ਜਲੰਧਰ: ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਧੀ ਜੋ ਕਿ ਕੋਰੋਨਾ ਪੌਜ਼ੀਟਿਵ ਹੋਣ ਕਰਕੇ ਸਿਵਲ ਹਸਪਤਾਲ ਵਿੱਚ ਦਾਖਲ ਸੀ, ਅੱਜ ਉਸ ਦੀ ਰਿਪੋਰਟ ਨੈਗੇਟਿਵ ਆਉਣ ਕਰਕੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ 2 ਅਪ੍ਰੈਲ ਨੂੰ ਕੋਰੋਨਾ ਕਰਕੇ ਮੌਤ ਹੋ ਗਈ ਸੀ। ਇਸ ਦੌਰਾਨ ਉਨ੍ਹਾਂ ਦੀ ਧੀ ਜਸਕੀਰਤ ਕੌਰ ਜੋ ਜਲੰਧਰ ਦੀ ਲੋਹੀਆਂ ਖਾਸ ਦੀ ਰਹਿਣ ਵਾਲੀ ਹੈ ਦਾ ਵੀ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।
ਅੱਜ ਜਸਕੀਰਤ ਕੌਰ ਜਦੋਂ ਹਸਪਤਾਲ ਤੋਂ ਡਿਸਚਾਰਜ ਹੋਈ ਤਾਂ ਸਿਵਲ ਹਾਸਪਤਾਲ ਦੇ ਡਾਕਟਰ ਕਸ਼ਮੀਰੀ ਲਾਲ, ਨੇ ਉਸਦਾ ਇਲਾਜ ਕੀਤਾ, ਉਨ੍ਹਾਂ ਨਾਲ ਸੈਲਫੀ ਲੈਂਦੀ ਹੋਈ ਨਜ਼ਰ ਆਈ। ਜਸਕੀਰਤ ਕੌਰ ਵੱਲੋਂ ਡਾਕਟਰ ਕਸ਼ਮੀਰੀ ਲਾਲ ਨਾਲ ਲਈ ਗਈ ਇਸ ਸੈਲਫੀ ਨਾਲ ਅਤੇ ਹਸਪਤਾਲ ਤੋਂ ਠੀਕ ਹੋ ਕੇ ਵਾਪਸ ਜਾਣ ਨਾਲ ਬਾਕੀ ਮਰੀਜ਼ਾਂ ਦਾ ਵੀ ਮਨੋਬਲ ਕਾਫੀ ਵਧਿਆ।