ETV Bharat / state

ਫੌਜ ਤੋਂ ਸੇਵਾ ਮੁਕਤ ਹੋਕੇ ਫੌਜੀ ਨੇ ਬਣਾਇਆ ਟਰੈਕਟਰ ਟਰਾਲੀ ਨੂੰ ਰੈਸਟੋਰੈਂਟ - ਟਰੈਕਟਰ ਟਰਾਲੀ ਨੂੰ ਰੈਸਟੋਰੈਂਟ

ਕੱਲ੍ਹ ਜਲੰਧਰ ਦਿੱਲੀ ਰਾਸ਼ਟਰੀ ਰਾਜਮਾਰਗ ਉਪਰ ਜਲੰਧਰ ਦੇ ਦਕੋਹਾ ਪਿੰਡ ਨੇੜੇ ਇਕ ਅਜਿਹਾ ਟਰੈਕਟਰ ਟਰਾਲੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਿਸ ਨੂੰ ਇਕ ਰਿਟਾਇਰਡ ਫੌਜੀ ਅਤੇ ਕਿਸਾਨ ਦਾ ਬੇਟਾ ਰੋਜ਼ ਲਿਆ ਕੇ ਇੱਥੇ ਖੜ੍ਹਾ ਕਰ ਦਿੰਦਾ ਹੈ। ਇਸ ਦੀ ਇੱਕ ਖਾਸ ਰਿਪੋਰਟ ....

ਫੌਜ ਚੋਂ ਰਿਟਾਇਰ ਹੋ ਕੇ ਫੌਜੀ ਨੇ ਬਣਾਇਆ ਟਰੈਕਟਰ ਟਰਾਲੀ ਨੂੰ ਰੈਸਟੋਰੈਂਟ

author img

By

Published : Apr 25, 2022, 10:55 PM IST

ਜਲੰਧਰ: ਆਮ ਤੌਰ 'ਤੇ ਜਿੱਥੇ ਪੰਜਾਬ ਦੀਆਂ ਸੜਕਾਂ ਉੱਪਰ ਪਰਵਾਸੀ ਮਜ਼ਦੂਰਾਂ ਵੱਲੋਂ ਛੋਟੀਆਂ ਮੋਟੀਆਂ ਖਾਣ ਪੀਣ ਦੀਆਂ ਰੇਹੜੀਆਂ ਅਤੇ ਢਾਬੇ ਨਜ਼ਰ ਆਉਂਦੇ ਹਨ। ਉੱਥੇ ਅੱਜ ਕੱਲ੍ਹ ਜਲੰਧਰ ਦਿੱਲੀ ਰਾਸ਼ਟਰੀ ਰਾਜਮਾਰਗ ਉਪਰ ਜਲੰਧਰ ਦੇ ਦਕੋਹਾ ਪਿੰਡ ਨੇੜੇ ਇਕ ਐਸਾ ਟਰੈਕਟਰ ਟਰਾਲੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਿਸ ਨੂੰ ਇਕ ਰਿਟਾਇਰਡ ਫੌਜੀ ਅਤੇ ਕਿਸਾਨ ਦਾ ਬੇਟਾ ਰੋਜ਼ ਲਿਆ ਕੇ ਇੱਥੇ ਖੜ੍ਹਾ ਕਰ ਦਿੰਦਾ ਹੈ। ਆਖਿਰ ਕੀ ਹੈ ਇਸ ਟਰੈਕਟਰ ਟਰਾਲੀ ਦੀ ਖਾਸੀਅਤ ਪੇਸ਼ ਹੈ ਇਸ ਦੀ ਇੱਕ ਖਾਸ ਰਿਪੋਰਟ ....

