ETV Bharat / state

Assembly elections in Punjab: ਪੰਜਾਬ ਵਿੱਚ ਗਲੇਗੀ ਕਿਸ ਦੀ ਦਾਲ ਜਾਂ ਬਣੇਗੀ ਖਿਚੜੀ, ਖਾਸ ਰਿਪੋਰਟ - ਸਿਆਸੀ ਸਮੀਕਰਨ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਲਈ ਹਰ ਪਾਰਟੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ, ਇਸ ਵਾਰ ਸਿਆਸੀ ਸਮੀਕਰਨ ਪਹਿਲੇ ਵਰਗਾ ਨਹੀਂ ਹੈ। ਪਿਛਲੇ ਦੋ ਸਾਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਲਿਆਂਦੇ ਗਏ ਤਿੰਨ ਕਾਨੂੰਨਾਂ ਕਰਕੇ ਕਿਸਾਨਾਂ ਨੂੰ ਜੋ ਦੋ ਸਾਲ ਦਾ ਸਮਾਂ ਦਿੱਲੀ ਦੇ ਬਾਰਡਰ 'ਤੇ ਕੱਟਣਾ ਪਿਆ ਅਤੇ ਇਸ ਦੌਰਾਨ ਕਰੀਬ 700 ਕਿਸਾਨ ਸ਼ਹੀਦ ਵੀ ਹੋ ਗਏ। ਇਸ ਕਿਸਾਨੀ ਅੰਦੋਲਨ ਨੇ ਪੰਜਾਬ ਦੇ ਸਿਆਸੀ ਸਮੀਕਰਨ ਨੂੰ ਇਸ ਵਾਰ ਬਿਲਕੁਲ ਬਦਲ ਕੇ ਰੱਖ ਦਿੱਤਾ ਹੈ।

ਪੰਜਾਬ ਵਿੱਚ ਗਲੇਗੀ ਕਿਸ ਦੀ ਦਾਲ ਜਾਂ ਬਣੇਗੀ ਖਿਚੜੀ, ਖਾਸ ਰਿਪੋਰਟ

author img

By

Published : Jan 28, 2022, 5:07 PM IST

Updated : Jan 28, 2022, 5:34 PM IST

ਜਲੰਧਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਲਈ ਹਰ ਪਾਰਟੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ, ਇਸ ਵਾਰ ਸਿਆਸੀ ਸਮੀਕਰਨ ਪਹਿਲੇ ਵਰਗਾ ਨਹੀਂ ਹੈ। ਪਿਛਲੇ ਦੋ ਸਾਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਲਿਆਂਦੇ ਗਏ ਤਿੰਨ ਕਾਨੂੰਨਾਂ ਕਰਕੇ ਕਿਸਾਨਾਂ ਨੂੰ ਜੋ ਦੋ ਸਾਲ ਦਾ ਸਮਾਂ ਦਿੱਲੀ ਦੇ ਬਾਰਡਰ 'ਤੇ ਕੱਟਣਾ ਪਿਆ ਅਤੇ ਇਸ ਦੌਰਾਨ ਕਰੀਬ 700 ਕਿਸਾਨ ਸ਼ਹੀਦ ਵੀ ਹੋ ਗਏ। ਇਸ ਕਿਸਾਨੀ ਅੰਦੋਲਨ ਨੇ ਪੰਜਾਬ ਦੇ ਸਿਆਸੀ ਸਮੀਕਰਨ ਨੂੰ ਇਸ ਵਾਰ ਬਿਲਕੁਲ ਬਦਲ ਕੇ ਰੱਖ ਦਿੱਤਾ ਹੈ।

ਇਸ ਤੋਂ ਪਹਿਲੇ ਅਕਾਲੀ ਕਾਂਗਰਸ ਵਾਰੀ ਵਾਰੀ ਕਰਦੇ ਰਹੇ ਪੰਜਾਬ ਦੇ ਰਾਜ

ਜੇਕਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਦਾ ਗੱਠਜੋੜ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਮੈਦਾਨ ਵਿੱਚ ਉਤਰੀ ਸੀ। ਪੰਜਾਬ ਦੇ ਸਿਆਸੀ ਸਮੀਕਰਨ ਇਸ ਗੱਲ ਤੋਂ ਵੀ ਸਾਫ਼ ਹੁੰਦੇ ਨੇ ਕਿ ਪੰਜਾਬ ਵਿੱਚ ਇਨ੍ਹਾਂ ਚੋਣਾਂ ਤੋਂ ਪਹਿਲੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਤਕਰੀਬਨ ਵਾਰੀ ਵਾਰੀ ਪੰਜਾਬ 'ਤੇ ਰਾਜ ਕੀਤਾ ਗਿਆ ਹੈ। ਸਿਰਫ਼ 2007 ਤੋਂ 2017 ਲਗਾਤਾਰ ਦਸ ਸਾਲ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਰਾਜ ਕੀਤਾ ਗਿਆ, ਜਿਸ ਤੋਂ ਬਾਅਦ ਫਿਰ ਕਾਂਗਰਸ ਨੇ ਪੰਜਾਬ ਦੀ ਕਮਾਨ ਸੰਭਾਲ ਲਈ ਸੀ।

