ਉਧਰ ਜਸਲੀਨ ਕੌਂਸਲਰ ਨੇ ਕਿਹਾ ਕਿ ਮੇਅਰ ‘ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਮੇਅਰ ਸ਼ਹਿਰ ਵਿੱਚ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਅ ਰਹੇ ਹਨ। ਜਿਸ ਕਰਕੇ ਅੱਜ ਸ਼ਹਿਰ ਵਿੱਚ ਸਾਫ਼-ਸਫਾਈ ਦਾ ਕੰਮ ਇੱਕ ਨੰਬਰ ‘ਤੇ ਹੈ। ਹਾਊਸ ਦੇ ਰੱਦ ਹੋਣ ‘ਤੇ ਬੋਲਿਆਂ ਉਨ੍ਹਾਂ ਕਿਹਾ ਕਿ ਕੌਂਸਲਰਾਂ ਨੂੰ ਏਜੰਟਾਂ ਸਾਫ਼ ਨਾ ਹੋਣ ਕਰਕੇ ਇਹ ਹਾਊਸ ਰੱਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਪੰਜਾਬੀ ਮੁੱਖ ਵਿਸ਼ਿਆਂ ਤੋਂ ਬਾਹਰ, ਸੀਐਮ ਵੱਲੋਂ ਸੀਬੀਐਸਸੀ ਦੀ ਨਿੰਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.