ਹਰਜੀਤ ਸਿੰਘ ਨੇ ਰਿਟਾਇਰਮੈਂਟ ਤੋਂ ਬਾਅਦ ਫਾਸਟ ਫੂਡ ਨੂੰ ਬਣਾਇਆ ਆਪਣਾ ਕਾਰੋਬਾਰ : ਭਾਰਤੀ ਫ਼ੌਜ ਤੋਂ ਰਿਟਾਇਰ ਸਿੱਖ ਨੌਜਵਾਨ ਹਰਜੀਤ ਸਿੰਘ ਇਕ ਕਿਸਾਨ ਦਾ ਬੇਟਾ ਹੈ। ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਉਸ ਨੇ ਕਿਸਾਨੀ ਤੋਂ ਇਲਾਵਾ ਕੁਝ ਐਸਾ ਕੀਤਾ ਕਿ ਅੱਜ ਉਹ ਪੰਜਾਬੀਆਂ ਵਿੱਚ ਇੱਕ ਮਿਸਾਲ ਬਣਿਆ ਹੋਇਆ ਹੈ। ਆਮ ਤੌਰ 'ਤੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਵੱਸਣਾ ਹੀ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਹਨ ਇਸ ਵਿੱਚ ਹਰਜੀਤ ਸਿੰਘ ਨਾਮ ਦਾ ਇਹ ਸ਼ਖ਼ਸ ਆਪਣੇ ਟਰੈਕਟਰ ਟਰਾਲੀ ਉੱਪਰ ਇਕ ਕਿਚਨ ਬਣਾ ਲੋਕਾਂ ਨੂੰ ਫਾਸਟ ਫੂਡ ਸਰਵ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਫੌਜ ਚੋਂ ਰਿਟਾਇਰ ਹੋ ਕੇ ਫੌਜੀ ਨੇ ਬਣਾਇਆ ਟਰੈਕਟਰ ਟਰਾਲੀ ਨੂੰ ਰੈਸਟੋਰੈਂਟ

ਜਲੰਧਰ ਦੀ ਸੜਕ ਉਪਰ ਖੜ੍ਹੀ ਇਹ ਟਰਾਲੀ ਦੀ ਕੀ ਹੈ ਖਾਸੀਅਤ : ਜਲੰਧਰ ਦੇ ਦਕੋਹਾ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ ਉਪਰ ਖੜੀ ਇਕ ਟਰੈਕਟਰ ਟਰਾਲੀ ਦੀ ਖਾਸੀਅਤ ਹੈ ਕਿ ਇਸ ਟਰੈਕਟਰ ਦੇ ਮਗਰ ਲੱਦੀ ਹੋਈ ਟਰਾਲੀ ਵਿੱਚ ਇਕ ਐਸੀ ਸ਼ਾਨਦਾਰ ਕਿਚਨ ਬਣੀ ਹੋਈ ਹੈ ਜੋ ਆਮ ਤੌਰ 'ਤੇ ਅਸੀਂ ਮੰਡੀ ਨੈਸ਼ਨਲ ਫਾਸਟ ਫੂਡ ਚੇਨ ਜਾਂ ਫਿਰ ਵੱਡੇ ਵੱਡੇ ਹੋਟਲਾਂ ਯਾਰ ਰੈਸਟੋਰੈਂਟਸ ਵਿਚ ਦੇਖਦੇ ਹਾਂ। ਇਸ ਟਰਾਲੀ ਬਾਰੇ ਹਰਜੀਤ ਸਿੰਘ ਦੱਸਦਾ ਹੈ ਕਿ ਉਸ ਦੀ ਇਹ ਕਿਚਨ ਟਰਾਲੀ ਕਰੀਬ ਦਸ ਲੱਖ ਰੁਪਏ ਦੀ ਲਾਗਤ ਨਾਲ ਬਣੀ ਹੈ ਜਿਸ ਵਿੱਚ ਹਰ ਤਰ੍ਹਾਂ ਦੇ ਫਾਸਟ ਫੂਡ ਨੂੰ ਬਣਾਉਣ ਦੀ ਪੂਰੀ ਸੁਵਿਧਾ ਹੈ।

