ETV Bharat / state

ਜਲੰਧਰ ਤੋਂ ਭਾਰਤ ਗੌਰਵ ਟੂਰਿਸਟ ਟਰੇਨ ਹੋਈ ਰਵਾਨਾ: ਡੀਆਰਐਮ ਨੇ ਦਿੱਤੀ ਹਰੀ ਝੰਡੀ, ਦੋ ਦੇਸ਼ਾਂ ਦੇ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਰੇਗੀ ਕਵਰ

ਸ਼ੁੱਕਰਵਾਰ ਨੂੰ ਭਾਰਤ ਤੋਂ ਨੇਪਾਲ ਤੱਕ ਧਾਰਮਿਕ ਸੈਰ-ਸਪਾਟਾ ਸਥਾਨਾਂ ਨੂੰ ਜੋੜਨ ਵਾਲੀ ਪਹਿਲੀ ਭਾਰਤ ਗੌਰਵ ਟੂਰਿਸਟ ਟਰੇਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਹੈ। ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਭਾਰਤ ਗੌਰਵ ਟੂਰਿਸਟ ਟਰੇਨ ਦੇ ਰਵਾਨਾ ਹੋਣ ਤੋਂ ਪਹਿਲਾਂ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਰੇਲਗੱਡੀ ਦੇ ਰਵਾਨਾ ਹੋਣ ਤੋਂ ਪਹਿਲਾਂ ਪੂਜਾ ਕੀਤੀ ਗਈ।

Bharat Gaurav tourist train departed from Jalandhar

author img

By

Published : Mar 31, 2023, 10:42 PM IST

ਜਲੰਧਰ:ਭਾਰਤ ਤੋਂ ਨੇਪਾਲ ਤੱਕ ਧਾਰਮਿਕ ਸੈਰ-ਸਪਾਟਾ ਸਥਾਨਾਂ ਨੂੰ ਜੋੜਨ ਵਾਲੀ ਪਹਿਲੀ ਭਾਰਤ ਗੌਰਵ ਟੂਰਿਸਟ ਟਰੇਨ ਸ਼ੁੱਕਰਵਾਰ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਭਾਰਤ ਗੌਰਵ ਟੂਰਿਸਟ ਟਰੇਨ ਦੇ ਰਵਾਨਾ ਹੋਣ ਤੋਂ ਪਹਿਲਾਂ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਰੇਲਗੱਡੀ ਦੇ ਰਵਾਨਾ ਹੋਣ ਤੋਂ ਪਹਿਲਾਂ ਪੂਜਾ ਕੀਤੀ ਗਈ।

ਇਕ ਯਾਤਰੀ ਤੋਂ ਹੀ ਟਰੇਨ ਸ਼ੁਰੂ ਕਰਨ ਦਾ ਕਟਵਾਇਆ ਗਿਆ ਰਿਬਨ: ਇਸ ਤੋਂ ਬਾਅਦ ਇਕ ਯਾਤਰੀ ਤੋਂ ਹੀ ਟਰੇਨ ਸ਼ੁਰੂ ਕਰਨ ਦਾ ਰਿਬਨ ਕਟਵਾਇਆ ਗਿਆ। ਇਸ ਤੋਂ ਬਾਅਦ ਡੀਆਰਐਮ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਨੇਪਾਲ ਲਈ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਟਰੇਨ ਅਯੁੱਧਿਆ, ਪ੍ਰਯਾਗਰਾਜ, ਵਾਰਾਣਸੀ ਤੋਂ ਹੁੰਦੇ ਹੋਏ ਸਵੇਰੇ 8:30 ਵਜੇ ਜਲੰਧਰ ਤੋਂ ਰਵਾਨਾ ਹੋਈ ਰੇਲਗੱਡੀ ਸੈਲਾਨੀਆਂ-ਭਗਤਾਂ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਰ ਦੇ ਦਰਸ਼ਨਾਂ ਲਈ ਲੈ ਕੇ ਜਾਵੇਗੀ।

ਦੋ ਦੇਸ਼ਾਂ ਭਾਰਤ ਅਤੇ ਨੇਪਾਲ ਦੇ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਰੇਗੀ ਕਵਰ: ਇਸ ਵਿਸ਼ੇਸ਼ ਰੇਲਗੱਡੀ ਵਿੱਚ ਭਾਰਤ ਗੌਰਵ ਟੂਰਿਸਟ ਅਯੁੱਧਿਆ ਤੋਂ ਇਲਾਵਾ ਨੰਦੀਗ੍ਰਾਮ, ਪ੍ਰਯਾਗਰਾਜ, ਵਾਰਾਣਸੀ ਨੂੰ ਜੋੜਿਆ ਗਿਆ ਹੈ, ਜੋ ਦੋ ਦੇਸ਼ਾਂ ਭਾਰਤ ਅਤੇ ਨੇਪਾਲ ਦੇ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਵਰ ਕਰੇਗੀ। ਇਸ ਨੂੰ ਲੈ ਕੇ ਯਾਤਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਯਾਤਰੀ ਸੁਮਨ, ਅਸ਼ੋਕ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸੀ ਮਹਿਸੂਸ ਹੋ ਰਹੀ ਹੈ ਕਿ ਰੇਲਵੇ ਨੇ ਇਹ ਟਰੇਨ ਚਲਾਈ ਹੈ ਜੋ ਸਾਨੂੰ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਵਾਏਗੀ।

ਜਲੰਧਰ ਤੋਂ ਸ਼ੁਰੂ ਹੋਈ ਇਹ ਟਰੇਨ ਲੁਧਿਆਣਾ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਗਾਜ਼ੀਆਬਾਦ, ਅਲੀਗੜ੍ਹ, ਇਟਾਵਾ, ਕਾਨਪੁਰ, ਅਯੁੱਧਿਆ, ਨੰਦੀਗ੍ਰਾਮ, ਰਕਸੌਲ, ਕਾਠਮੰਡੂ, ਬਨਾਰਸ, ਪ੍ਰਯਾਗਰਾਜ ਤੋਂ ਬਾਅਦ 9 ਅਪ੍ਰੈਲ ਨੂੰ ਵਾਪਸ ਜਲੰਧਰ ਪਹੁੰਚੇਗੀ।

ਡੀ.ਆਰ.ਐਮ ਸੀਮਾ ਸ਼ਰਮਾ ਨੇ ਦੱਸਿਆ ਕਿ ਇਸ ਆਸਥਾ ਯਾਤਰਾ ਦੌਰਾਨ ਸੜਕੀ ਮਾਰਗ ਦੇ ਕੁਝ ਹਿੱਸੇ ਵੀ ਕਵਰ ਕੀਤੇ ਜਾਣਗੇ। ਕੁੱਲ ਮਿਲਾ ਕੇ ਇਹ 10 ਦਿਨਾਂ ਦਾ ਦੌਰਾ ਹੈ। ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਤੀਰਥ ਯਾਤਰਾ ਦੌਰਾਨ ਸ਼ਰਧਾਲੂਆਂ-ਟੂਰਿਸਟਾਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਗੇ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ: 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁੱਲ੍ਹਣਗੇ ਸਕੂਲ 2 ਵਜੇ ਹੋਵੇਗੀ ਛੁੱਟੀ

ETV Bharat Logo

Copyright © 2024 Ushodaya Enterprises Pvt. Ltd., All Rights Reserved.