ETV Bharat / state

ਕੱਲ੍ਹ ਹੋਣ ਵਾਲੀ ਅਕਾਲੀ ਦਲ-ਬਸਪਾ ਦੀ ਰੈਲੀ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਐਲਾਨ - ਅਕਾਲੀ ਦਲ-ਬਸਪਾ ਦੀ ਰੈਲੀ

ਅਕਾਲੀ-ਬਸਪਾ (Akali-BSP) ਦੀ ਕੱਲ੍ਹ ਨੂੰ ਜਾਨੀ 9 ਅਕਤੂਬਰ ਨੂੰ ਹੋਣ ਵਾਲੀ ਰੈਲੀ ਤੋਂ ਪਹਿਲਾਂ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣੈ ਹੈ ਕਿ ਜੇ ਰੈਲੀ ਕੀਤੀ ਗਈ ਤਾਂ ਕਿਸਾਨਾਂ ਵੱਲੋਂ ਉਸਦਾ ਵਿਰੋਧ ਕੀਤਾ ਜਾਵੇਗਾ।

ਕੱਲ੍ਹ ਨੂੰ ਹੋਣ ਵਾਲੀ ਅਕਾਲੀ ਦਲ-ਬਸਪਾ ਦੀ ਰੈਲੀ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਐਲਾਨ

author img

By

Published : Oct 8, 2021, 9:20 PM IST

ਜਲੰਧਰ: ਇੱਕ ਪਾਸੇ ਕੱਲ੍ਹ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (Akali Dal and Bahujan Samaj Party) ਵੱਲੋਂ ਜਲੰਧਰ ਦੇ ਕਿਸ਼ਨਗੜ ਨੇੜੇ ਪੁੱਲ ਸੁਧਾਰ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਰੈਲੀ ਬਸਪਾ ਅਤੇ ਅਕਾਲੀ ਦਲ ਵੱਲੋਂ ਕਾਂਸ਼ੀ ਰਾਮ ਜੀ ਦੀ ਬਰਸੀ ਵਾਲੇ ਦਿਨ ਆਯੋਜਿਤ ਕੀਤੀ ਜਾ ਰਹੀ ਹੈ ।

ਓਧਰ ਦੂਸਰੇ ਪਾਸੇ ਜਲੰਧਰ ਇਕਾਈ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿੱਚ ਬਲਵਿੰਦਰ ਸਿੰਘ ਮੱਲੀ ਨੰਗਲ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਜ਼ਿਲ੍ਹੇ ਦੀਆਂ ਸਾਰੀਆਂ ਜਥੇਬੰਦੀਆ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਕੱਲ੍ਹ ਜੋ 9 ਅਕਤੂਬਰ ਨੂੰ ਬਾਬੂ ਕਾਂਸ਼ੀ ਰਾਮ ਜੀ ਦੀ ਬਰਸੀ ਹੈ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਪਰ ਰਾਜਨੀਤਿਕ ਪਾਰਟੀਆਂ ਦਾ ਪੂਰਨ ਬਾਈਕਾਟ ਵੀ ਜਾਰੀ ਰੱਖਿਆ ਜਾਵੇਗਾ।

ਕੱਲ੍ਹ ਨੂੰ ਹੋਣ ਵਾਲੀ ਅਕਾਲੀ ਦਲ-ਬਸਪਾ ਦੀ ਰੈਲੀ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਐਲਾਨ

ਆਗੂਆਂ ਕਿਹਾ ਕਿ ਕੱਲ੍ਹ ਹੋਣ ਜਾ ਰਹੀ ਅਕਾਲੀ ਦਲ ਅਤੇ ਬਸਪਾ ਦੀ ਰੈਲੀ ਦਾ ਬਾਈਕਾਟ ਕੀਤਾ ਜੀਵੇਗਾ । ਉਨ੍ਹਾਂ ਕਿਹਾ ਕਿ ਕਿਸੇ ਵੀ ਮਹਾਂ ਪੁਰਖ ਦਾ ਕੋਈ ਦਿਵਸ ਮਨਾ ਕੇ ਰਾਜਨੀਤਿਕ ਇਕੱਠ ਨਾ ਕੀਤਾ ਜਾਵੇ। ਜੇਕਰ ਅੱਗੇ ਤੋਂ ਇਸ ਤਰ੍ਹਾਂ ਕੀਤਾ ਗਿਆ ਤਾਂ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਹਨ।

ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੰਦੇ ਕਿਹਾ ਕਿ ਪ੍ਰਸ਼ਾਸਨ ਵੀ ਇਸ ਵੱਲ ਖ਼ਾਸ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਬੀ ਕੇ ਯੂ ਰਾਜੇਵਾਲ,ਦੋਆਬਾ ਕਿਸਾਨ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ,ਪੰਜਾਬ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਹਿੱਸਾ ਲਿਆ।

ਇਸ ਦੌਰਾਨ ਜਥੇਬੰਦੀਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਜਨੀਤਿਕ ਪਾਰਟੀਆਂ ( political parties) ਨਾਲ ਮੁਲਾਕਾਤ ਕਰ ਕਿਹਾ ਗਿਆ ਸੀ ਕੋਈ ਵੀ ਸਿਆਸੀ ਇਕੱਠ ਨਾ ਕੀਤਾ ਜਾਵੇ ਪਰ ਅਕਾਲੀ ਦਲ ਤੇ ਬਸਪਾ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਡਿਪਟੀ CM ਨੇ ਹੈਲਥ ਵਰਕਰਾਂ ਤੇ ਫਾਰਮੇਸੀ ਅਫਸਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ETV Bharat Logo

Copyright © 2025 Ushodaya Enterprises Pvt. Ltd., All Rights Reserved.