ਜਲੰਧਰ: ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਅਤੇ ਡੀ. ਸੀ. ਪੀ ਨਰੇਸ਼ ਡੋਗਰਾ (DCP Naresh Dogra) ਵਿਚਾਲੇ ਰਾਜੀਨਾਮਾ ਹੋ ਗਿਆ ਹੈ। ਕੋਈ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕਰੇਗਾ।
ਦੱਸ ਦੇਈਏ ਕਿ ਜਲੰਧਰ ਵਿਖੇ ਕੱਲ੍ਹ ਰਾਤ ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਅਤੇ ਜਲੰਧਰ ਕਮਿਸ਼ਨਰੇਟ ਦੇ ਡੀ. ਸੀ. ਪੀ ਨਰੇਸ਼ ਡੋਗਰਾ (DCP Naresh Dogra) ਵਿਚਾਲੇ ਜੋ ਵਿਵਾਦ ਹੋਇਆ ਸੀ। ਉਸ ਵਿੱਚ ਪਹਿਲੇ ਤਾਂ ਕਈ ਵੀਡੀਓ ਸਾਹਮਣੇ ਆਏ ਸੀ। ਇਸ ਦੇ ਨਾਲ ਹੀ ਹੁਣ ਇਸ ਮਾਮਲੇ ਵਿਚ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਡੋਗਰਾ (DCP Naresh Dogra) ਦੀ ਆਡੀਓ ਵਾਇਰਲ ਹੋ ਰਹੀ ਹੈ।
ਜਿਸ ਵਿਚ ਰਮਨ ਅਰੋੜਾ DCP ਨਰੇਸ਼ ਡੋਗਰਾ ਨੂੰ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਹੁਸ਼ਿਆਰਪੁਰ ਕਬਜ਼ੇ ਕੀਤੇ ਨੇ ਉਸ ਤਰ੍ਹਾਂ ਇਹ ਜਲੰਧਰ ਨਹੀਂ ਹੋਣ ਦੇਣਗੇ। ਵੀਡੀਓ ਵਿੱਚ ਰਮਨ ਅਰੋੜਾ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਦਿਨ ਪਹਿਲੇ ਹੀ ਅਜੇ DCP ਨਰੇਸ਼ ਡੋਗਰਾ ਉਨ੍ਹਾਂ ਦੇ ਗੋਡੇ ਫੜ ਕੇ ਗਏ ਹਨ। ਉਧਰ ਦੂਸਰੇ ਪਾਸੇ ਇਸ ਆਡੀਓ ਵਿੱਚ ਏਡੀਸੀਪੀ ਨਰੇਸ਼ ਡੋਗਰਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਸ ਵਿਅਕਤੀ ਦਾ ਉਹ ਦੁਕਾਨਾਂ ਦੇ ਝਗੜੇ ਵਿੱਚ ਸਾਥ ਦੇ ਰਹੇ ਸੀ ਉਹ ਉਨ੍ਹਾਂ ਦਾ ਭਾਣਜਾ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਦਾ ਵੱਡਾ ਬਿਆਨ: AAP ਦੇ 9 ਵਿਧਾਇਕ ਕਾਂਗਰਸ ਤਾਂ 3 ਭਾਜਪਾ ਨਾਲ ਕਰ ਰਹੇ ਸੀ ਸੰਪਰਕ