ਜਲੰਧਰ: ਜਲੰਧਰ ਦੇ ਥਾਣਾ ਨੰਬਰ ਦੋ ਦੀ ਹੱਦ 'ਚ ਪੈਂਦੇ ਵਾਲਮੀਕਿ ਗੇਟ ਕੋਲ ਸੋਮਵਾਰ ਦੇਰ ਰਾਤ ਬੱਚਿਆਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਦੋ ਧਿਰਾਂ 'ਚ ਜ਼ਬਰਦਸਤ ਵਿਵਾਦ ਹੋ ਗਿਆ ਤੇ ਇੱਕ ਧਿਰ 'ਤੇ ਗੋਲੀ ਚਲਾਉਣ ਤੇ ਜਾਤੀ ਸੂਚਕ ਸ਼ਬਦ ਕਹਿਣ ਦੇ ਦੋਸ਼ ਲਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਸਥਾਨਕ ਵਾਸੀ ਰਾਧਿਕਾ ਨੇ ਦੱਸਿਆ ਕਿ ਉਸ ਦੇ ਬੱਚੇ ਗਲੀ 'ਚ ਖੇਡ ਰਹੇ ਸਨ। ਇਸ ਦੌਰਾਨ ਕਰਿਆਨੇ ਦੀ ਦੁਕਾਨ ਚਲਾਉਣ ਵਾਲਾ ਗਗਨ ਤੇ ਉਸ ਦੇ ਸਾਥੀ ਸ਼ਰਾਬ ਪੀਕੇ ਉਥੇ ਆ ਗਏ। ਉਨ੍ਹਾਂ ਆਉਂਦਿਆਂ ਹੀ ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਜਾਤੀ ਸੂਚਕ ਸ਼ਬਦ ਕਹੇ। ਜਦੋਂ ਬੱਚਿਆਂ ਨੇ ਘਰ ਆ ਕੇ ਇਸ ਬਾਰੇ ਦੱਸਿਆ ਤਾਂ ਦੋਹਾਂ ਧਿਰਾਂ 'ਚ ਨੋਕ-ਝੋਕ ਹੋ ਗਈ, ਗੱਲ ਹੱਥੋਂਪਾਈ ਤੱਕ ਪਹੁੰਚ ਗਈ। ਰਾਧਿਕਾ ਨੇ ਦੱਸਿਆ ਕਿ ਇਸ ਤੋਂ ਬਾਅਦ ਗਗਨ ਨੇ ਪਿਸਤੌਲ ਕੱਢ ਕੇ ਹਵਾਈ ਫਾਇਰ ਕੀਤੇ। ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਮੁਹੱਲੇ ਦੇ ਲੋਕ ਇਕੱਠੇ ਹੋਏ ਤਾਂ ਹਮਲਾਵਰ ਉਥੋਂ ਭੱਜ ਗਏ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਗਗਨ ਨੇ ਜਾਤੀ ਸੂਚਕ ਸ਼ਬਦ ਕਹਿ ਕੇ ਗੋਲ਼ੀਆਂ ਚਲਾ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ। (Firing in Jalandhar)
- Nuh Violence Update: ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ, ਅੱਜ ਰਾਤ ਤੱਕ ਰਹੇਗੀ ਇੰਟਰਨੈੱਟ ਸੇਵਾ ਬੰਦ
- Delhi Accident: ਨਾਕੇ ਉੱਤੇ ਗੱਡੀ ਦੀ ਚੈਕਿੰਗ ਕਰ ਰਹੇ ASI ਨੂੰ ਬਲੈਰੋ ਨੇ ਮਾਰੀ ਟੱਕਰ, ਇਲਾਜ ਦੌਰਾਨ ਹੋਈ ਮੌਤ
- KHARGE CONSTITUTIONAL VALUES: ‘ਸੰਸਦ ਮੈਂਬਰਾਂ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਤੇ ਆਦਰਸ਼ਾਂ ਦੀ ਰੱਖਿਆ ਲਈ ਵਚਨਬੱਧ ਹੋਣਾ ਚਾਹੀਦਾ’
ਪਹਿਲਾਂ ਵੀ ਹੋਈ ਹੈ ਲੜਾਈ: ਉਥੇ ਹੀ ਇੱਕ ਹੋਰ ਔਰਤ ਨੇ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਸਰ ਹੀ ਇਹ ਲੋਕ ਸ਼ਰਾਬ ਪੀਕੇ ਗਲੀ ਵਿਚ ਖੜ੍ਹੇ ਰਹਿੰਦੇ ਸਨ, ਜਿੰਨਾਂ ਨੂੰ ਪਹਿਲਾਂ ਵੀ ਕਈ ਵਾਰ ਰੋਕਿਆ ਟੋਕਿਆ ਗਿਆ ਹੈ। ਪਰ ਸੁਣਦਾ ਕੋਈ ਨਹੀਂ ਅਤੇ ਅੱਜ ਵੀ ਜਦੋਂ ਰੋਕਿਆ ਗਿਆ ਤਾਂ ਇਹਨਾਂ ਦਾ ਇਹ ਵਤੀਰਾ ਦੇਖਣ ਨੂੰ ਮਿਲਿਆ। ਕਿ ਜਾਨੋਂ ਮਾਰਨ ਤੱਕ ਪਹੁੰਚ ਗਏ ਹਨ। ਉਕਤ ਔਰਤ ਨੇ ਦੋਸ਼ ਲਾਇਆ ਕਿ ਗਗਨ ਅਰੋੜਾ ਨੇ ਗੋਲੀਆਂ ਚਲਾਈਆਂ ਹਨ ਅਤੇ ਉਸ ਤੋਂ ਬਾਅਦ ਹੀ ਮਾਹੌਲ ਖਰਾਬ ਹੋਇਆ ਹੈ।
ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ : ਉਥੇ ਹੀ ਦੂਜੇ ਪਾਸੇ ਮਾਮਲੇ ਦਿਸ ਸੂਚਨਾਂ ਮਿਲਦੇ ਹੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਥਾਣਾ ਨੰਬਰ ਦੋ ਦੇ ਮੁਖੀ ਗੁਰਪ੍ਰਰੀਤ ਸਿੰਘ ਪੁਲਿਸ ਸਮੇਤ ਮੌਕੇ 'ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਦੋ ਧਿਰਾਂ 'ਚ ਵਿਵਾਦ ਹੋਇਆ ਹੈ ਤੇ ਇਕ ਧਿਰ ਵੱਲੋਂ ਜਾਤੀ ਸੂਚਕ ਸਬਦ ਕਹੇ ਜਾਣ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਗਗਨ ਨਾਂ ਦੇ ਨੌਜਵਾਨ 'ਤੇ ਹਵਾਈ ਫਾਇਰ ਕਰਨ ਦਾ ਵੀ ਦੋਸ਼ ਲਾਇਆ ਜਾ ਰਿਹਾ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲੇ ਤੱਕ ਗੋਲ਼ੀ ਚਲਾਏ ਜਾਣ ਦੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਫਿਰ ਵੀ ਪੁਲਿਸ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਹੋਇਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।