10 ਲੱਖ ਦੀ ਲਾਗਤ ਨਾਲ ਬਣੀ ਇਸ ਕਿਚਨ ਟੋਲੀ ਦੀ ਖਾਸੀਅਤ : ਸੜਕ ਦੇ ਕਿਨਾਰੇ ਖੜ੍ਹੀ ਰੰਗ ਬਿਰੰਗੀ ਟਰਾਲੀ ਅਤੇ ਇਸ ਦੇ ਅੰਦਰ ਬਣੀਆਂ ਇਹ ਖਿੜਕੀਆਂ ਇਸ ਨੂੰ ਦੇਖ ਕੇ ਬਾਹਰੋਂ ਤਾਂ ਲੱਗਦਾ ਹੈ ਕਿ ਇਹ ਇਕ ਕਿਚਨ ਦਾ ਹਿੱਸਾ ਹੈ ਪਰ ਜਦੋਂ ਇਸ ਟੋਲੀ ਦੇ ਅੰਦਰ ਜਾ ਕੇ ਇਸ ਕਿਚਨ ਨੂੰ ਦੇਖਦੇ ਹੋ ਤਾਂ ਇਸ ਦੇ ਅੰਦਰ ਬਣੇ ਫਰਿੱਜ , ਮਾਈਕਰੋਵੇਵ ਓਵਨ, ਵੱਡਾ ਫਰਾਈਪੈਨ,ਖਾਣ ਪੀਣ ਦੇ ਸਾਮਾਨ ਨੂੰ ਬਣਾਉਣ ਲਈ ਜ਼ਰੂਰੀ ਚੀਜ਼ਾਂ ਨੂੰ ਰੱਖਣ ਲਈ ਸ਼ਾਨਦਾਰ ਰੈਂਕ ਵਰਗੀਆਂ ਚੀਜ਼ਾਂ ਨੂੰ ਦੇਖ ਇੰਝ ਲੱਗਦਾ ਹੈ।

ਜਿਵੇਂ ਇਹ ਕਿਸੇ ਵੱਡੇ ਮੰਡੀ ਨੈਸ਼ਨਲ ਫੂਡ ਚੇਨ ਵੱਡੇ ਰੈਸਟੋਰੈਂਟ ਤੋਂ ਲਿਆਂਦੀਆਂ ਗਈਆਂ ਹੋਣ ਪਰ ਇਸ ਕਿਚਨ ਟਰਾਲੀ ਦੇ ਮਾਲਕ ਰਿਟਾਇਰਡ ਫੌਜੀ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਇਸ ਕਿਚਨ ਟਰਾਲੀ ਰੂਪ ਤਿਆਰ ਕਰਨ ਲਈ ਤਕਰੀਬਨ 10 ਲੱਖ ਰੁਪਏ ਦਾ ਖਰਚ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਵੈਸਟਰਨ ਖੋਲ੍ਹਣਾ ਉਸ ਦਾ ਇੱਕ ਸ਼ੌਕ ਸੀ ਅਤੇ ਉਸ ਨੂੰ ਇਸ ਤਰ੍ਹਾਂ ਨਾਲ ਬਣਾਉਣ ਦਾ ਕਾਰਨ ਇਹ ਸੀ ਕਿ ਪੰਜਾਬੀਆਂ ਦੇ ਸ਼ੌਕ ਦੀ ਕੋਈ ਕੀਮਤ ਨਹੀਂ ਹੁੰਦੀ।

ਵਿਦੇਸ਼ ਪ੍ਰਵਾਸ ਕਰਨ ਵਾਲਿਆਂ ਲਈ ਹਰਜੀਤ ਸਿੰਘ ਬਣਿਆ ਮਿਸਾਲ : ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਕਿ ਉਹ ਇਕ ਰੈਸਟੋਰੈਂਟ ਖੋਲ੍ਹੇ ਪਰ ਉਸਦਾ ਇਹ ਸ਼ੌਕ ਇਸ ਕਰਕੇ ਪੂਰਾ ਨਹੀਂ ਹੋ ਸਕਿਆ ਕਿਉਂਕਿ ਉਸ ਲਈ ਬਹੁਤ ਵੱਡੀ ਰਕਮ ਦੀ ਲੋੜ ਸੀ। ਇਹੀ ਨਹੀਂ ਇਸ ਦੇ ਨਾਲ ਨਾਲ ਉਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਹ ਸ਼ਹਿਰ ਦੇ ਅੰਦਰ ਲੱਖਾਂ ਰੁਪਏ ਲਗਾ ਕੇ ਕੋਈ ਹੋਟਲ ਜਾਂ ਰੈਸਟੋਰੈਂਟ ਖੋਲ੍ਹ ਲੈਂਦਾ ਤਾਂ ਸ਼ਹਿਰ ਦੇ ਅੰਦਰ ਕੰਪੀਟੀਸ਼ਨ ਕਰਕੇ ਹੋ ਸਕਦਾ ਸੀ ਕਿ ਉਹ ਵੱਡੇ ਵੱਡੇ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਮਾਤ ਨਾ ਦੇ ਪਾਉਣਾ। ਉਸ ਦੇ ਮੁਤਾਬਿਕ ਇਹੀ ਕਾਰਨ ਹੈ ਕਿ ਉਸ ਨੇ ਆਪਣੇ ਘਰ ਦੇ ਅੰਦਰ ਖੜ੍ਹੀ ਟਰੈਕਟਰ ਅਤੇ ਟਰਾਲੀ ਨੂੰ ਇਸ ਕੰਮ ਲਈ ਤਿਆਰ ਕਰਵਾਇਆ ਅਤੇ ਇਸ ਨੂੰ ਖੜ੍ਹਾ ਕਰਨ ਲਈ ਇਕ ਐਸੀ ਜਗ੍ਹਾ ਚੁਣੀ ਜਿਸ ਤੇ ਹਰ ਆਉਣ ਜਾਣ ਵਾਲੇ ਵੀ ਇਸ ਤੇ ਨਜ਼ਰ ਪਵੇ।

ਕਿਚਨ ਟਰਾਲੀ ਤੋਂ ਹਰ ਕੋਈ ਪ੍ਰਭਾਵਿਤ: ਹਰਜੀਤ ਦੇ ਇਸ ਕਿਚਨ ਟਰਾਲੀ ਨੂੰ ਦੇਖ ਹਰ ਕੋਈ ਇੱਕ ਵਾਰ ਇੱਥੇ ਰੁਕ ਕੇ ਇਸ ਫੀਚਰ ਨੂੰ ਅੰਦਰੋਂ ਜ਼ਰੂਰ ਦੇਖਦਾ ਹੈ। ਇੱਕ ਸ਼ਖ਼ਸ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਵੱਲੋਂ ਤਿਆਰ ਕਰਵਾਈ ਗਈ ਇਹ ਕਿਚਨ ਟਰਾਲੀ ਸੜਕ ਦੇ ਉੱਪਰ ਸ਼ਾਨਦਾਰ ਦਿਖਾਈ ਦਿੰਦੀ ਹੈ। ਖ਼ਾਸ ਤੌਰ 'ਤੇ ਉਦੋਂ ਜਦੋਂ ਪੰਜਾਬ ਦੀਆਂ ਸੜਕਾਂ ਉਪਰ ਜ਼ਿਆਦਾਤਰ ਖਾਣ ਪੀਣ ਦਾ ਸਾਮਾਨ ਵੇਚਦੇ ਹੋਏ ਪਰਵਾਸੀ ਮਜ਼ਦੂਰ ਹੀ ਨਜ਼ਰ ਆਉਂਦੇ ਹਨ। ਉਸ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਦੇ ਇਸ ਕੰਮ ਨੂੰ ਹਰ ਕੋਈ ਸਲਾਹੁੰਦਾ ਹੈ ਕਿਉਂਕਿ ਹਰਜੀਤ ਸਿੰਘ ਫ਼ੌਜ ਤੋਂ ਰਿਟਾਇਡ ਹੋਣ ਤੋਂ ਬਾਅਦ ਕੋਈ ਚੰਗੀ ਨੌਕਰੀ ਕਰ ਸਕਦਾ ਸੀ ਜਾਂ ਫਿਰ ਆਪਣੇ ਕਿਸਾਨੀ ਕਿੱਤੇ ਨੂੰ ਦੁਬਾਰਾ ਸ਼ੁਰੂ ਕਰ ਸਕਦਾ ਸੀ ਪਰ ਉਸ ਵੱਲੋਂ ਜੋ ਹੁਣ ਕੀਤਾ ਗਿਆ ਹੈ ਉਹ ਪੰਜਾਬ ਦੇ ਬਾਕੀ ਨੌਜਵਾਨਾਂ ਲਈ ਇੱਕ ਮਿਸਾਲ ਬਣ ਗਿਆ ਹੈ।

ਇਹ ਵੀ ਪੜ੍ਹੋ:- ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ CM ਮਾਨ, ਰੱਖੀਆਂ ਇਹ ਵੱਡੀਆਂ ਮੰਗਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.