ਜਲੰਧਰ:ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਖੜਾ ਹੋਇਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਦੇਸ਼ ਦੇ ਕਈ ਹਿੱਸਿਆਂ 'ਚ ਸੀ.ਏ.ਏ. ਅਤੇ ਐੱਨ.ਆਰ.ਸੀ. ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਹੋ ਰਹੇ ਹਨ।
ਜਿਥੇ ਭਾਰਤੀ ਜਨਤਾ ਪਾਰਟੀ ਇਸ ਕਾਨੂੰਨ ਨੂੰ ਲੋਕਾਂ ਦੇ ਹੱਕ 'ਚ ਦੱਸ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ ਵਲੋਂ ਇਸ ਕਾਨੂੰਨ ਨੂੰ ਦੇਸ਼ ਦੇ ਸੰਵਿਧਾਨ ਦੇ ਖ਼ਿਲਾਫ਼ ਦੱਸਿਆ ਜਾ ਰਿਹਾ।
ਸੀ.ਏ.ਏ. ਨੂੰ ਲੈ ਕੇ ਵਿਸ਼ਵ ਸੰਵਾਦ ਸਮਿਤਿ ਪੰਜਾਬ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਲੋਕਾਂ ਨੂੰ ਇਸ ਕਾਨੂੰਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਸਮਾਗਮ 'ਚ ਮੁੱਖ ਬੁਲਾਰੇ ਦੇ ਤੌਰ 'ਤੇ ਦੇਸ਼ ਦੇ ਪ੍ਰਸਿੱਧ ਰੱਖਿਆ ਜਾਣਕਾਰ ਕਰਨਲ ਜੈ ਬੰਸ ਸਿੰਘ ਪੁੱਜੇ।
ਇਸ ਮੌਕੇ ਕਰਨਲ ਜੈ ਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਹਿੱਤ ਵਿੱਚ ਹੈ। ਇਸ ਨਾਲ ਕਿਸੇ ਦਾ ਨੁਕਸਾਨ ਨਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਕਾਨੂੰਨ ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਕਿ ਪੀੜਤ ਹਨ।
ਇਸ ਦੇ ਨਾਲ ਉਨ੍ਹਾਂ ਨੇ ਕਿ ਸੀ.ਏ.ਏ. ਅਤੇ ਐੱਨ.ਆਰ.ਸੀ. ਨੂੰ ਇਕੱਠਿਆਂ ਮਿਲਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ, ਇਹ ਦੋਨੋਂ ਵੱਖ-ਵੱਖ ਹਨ ਕਿਉਕੀ ਇਨ੍ਹਾਂ ਦੀ ਆਪਸੀ ਕੋਈ ਸੰਬੰਧ ਨਹੀ ਹੈ। ਇਨ੍ਹਾਂ ਦੋਨਾਂ ਮਿਲਾ ਕੇ ਅਸੀ ਅਧੂਰੀ ਜਾਣਕਾਰੀ ਵੱਲ ਲੈ ਕੇ ਜਾ ਰਹੇ ਹਾਂ ਤੇ ਇਸ ਨੂੰ ਜਾਣਬੁੱਝ ਭੜਕਿਆ ਜਾ ਰਿਹਾ ਹੈ।
ਇਹ ਵੀ ਪੜੋ: ਕੇਂਦਰੀ ਕੈਬਿਨੇਟ ਮੀਟਿੰਗ : ਕੇਂਦਰੀ ਸਰਕਾਰ ਨੇ ਐਨਪੀਆਰ 'ਤੇ ਲਾਈ ਮੁਹਰ
ਉਨ੍ਹਾਂ ਨੇ ਕਿਹਾ ਸਾਨੂੰ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣ ਤੱਕ ਇਤਜ਼ਾਰ ਕਰਨਾ ਚਾਹੀਦਾ ਹੈ। ਫਿਰ ਇਹ ਸੋਚਣਾ ਚਾਹੀਦਾ ਹੈ ਕਿ ਇਸ ਕਾਨੂੰਨ ਨਾਲ ਅਸਲ ਵਿੱਚ ਕੋਈ ਖਰਾਬੀ ਹੋਈ ਹੈ ਜਾ ਨਹੀ ਹੋਈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਅਧੂਰੀ ਜਾਣਕਾਰੀ ਕਰਕੇ ਹੋ ਰਹੇ ਹਨ ਤੇ ਨਾਲ ਕਿਹਾ ਕਿ ਪ੍ਰਦਰਸ਼ਨ ਕਰਨ ਦਾ ਸਾਰਿਆਂ ਨੂੰ ਅਧਿਕਾਰ ਹੈ ਪਰ ਪ੍ਰਦਰਸ਼ਨ ਹਿੱਸਕ ਨਹੀ ਹੋਣੇ ਚਾਹੀਦੇ।