ਜਲੰਧਰ : ਫਿਲੌਰ ਦੇ ਪਿੰਡ ਪੰਜ ਡੇਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਸਾਈਬਰ ਠੱਗਾਂ ਨੇ ਆਨਲਾਈਨ ਠੱਗੀ ਮਾਰਦਿਆਂ ਉਸ ਦੇ ਖਾਤੇ ਵਿੱਚੋਂ 8 ਲੱਖ 38 ਹਜ਼ਾਰ ਰੁਪਏ ਕਢਵਾ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸਾਬਕਾ ਫੌਜੀ ਬਲਬੀਰ ਸਿੰਘ ਨੇ ਦੱਸਿਆ ਕਿ 27 ਫਰਵਰੀ ਨੂੰ ਉਨ੍ਹਾਂ ਦਾ ਏਟੀਐਮ ਬੰਦ ਹੋ ਗਿਆ ਤੇ ਉਨ੍ਹਾਂ ਨੇ ਏਟੀਐਮ ਤੇ ਟੋਲ ਫ੍ਰੀ ਨੰਬਰ 'ਤੇ ਫੋਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਕਾਲ ਆਈ ਕਿ ਉਹ ਉਨ੍ਹਾਂ ਦਾ ਏਟੀਐਮ ਕਾਰਡ ਚਾਲੂ ਕਰ ਦੇਣਗੇ ਤੇ ਇਸ ਸਬੰਧ ