ETV Bharat / state

ਜਲੰਧਰ ਦੀਆਂ ਧੀਆਂ ਨੇ ਕੀਤਾ ਨਾਮ ਰੌਸ਼ਨ, 'ਸਾਂਭੋ ਚੈਂਪੀਅਨਸ਼ਿਪ' ਵਿੱਚ ਜਿੱਤੇ ਗੋਲਡ ਮੈਡਲ - won gold medal

ਜਲੰਧਰ ਦੀਆਂ ਧੀਆਂ ਪ੍ਰਿਆ ਨਾਹਰ ਤੇ ਪਲਵੀ ਨੇ ਗੋਆ ਵਿੱਚ ਹੋਈ ਨੈਸ਼ਨਲ 'ਸਾਂਭੋ ਚੈਂਪੀਅਨਸ਼ਿਪ' 2021 ਵਿੱਚ ਗੋਲਡ ਮੈਡਲ ਜਿੱਤ ਕੇ ਆਪਣਾ ਪਰਚਮ ਲਹਿਰਾਇਆ ਹੈ।

'ਸਾਂਭੋ ਚੈਂਪੀਅਨਸ਼ਿਪ' ਵਿੱਚ ਜਿੱਤੇ ਗੋਲਡ ਮੈਡਲ

author img

By

Published : Apr 17, 2021, 9:59 PM IST

ਜਲੰਧਰ: ਇਸ ਗੱਲ ਵਿੱਚ ਰੱਤੀ ਭਰ ਵੀ ਸੰਦੇਹ ਨਹੀਂ ਕਿ ਪੜ੍ਹਨ ਲਿਖਣ ਦੇ ਨਾਲ ਨਾਲ ਖੇਡਾਂ ਵਿੱਚ ਵੀ ਰੁਚੀ ਦਿਖਾਉਣ ਵਾਲੇ ਬੱਚੇ ਕਿਸੇ ਵੀ ਮੁਕਾਮ ਨੂੰ ਹਾਸਿਲ ਕਰ ਲੈਂਦੇ ਹਨ ਤਾਂ ਮਾਤਾ ਪਿਤਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ। ਜੇਕਰ ਕਿਤੇ ਧੀਆਂ ਏਦਾਂ ਕਿਸੇ ਮੁਕਾਮ ਤੇ ਪਹੁੰਚ ਜਾਂਦੀਆਂ ਹਨ ਤਾਂ ਮਾਤਾ ਪਿਤਾ ਦੀ ਖ਼ੁਸ਼ੀ ਹੋਰ ਵੀ ਵਧ ਜਾਂਦੀ ਹੈ। ਜੀ ਹਾਂ, ਏਦਾਂ ਈ ਜਲੰਧਰ ਦੀ ਬੇਟੀਆਂ ਪ੍ਰਿਆ ਨਾਹਰ ਪਲਵੀ ਨੇ ਗੋਆ ਵਿੱਚ ਹੋਈ ਨੈਸ਼ਨਲ ਸਾਂਭੋ ਚੈਂਪੀਅਨਸ਼ਿਪ 2021 ਵਿੱਚ ਗੋਲਡ ਮੈਡਲ ਜਿੱਤ ਕੇ ਆਪਣਾ ਪਰਚਮ ਲਹਿਰਾਇਆ ਹੈ।

ਜਲੰਧਰ ਕੈਂਟ ਦੇ ਮੁਹੱਲਾ ਨੰਬਰ ਬੱਤੀ ਦੇ ਰਹਿਣ ਵਾਲੇ ਹਰਦੇਵ ਨਾਹਰ ਦੀ ਬੇਟੀ ਪ੍ਰਿਆ ਨਾਹਰ ਪਰਾਗਪੁਰ ਦੀ ਰਹਿਣ ਵਾਲੀ ਕਿਰਨਦੀਪ ਕਟਾਰੀਆ ਅਤੇ ਜਲੰਧਰ ਸ਼ਹਿਰ ਦੀ ਚੁਗਿੱਟੀ ਇਲਾਕੇ ਦੀ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਬੇਟੀ ਪਲਵੀ ਨੇ ਗੋਆ ਵਿੱਚ ਨੈਸ਼ਨਲ ਸਾਂਭੋ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਦੇਸ਼ ਕੌਮ ਅਤੇ ਮਾਤਾ ਪਿਤਾ ਦੇ ਨਾਲ ਨਾਲ ਮਹਾਨਗਰ ਜਲੰਧਰ ਦਾ ਵੀ ਨਾਮ ਰੌਸ਼ਨ ਕੀਤਾ ਹੈ।

'ਸਾਂਭੋ ਚੈਂਪੀਅਨਸ਼ਿਪ' ਵਿੱਚ ਜਿੱਤੇ ਗੋਲਡ ਮੈਡਲ

ਇਸ ਮੌਕੇ ਬੋਲਦੇ ਹੋਏ ਪ੍ਰਿਯਾ ਨਾਹਰ, ਕਿਰਨਦੀਪ ਅਤੇ ਪੱਲਵੀ ਨੇ ਦੱਸਿਆ ਕਿ ਆਪਣੇ ਮਾਤਾ ਪਿਤਾ ਦੇ ਆਸ਼ੀਰਵਾਦ ਅਤੇ ਆਪਣੀ ਲਗਨ ਦੇ ਨਾਲ ਇਸ ਮੁਕਾਮ ਤਕ ਪੁੱਜੀਆਂ ਹਨ। ਪ੍ਰਿਆ ਨਾਹਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਜਲੰਧਰ ਕੈਂਟ ਦੇ ਐੱਨਸੀ ਮਾਡਲ ਸਕੂਲ ਤੋਂ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਚ ਦਾਖਲਾ ਲਿਆ ਅਤੇ ਹੁਣ ਉਹ ਬੀਏ ਫਾਈਨਲ ਦੀ ਪੜ੍ਹਾਈ ਕਰ ਰਹੀ ਹੈ।

ਪ੍ਰਿਆ ਨਾਹਰ ਨੇ ਦੱਸਿਆ ਕਿ ਦੋ ਹਜਾਰ ਉਨੀ ਵਿੱਚ ਜੂਡੋ ਦੀ ਚੁਣਿਆ ਜਿਸ ਵਿੱਚ ਉਨ੍ਹਾਂ ਨੇ ਇਕ ਬਰਾਊਨ ਮੈਡਲ ਦੋ ਸਿਲਵਰ ਇਕ ਗੋਲਡ ਮੈਡਲ ਹਾਸਿਲ ਕੀਤਾ ਹੈ ਅਤੇ ਹੁਣ ਫਿਰ ਗੋਲਡ ਮੈਡਲ ਹਾਸਿਲ ਕੀਤਾ ਹੈ ਪ੍ਰਿਯਾ ਨਾਹਰ ਨੇ ਦੱਸਿਆ ਕਿ ਉਹ ਪੰਜਾਬ ਪੁਲਸ ਵਿਚ ਵੱਡਾ ਅਫ਼ਸਰ ਬਣ ਕੇ ਦੇਸ਼ ਕੌਮ ਦੀ ਸੇਵਾ ਕਰਕੇ ਵਿਸ਼ਵ ਵਿਚ ਭਾਰਤ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਇੱਛਾ ਰੱਖਦੀ ਹੈ।

ਇਸੇ ਤਰ੍ਹਾਂ ਕਿਰਨਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਹੈ ਅਤੇ ਫਿਰ ਉਨ੍ਹਾਂ ਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਚ ਦਾਖਲਾ ਲਿਆ ਅਤੇ ਹੁਣ ਉਹ ਬੀਏ ਫਾਈਨਲ ਦੀ ਪੜ੍ਹਾਈ ਕਰ ਰਹੀ ਹੈ। ਪੱਲਵੀ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਹਜਾਰ ਸੋਲ਼ਾਂ ਵਿੱਚ ਦਸਵੀਂ ਜਮਾਤ ਤੋਂ ਹੀ ਜੂਡੋ ਨੂੰ ਚੁਣਿਆ ਸੀ ਜਿਸ ਵਿੱਚ ਤਿੰਨ ਬ੍ਰਾਊਨ ਤਿੰਨ ਸਿਲਵਰ ਦੋ ਗੋਲਡ ਅਤੇ ਹੁਣ ਫਿਰ ਗੋਲਡ ਮੈਡਲ ਹਾਸਿਲ ਕੀਤਾ ਹੈ।

ਇਹ ਵੀ ਪੜ੍ਹੋ: ਕੋਰੋਨਾ: ਮੌਤ ਦੇ ਸਰਕਾਰੀ ਅੰਕੜਿਆ ’ਤੇ ਕਿਉਂ ਉੱਠਿਆ ਸਵਾਲ, ਦੇਖੋ ਖੌਫਨਾਕ ਸੱਚਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.