ਇਸ ਵਾਰ ਦੀਆਂ ਚੋਣਾਂ ਪਿਛਲੀਆਂ ਸਾਰੀਆਂ ਚੋਣਾਂ ਤੋਂ ਅਲੱਗ

ਦੇਸ਼ ਵਿੱਚ ਕਿਸਾਨੀ ਅੰਦੋਲਨ ਤੋਂ ਬਾਅਦ ਜਿੱਥੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਇਸ ਵਿੱਚ ਸਭ ਤੋਂ ਵੱਡਾ ਫੇਰਬਦਲ ਇਹ ਹੋਇਆ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਦਾ ਗੱਠਜੋੜ ਟੁੱਟ ਗਿਆ ਅਤੇ ਭਾਜਪਾ ਨੇ ਪੰਜਾਬ ਵਿੱਚ ਕੱਲੇ ਹੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਸਿਰਫ਼ ਇਹੀ ਨਹੀਂ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋ ਕੇ ਅਕਾਲੀ ਦਲ ਨੇ ਇੱਕ ਵਾਰ ਫੇਰ ਬਹੁਜਨ ਸਮਾਜ ਪਾਰਟੀ ਵੱਲ ਆਪਣਾ ਰੁਖ਼ ਕੀਤਾ ਅਤੇ ਇਸ ਵਾਰ ਦੀਆਂ ਚੋਣਾਂ ਰਲ ਕੇ ਲੜਨ ਦਾ ਫ਼ੈਸਲਾ ਕੀਤਾ।

ਉਧਰ ਇਨ੍ਹਾਂ ਚੋਣਾਂ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀ ਵੱਖਰੀ ਪਾਰਟੀ ਦਾ ਬਣਾ ਕੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਅਲੱਗ ਪੰਜਾਬ ਵਿੱਚ ਪਿਛਲੀ ਵਾਰ ਵਿਰੋਧੀ ਧਿਰ ਰਹਿ ਚੁੱਕੀ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਵਿੱਚ ਸਾਰੀਆਂ ਸੀਟਾਂ 'ਤੇ ਚੋਣਾਂ ਲੜਨ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।

ਸਿਰਫ਼ ਗੱਠਜੋੜ ਹੀ ਨਹੀਂ ਆਪਸ ਵਿੱਚ ਵੀ ਟੁੱਟੀਆਂ ਪਾਰਟੀਆਂ

ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਅਕਾਲੀ ਦਲ ਪਹਿਲੇ ਹੀ ਦੋ ਫਾੜ ਹੋ ਚੁੱਕਿਆ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਪੂਰਬ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਮਰ ਦਰਾਜ਼ ਹੋ ਚੁੱਕੇ ਹਨ। ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਪਾਰਟੀ ਦੀ ਵਾਗਡੋਰ ਤਾਂ ਸੁਖਬੀਰ ਬਾਦਲ ਦੇ ਹਵਾਲੇ ਕਰ ਦਿੱਤੀ ਗਈ ਲੇਕਿਨ ਪਾਰਟੀ ਦੀਆਂ ਪਾਲਿਸੀਆਂ ਤੋਂ ਨਾਰਾਜ਼ ਕਈ ਸੀਨੀਅਰ ਅਕਾਲੀ ਨੇਤਾਵਾਂ ਨੇ ਪਾਰਟੀ ਛੱਡ ਕੇ ਆਪਣੀ ਇਕ ਨਵੀਂ ਪਾਰਟੀ ਬਣਾ ਲਈ।

ਅਕਾਲੀ ਦਲ ਬਾਦਲ ਨੂੰ ਛੱਡ ਕੇ ਨਵੀਂ ਬਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਚੋਣਾਂ ਲੜ ਰਹੇ ਹਨ। ਸਿਰਫ਼ ਅਕਾਲੀ ਦਲ ਹੀ ਨਹੀਂ ਪੰਜਾਬ ਵਿੱਚ ਇਨ੍ਹਾਂ ਪੰਜਾਂ ਸਾਲਾਂ ਵਿੱਚ ਕਾਂਗਰਸ ਦੇ ਵੀ ਦੋ ਹਿੱਸੇ ਹੋਏ ਜਦ ਸਾਢੇ ਚਾਰ ਸਾਲ ਬਤੌਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਵਿੱਚ ਕਲੇਸ਼ ਦੇ ਚੱਲਦੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ।

