ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਭਾਣਜੇ ਭੁਪਿੰਦਰ ਸਿੰਘ (Bhupinder Singh) ਨੂੰ ਜਲੰਧਰ ਵਿਖੇ ਮਾਣਯੋਗ ਅਦਾਲਤ ਨੇ 8 ਫਰਵਰੀ ਤੱਕ ਈਡੀ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ।
ਹੁਣ ਭੁਪਿੰਦਰ ਸਿੰਘ ਨੂੰ ਏਡੀ 8 ਤਰੀਕ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਈਡੀ ਦਾ ਕਹਿਣਾ ਹੈ ਕਿ 2018 ਦੀ ਐਫ.ਆਈ.ਆਰ ਦੇ ਅਧਾਰ 'ਤੇ ਉਨ੍ਹਾਂ ਕੋਲੋਂ ਪੈਸੇ ਰਿਕਵਰ ਕਰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਉਸ ਐੱਫਆਈਆਰ ਵਿੱਚ ਭੁਪਿੰਦਰ ਸਿੰਘ ਦਾ ਨਾਮ ਹੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਨੂੰ ਈਡੀ ਵੱਲੋਂ ਕੱਲ੍ਹ ਦੇਰ ਰਾਤ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅੱਜ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਵੱਲੋਂ 8 ਫ਼ਰਵਰੀ ਤੱਕ ਰਿਮਾਂਡ 'ਤੇ ਭੇਜ ਦਿੱਤਾ ਗਿਆ। ਜਿਸ ਬਾਰੇ ਭੁਪਿੰਦਰ ਸਿੰਘ ਦੇ ਵਕੀਲ ਹਰਨੀਤ ਸਿੰਘ ਓਬਰਾਏ ਨੇ ਕਿਹਾ ਕਿ ਈਡੀ ਵੱਲੋਂ ਇਹ ਕਿਹਾ ਗਿਆ ਹੈ ਕਿ ਭੁਪਿੰਦਰ ਸਿੰਘ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਰਹੇ।
ਇਸ 'ਤੇ ਉਨ੍ਹਾਂ ਕਿਹਾ ਕਿ ਪਹਿਲੇ ਇਕ ਐਪਲੀਕੇਸ਼ਨ ਦਿੱਤੀ ਸੀ ਜਦੋਂ ਭੁਪਿੰਦਰ ਸਿੰਘ ਨੂੰ ਕੋਰੋਨਾ ਹੋ ਗਿਆ ਸੀ। ਇਸ ਦੇ ਨਾਲ-ਨਾਲ ਜਦੋਂ ਵੀ ਈਡੀ ਦੇ ਬੁਲਾਇਆ ਹਰ ਵਾਰ ਭੁਪਿੰਦਰ ਸਿੰਘ ਉੱਥੇ ਹਾਜ਼ਰ ਹੋਇਆ, ਇਸ ਲਈ ਈਡੀ ਦੀ ਇਹ ਦਲੀਲ ਗ਼ਲਤ ਹੈ ਕਿ ਭੁਪਿੰਦਰ ਸਹਿਯੋਗ ਨਹੀਂ ਕਰ ਰਿਹਾ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੱਜ ਸਾਹਿਬ ਵੱਲੋਂ ਉਨ੍ਹਾਂ ਦੀਆਂ ਅਤੇ ਈਡੀ ਦੀਆਂ ਦਲੀਲਾਂ ਨੂੰ ਸੁਣੀਆ ਗਿਆ ਅਤੇ ਇਸ ਆਧਾਰ 'ਤੇ ਭੁਪਿੰਦਰ ਨੂੰ ਚਾਰ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ED ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਦਾ ਅੱਠ ਫਰਵਰੀ ਤੱਕ ਮਿਲਿਆ ਰਿਮਾਂਡ