ਜਲੰਧਰ: ਥਾਣਾ ਨੰਬਰ ਅੱਠ ਦੇ ਏ.ਐਸ.ਆਈ. ਨੂੰ ਇੱਕ ਵਿਅਕਤੀ ਵੱਲੋਂ ਥਾਣੇ ਦੇ ਬਾਹਰ ਆਪਣੇ ਜਨਮ ਦਿਨ ਦੀ ਪਾਰਟੀ ਮਗਰੋਂ ਇਕੱਠ ਕਰਨਾ ਮਹਿੰਗਾ ਪੈ ਗਿਆ। ਦਰਅਸਲ ਜ਼ਿਲ੍ਹੇ ਦੇ ਸਈਪੁਰ ਇਲਾਕੇ ਵਿੱਚ ਮੱਖਣ ਸਿੰਘ ਨਾਮ ਦੇ ਇੱਕ ਵਿਅਕਤੀ ਦਾ ਜਨਮ ਦਿਨ ਸੀ। ਇਸ ਜਨਮ ਦਿਨ ਲਈ ਮੱਖਣ ਸਿੰਘ ਦੇ ਘਰ ਵਿੱਚ ਪਹਿਲਾਂ ਕਈ ਲੋਕ ਸ਼ਾਮਿਲ ਹੋਏ ਅਤੇ ਦੇਰ ਰਾਤ ਜਦ ਉਹ ਏ.ਐਸ.ਆਈ. ਭੁਪਿੰਦਰ ਸਿੰਘ ਨੂੰ ਥਾਣੇ ਵਾਪਤ ਛੱਡਣ ਆਏ ਤਾਂ ਕਾਫੀ ਵੱਡਾ ਇਕੱਠ ਕਰ ਲਿਆ।
ਇਸ ਪਾਰਟੀ ਵਿੱਚ ਜਲੰਧਰ ਦੇ ਥਾਣਾ ਨੰਬਰ ਅੱਠ ਦੇ ਇੱਕ ਏ.ਐਸ.ਆਈ. ਭੁਪਿੰਦਰ ਸਿੰਘ ਪਰਮੀਸ਼ਨ ਲੈਕੇ ਸ਼ਾਮਿਲ ਹੋਏ ਸਨ। ਜਦ ਜਲੰਧਰ ਦੇ ਥਾਣਾ ਨੰਬਰ ਅੱਠ ਦੀ ਪੁਲਿਸ ਨੂੰ ਇਸ ਜਨਮ ਦਿਨ ਪਾਰਟੀ ਦਾ ਪਤਾ ਲੱਗਾ ਤਾਂ ਉਨ੍ਹਾਂ ਫੌਰਨ ਇਸ 'ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਦੇ ਨਾਲ ਹੀ ਏ.ਐਸ.ਆਈ. ਭੁਪਿੰਦਰ ਸਿੰਘ ਨੂੰ ਵੀ ਸਸਪੈਂਡ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਨਾਲ ਆਮ ਲੋਕਾਂ ਨੂੰ ਇਹ ਸਿੱਖ ਲੈਣੀ ਚਾਹੀਦੀ ਹੈ ਕਿ ਕੋਰੋਨਾ ਵਰਗੇ ਬੁਰੇ ਹਾਲਾਤ ਵਿੱਚ ਇਸ ਤਰ੍ਹਾਂ ਦੀਆਂ ਪਾਰਟੀਆਂ ਤੋਂ ਦੂਰ ਰਹਿਣ।