ETV Bharat / state

ਅਗਨੀਪਥ ਯੋਜਨਾ ਦਾ ਵਿਰੋਧ: ਜਲੰਧਰ 'ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਗਨੀਪਥ ਯੋਜਨਾ ਦੀ ਅੱਗ ਦੀਆਂ ਚੰਗਿਆੜੀਆਂ ਦਾ ਸੇਕ ਜਲੰਧਰ ਵਿੱਚ ਵੀ ਵੇਖਣ ਨੂੰ ਮਿਲਿਆ। ਜਿੱਥੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ (Central Government) ਦੀ ਅਗਨੀਪਥ ਯੋਜਨਾ (Agneepath Yojana) ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ (Strong slogans against the central government) ਕੀਤੀ ਗਈ।

ਜਲੰਧਰ 'ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

author img

By

Published : Jun 19, 2022, 10:04 AM IST

ਜਲੰਧਰ: ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ (Central Government's Agneepath Yojana) ਦੇ ਵਿਰੋਧ ਵਿੱਚ ਚੱਲ ਰਹੀ ਅੱਗ ਦੀਆਂ ਚੰਗਿਆੜੀਆਂ ਪੂਰੇ ਦੇਸ਼ ਵਿੱਚ ਅੱਗ ਵਾਂਗ ਫੈਲ ਰਹੀਆਂ ਹਨ। ਜਿਸ ਵਿੱਚ ਸਾਰਾ ਦੇਸ਼ ਸੜ ਕੇ ਸਵਾਹ ਹੋ ਰਿਹਾ ਹੈ। ਇਨ੍ਹਾਂ ਚੰਗਿਆੜੀਆਂ ਦਾ ਸੇਕ ਜਲੰਧਰ ਵਿੱਚ ਵੀ ਵੇਖਣ ਨੂੰ ਮਿਲਿਆ। ਜਿੱਥੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ (Central Government) ਦੀ ਅਗਨੀਪਥ ਯੋਜਨਾ (Agneepath Yojana) ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ (Strong slogans against the central government) ਕੀਤੀ ਗਈ।

ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਫ਼ੌਜ ਵਿੱਚ ਕਈ ਵਾਰ ਭਰਤੀ ਲਈ ਕੋਸ਼ਿਸ਼ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਭਰਤੀ ਨਹੀਂ ਹੋਈ ਅਤੇ ਇਸ ਵਾਰ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਫ਼ੌਜ ਵਿੱਚ ਪੱਕੇ ਤੌਰ ‘ਤੇ ਭਰਤੀ ਹੋ ਜਾਣਗੇ, ਪਰ ਕੇਂਦਰ ਸਰਕਾਰ (Central Government) ਵੱਲੋਂ ਨਵੀਂ ਲਿਆਉਦੀ ਅਗਨੀਪਥ ਯੋਜਨਾ (Agneepath Yojana) ਨੇ ਉਨ੍ਹਾਂ ਦੇ ਸਾਰੇ ਸੁਪਨਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਸਰਕਾਰ (Central Government) ਦੀ ਇਸ ਨਵੀਂ ਨੀਤੀ ਨੂੰ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦੇਵਾਂਗੇ।

ਜਲੰਧਰ 'ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਨੌਜਵਾਨਾਂ ਦਾ ਕਹਿਣਾ ਹੈ ਕਿ ਦੇਸ਼ ਦੀ ਕੇਂਦਰ ਸਰਕਾਰ ਅਗਨੀਪਥ ਯੋਜਨਾ (Central Government's Agneepath Yojana) ਲਾਗੂ ਕਰਕੇ ਸਿਰਫ਼ ਨੌਜਵਾਨਾਂ ਦਾ ਹੀ ਨਹੀਂ ਸਗੋਂ ਦੇਸ਼ ਦਾ ਵੀ ਭਵਿੱਖ ਖ਼ਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਗਨੀਪਥ ਯੋਜਨਾ (Agneepath Yojana) ਦੇ ਤਹਿਤ ਫ਼ੌਜ ਦੀ ਭਰਤੀ ਹੋਣੀ ਸ਼ੁਰੂ ਹੋ ਗਈ ਤਾਂ 4 ਸਾਲਾਂ ਬਾਅਦ ਰਿਟਾਇਰ ਹੋਏ ਵਿਅਕਤੀ ਕੋਲ ਹੋਰ ਰੁਜ਼ਗਾਰ ਦਾ ਸਾਥਨ ਨਾ ਹੋਣ ਕਰਕੇ ਉਹ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਵੇਗਾ, ਕਿਉਂਕਿ ਉਸ ਕੋਲ ਹਥਿਆਰਾਂ ਦੀ ਪੂਰੀ ਸਿਖਲਾਈ ਹੋਵੇਗੀ

ਇਸ ਮੌਕੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ‘ਤੇ ਇਲਜ਼ਾਮ ਲਗਾਏ ਹਨ ਕਿ ਉਹ ਭਾਰਤ ਨੂੰ ਫਿਰ ਤੋਂ ਗੁਲਾਮ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਭਾਰਤ ਦੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਭਾਰਤ ਦੀ ਆਰਮੀ ਵੇਚਣਾ ਚਾਹੁੰਦੇ ਹਨ। ਤਾਂ ਜੋ ਭਾਰਤੀ ਫ਼ੌਜ ਦਾ ਵੀ ਨਿੱਜੀ ਕਰਨ ਹੋ ਸਕੇ ਅਤੇ ਕਾਰਪੋਰੇਟ ਘਰਾਣੇ ਦੇਸ਼ ਦੀ ਆਰਮੀ ਨੂੰ ਆਪਣੇ ਅਨੁਸਾਰ ਚਲਾ ਸਕਣ।

ਇਹ ਵੀ ਪੜ੍ਹੋ: ਅਗਨੀਪਥ ਦਾ ਵਿਰੋਧ: ਰੇਲਵੇ ਸਟੇਸ਼ਨ ‘ਤੇ ਨੌਜਵਾਨਾਂ ਵੱਲੋਂ ਭੰਨਤੋੜ

ETV Bharat Logo

Copyright © 2024 Ushodaya Enterprises Pvt. Ltd., All Rights Reserved.