ਜਲੰਧਰ: ਰੇਤੇ ਨੂੰ ਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪਿੱਟ ਹੈੱਡ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤੇ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਜਿਸ ਲਈ ਸਰਕਾਰ ਨੇ 150 ਜਨਤਕ ਖੱਡਾਂ ਲੋਕਾਂ ਲਈ ਸ਼ੁਰੂ ਜਾ ਰਹੀਆਂ ਹਨ।
-
ਕੁਝ ਦਿਨ ਪਹਿਲਾਂ ਕੀਤੇ ਵਾਅਦੇ ਮੁਤਾਬਕ ਸਸਤੇ ਰੇਤੇ ਦੀਆਂ 17 ਹੋਰ ਸਰਕਾਰੀ ਖੱਡਾਂ ਖੋਲ੍ਹ ਰਹੇ ਹਾਂ…ਆਮ ਲੋਕਾਂ ਨੂੰ ਰੇਤਾ ਸਸਤੇ ਭਾਅ ਦੇ ਵਧੀਆ ਮੁਹੱਈਆ ਕਰਵਾਉਣਾ ਮੇਰੀ ਸਰਕਾਰ ਦੀ ਜ਼ਿੰਮੇਵਾਰੀ ਹੈ…ਮਾਈਨਿੰਗ ਮਾਫ਼ੀਏ ‘ਤੇ ਵੀ ਸ਼ਿਕੰਜਾ ਕੱਸਣ ਲਈ ਅਸੀਂ ਪੂਰੇ ਵਚਨਬੱਧ ਹਾਂ…ਪੰਜਾਬ ਨੂੰ ਹਰ ਤਰ੍ਹਾਂ ਦੇ ਮਾਫ਼ੀਏ ਤੋਂ ਮੁਕਤ ਬਣਾਉਣਾ ਸਾਡਾ ਟੀਚਾ ਹੈ pic.twitter.com/SzaAKe1bhW
— Bhagwant Mann (@BhagwantMann) February 17, 2023 " class="align-text-top noRightClick twitterSection" data="
">ਕੁਝ ਦਿਨ ਪਹਿਲਾਂ ਕੀਤੇ ਵਾਅਦੇ ਮੁਤਾਬਕ ਸਸਤੇ ਰੇਤੇ ਦੀਆਂ 17 ਹੋਰ ਸਰਕਾਰੀ ਖੱਡਾਂ ਖੋਲ੍ਹ ਰਹੇ ਹਾਂ…ਆਮ ਲੋਕਾਂ ਨੂੰ ਰੇਤਾ ਸਸਤੇ ਭਾਅ ਦੇ ਵਧੀਆ ਮੁਹੱਈਆ ਕਰਵਾਉਣਾ ਮੇਰੀ ਸਰਕਾਰ ਦੀ ਜ਼ਿੰਮੇਵਾਰੀ ਹੈ…ਮਾਈਨਿੰਗ ਮਾਫ਼ੀਏ ‘ਤੇ ਵੀ ਸ਼ਿਕੰਜਾ ਕੱਸਣ ਲਈ ਅਸੀਂ ਪੂਰੇ ਵਚਨਬੱਧ ਹਾਂ…ਪੰਜਾਬ ਨੂੰ ਹਰ ਤਰ੍ਹਾਂ ਦੇ ਮਾਫ਼ੀਏ ਤੋਂ ਮੁਕਤ ਬਣਾਉਣਾ ਸਾਡਾ ਟੀਚਾ ਹੈ pic.twitter.com/SzaAKe1bhW
— Bhagwant Mann (@BhagwantMann) February 17, 2023ਕੁਝ ਦਿਨ ਪਹਿਲਾਂ ਕੀਤੇ ਵਾਅਦੇ ਮੁਤਾਬਕ ਸਸਤੇ ਰੇਤੇ ਦੀਆਂ 17 ਹੋਰ ਸਰਕਾਰੀ ਖੱਡਾਂ ਖੋਲ੍ਹ ਰਹੇ ਹਾਂ…ਆਮ ਲੋਕਾਂ ਨੂੰ ਰੇਤਾ ਸਸਤੇ ਭਾਅ ਦੇ ਵਧੀਆ ਮੁਹੱਈਆ ਕਰਵਾਉਣਾ ਮੇਰੀ ਸਰਕਾਰ ਦੀ ਜ਼ਿੰਮੇਵਾਰੀ ਹੈ…ਮਾਈਨਿੰਗ ਮਾਫ਼ੀਏ ‘ਤੇ ਵੀ ਸ਼ਿਕੰਜਾ ਕੱਸਣ ਲਈ ਅਸੀਂ ਪੂਰੇ ਵਚਨਬੱਧ ਹਾਂ…ਪੰਜਾਬ ਨੂੰ ਹਰ ਤਰ੍ਹਾਂ ਦੇ ਮਾਫ਼ੀਏ ਤੋਂ ਮੁਕਤ ਬਣਾਉਣਾ ਸਾਡਾ ਟੀਚਾ ਹੈ pic.twitter.com/SzaAKe1bhW