ਅਕਾਲੀ ਦਲ ਅਤੇ ਕਾਂਗਰਸ ਤੋਂ ਟੁੱਟੇ ਨੇਤਾਵਾਂ ਵੱਲੋਂ ਬਣੀ ਨਵੀਂ ਪਾਰਟੀ ਬਣੀ ਭਾਜਪਾ ਦੀ ਤਾਕਤ

ਇਨ੍ਹਾਂ ਚੋਣਾਂ ਵਿੱਚ ਇੱਕ ਅਲੱਗ ਚੀਜ਼ ਇਹ ਵੀ ਨਜ਼ਰ ਆ ਰਹੀ ਹੈ ਕਿ ਅਕਾਲੀ ਦਲ ਤੋਂ ਟੁੱਟ ਕੇ ਬਣਿਆ ਅਕਾਲੀ ਦਲ ਸੰਯੁਕਤ ਅਤੇ ਕਾਂਗਰਸ ਤੋਂ ਟੁੱਟ ਕੇ ਬਣੀ ਕੈਪਟਨ ਦੀ ਪਾਰਟੀ ਦੋਨਾਂ ਵੱਲੋਂ ਇਨ੍ਹਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕੀਤਾ ਗਿਆ ਹੈ। ਹੁਣ ਇਨ੍ਹਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਤੋਂ ਟੁੱਟੇ ਹੋਏ ਟੋਟਿਆਂ ਨਾਲ ਪੰਜਾਬ ਵਿੱਚ ਦੁਬਾਰਾ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।

ਉਧਰ ਕਿਸਾਨ ਵੀ ਇਨ੍ਹਾਂ ਚੋਣਾਂ ਨੂੰ ਲੈ ਕੇ ਪੱਬਾਂ ਭਾਰ

ਪੰਜਾਬ ਵਿੱਚ ਇਨ੍ਹਾਂ ਚੋਣਾਂ ਲਈ ਜਿਥੇ ਵੱਖ ਵੱਖ ਪਾਰਟੀਆਂ ਆਪਣੀ ਤਿਆਰੀ ਕਰੀ ਬੈਠੀਆਂ ਨੇ ਉੱਥੇ ਇਨ੍ਹਾਂ ਨੂੰ ਟੱਕਰ ਦੇਣ ਵਾਸਤੇ ਪਹਿਲੀ ਵਾਰ ਕਿਸਾਨਾਂ ਵੱਲੋਂ ਬਣਾਈ ਗਈ, ਸੰਯੁਕਤ ਸਮਾਜ ਮੋਰਚਾ ਵੀ ਪੂਰੀ ਤਰ੍ਹਾਂ ਇਨ੍ਹਾਂ ਵੱਡੀਆਂ ਪਾਰਟੀਆਂ ਨੂੰ ਟੱਕਰ ਦੇਣ ਦੀ ਤਿਆਰੀ ਕਰੀ ਬੈਠਾ ਹੈ। ਸੰਯੁਕਤ ਸਮਾਜ ਮੋਰਚਾ ਵੱਲੋਂ ਵੀ ਪੰਜਾਬ ਵਿਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਉਮੀਦਵਾਰ ਵੀ ਇਨ੍ਹਾਂ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ।

ਫਿਲਹਾਲ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਵਿੱਚ ਇਸ ਵਾਰ ਕਿਸੇ ਇੱਕ ਪਾਰਟੀ ਦੀ ਦਾਲ ਗਲਦੀ ਹੈ ਜਾਂ ਫਿਰ ਪੰਜਾਬ ਦੀ ਰਾਜਨੀਤੀ ਵਿੱਚ ਇਕ ਨਵੀਂ ਕਿਸਮ ਦੀ ਖਿਚੜੀ ਤਿਆਰ ਹੁੰਦੀ ਹੈ।

ਇਹ ਵੀ ਪੜ੍ਹੋ:'ਲੁਧਿਆਣਾ ਦੇ ਹੌਜ਼ਰੀ ਵਪਾਰੀ ਚਾਹੁੰਦੇ ਨੇ ਬਦਲਾਅ ਦੀ ਰਾਜਨੀਤੀ'

Last Updated : Jan 28, 2022, 5:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.