— Bhagwant Mann (@BhagwantMann) February 17, 2023
ਇਸ ਦੇ ਨਾਲ ਹੀ 17 ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ 14 ਜ਼ਿਲ੍ਹਿਆਂ ਵਿੱਚ ਵਿੱਚ 33 ਰੇਤ ਖੱਡਾਂ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਰਕਾਰ 150 ਰੇਤੇ ਦੀਆਂ ਖੱਡਾਂ ਲੋਕਾਂ ਨੂੰ ਸਮਰਪਿਕ ਕਰੇਗੀ।
61,580 ਮੀਟਰਿਕ ਟਨ ਰੇਤਾ ਲੋਕਾਂ ਨੇ ਵਰਤਿਆਂ : ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ 6 ਜਿਲ੍ਹਿਆਂ ਵਿੱਚ 16 ਰੇਤੇ ਦੀਆਂ ਖੱਡਾਂ ਚਲਾਈਆਂ ਗਈਆਂ ਹਨ। ਇਸ ਦੇ ਨਾਲ ਹੀ 8 ਜਿਲ੍ਹਿਆਂ ਵਿੱਚ 17 ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ 61,580 ਮੀਟਰਿਕ ਟਨ ਰੇਤਾ ਲੋਕਾਂ ਵੱਲੋਂ ਇਨ੍ਹਾਂ ਜਨਤਕ ਖੱਡਾਂ ਤੋਂ ਲੈ ਕੇ ਵਰਤ ਲਿਆ ਗਿਆ ਹੈ। ਇਸ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ।
ਗੈਰ ਵਪਾਰਕ ਪ੍ਰੋਜੈਕਟਾਂ ਦੇ ਨਿਰਮਾਣ ਲਈ ਹੀ ਮਿਲੇਗਾ ਰੇਤਾ: ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੂੰ ਸਸਤਾ ਰੇਤਾਂ ਮੁਹੱਇਆ ਕਰਵਾਇਆ ਜਾਵੇਗਾ ਜਿਸ ਨਾਲ ਰੇਤ ਮਾਫੀਆ ਨੂੰ ਖਤਮ ਕਰਨ ਵਿੱਚ ਬਹੁਤ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਜਨਤਕ ਖੱਡਾਂ ਵਿੱਚ ਰੇਤਾਂ ਸਿਰਫ ਮਜ਼ਦੂਰ ਹੀ ਭਰਨਗੇ। ਕਿਸੇ ਮਸ਼ੀਨ ਨਾਲ ਰੇਤੇ ਦੀ ਪੁਟਾਈ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਜਨਤਰ ਖੱਡਾਂ ਤੋਂ ਮਾਈਨਿੰਗ ਠੇਕੇਦਾਰ ਇਨ੍ਹਾਂ ਖੱਡਾਂ ਵਿੱਚ ਆਪਣਾ ਕੰਮ ਨਹੀਂ ਕਰ ਸਕਣਗੇ। ਇਨ੍ਹਾਂ ਖੱਡਾਂ ਦਾ ਰੇਤਾਂ ਸਿਰਫ ਗੈਰ ਵਪਾਰਕ ਪ੍ਰੋਜੈਕਟਾਂ ਦੇ ਨਿਰਮਾਣ ਲਈ ਹੀ ਲੋਕਾਂ ਨੂੰ ਮਿਲੇਗਾ। ਇਨ੍ਹਾਂ ਜਨਤਕ ਖੱਡਾਂ ਤੋਂ ਰੇਤਾਂ ਸੂਰਜ ਛਿਪਣ ਤੱਕ ਹੀ ਵੇਚਿਆ ਜਾਵੇਗਾ। ਜਿਸ ਉਤੇ ਨਿਗਰਾਨੀ ਰੱਖਣ ਅਤੇ ਹਿਸਾਬ ਕਰਨ ਲਈ ਇਕ ਅਧਿਕਾਰੀ ਉੱਥੇ ਮੌਜੂਦ ਰਹੇਗਾ।
ਆਨਲਾਇਨ ਰੇਤੇ ਦੀ ਬੁਕਿੰਗ : ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇਕ ਮੋਬਾਇਲ ਐਪਲੀਕੇਸ਼ਨ ਬਣਾਈ ਹੈ। ਜਿਸ ਰਾਹੀ ਲੋਕ ਜਨਤਕ ਮਾਈਨਿੰਗ ਸਾਈਟਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਇਸ ਦੀ ਆਨਲਾਇਨ ਪੇਮੈਂਟ ਦਾ ਆਪਸ਼ਨ ਵੀ ਵਰਤ ਸਕਣਗੇ। ਜਿਸ ਨਾਲ ਠੇਕੇਦਾਰਾਂ ਅਤੇ ਟਰਾਂਸਪੋਰਟਰਾਂ ਵੱਲੋਂ ਜੋ ਲੋਕਾਂ ਦੀ ਲੁੱਟ ਹੋ ਰਹੀ ਹੈ ਉਸ ਨੂੰ ਰੋਕਿਆ ਜਾਵੇਗਾ। ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਇਸ ਸਮੇਂ ਸਭ ਤੋਂ ਸਸਤੀ ਰੇਤ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੈ।
ਅਕਾਲੀ ਦਲ ਨੂੰ ਲਿਆ ਕਰੜੇ ਹੱਥੀ : ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਕਾਲੀ ਦਲ ਨੂੰ ਕਰੜੇ ਹੱਥੀ ਲਿਆ ਅਤੇ ਕਿਹਾ ਕਿ ਰੇਤ ਮਾਫੀਆਂ ਨੂੰ ਅਕਾਲੀ ਸਰਕਾਰ ਨੇ ਹੀ ਵੜਾਵਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਇਸ ਮਾਮਲੇ ਉਤੇ ਬੋਲਣ ਦਾ ਕੋਈ ਅਧਿਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਪਾਰਟੀ ਨੇ ਹੀ ਰੇਤ ਮਾਫੀਆਂ ਨੂੰ ਸਹਾਰਾ ਦਿੱਤਾ ਹੈ। ਹੁਣ ਉਹ ਇਸ ਮਾਮਲੇ ਵਿੱਚ ਸਰਕਾਰ ਉਤੇ ਨਿਸ਼ਾਨੇ ਸਾਧ ਕੇ ਸਿਰਫ ਸੁਰਖੀਆਂ ਵਟੋਰਨਾ ਚਹੁੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਵੀ ਕੀਤਾ ਕਿ ਲੰਮੇ ਸਮੇਂ ਤੋਂ ਲਟਕ ਰਹੀਆਂ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਅਤੇ ਕਮਿਸ਼ਨਾਂ ਦੀਆਂ ਸਾਰੀਆਂ ਰਿਪੋਰਟਾਂ ਜਲਦੀ ਹੀ ਜਨਤਕ ਕੀਤੀਆਂ ਜਾਣਗੀਆਂ। ਲੋਕਾਂ ਦੀ ਲੁੱਟ ਕਰਨ ਵਾਲੀਆਂ ਨੂੰ ਬਖਸਿਆ ਨਹੀਂ ਜਾਵੇਗਾ
ਇਹ ਵੀ ਪੜ੍ਹੋ:- SC post matric scholarship scam: 'ਜਾਂਚ ਹਾਲੇ ਸ਼ੁਰੂ ਹੋਈ ਹੈ ਪੂਰੀ ਨਹੀਂ, 39 ਕਰੋੜ ਦਾ ਪਤਾ ਨਹੀਂ ਕਿੱਥੇ ਗਿਆ'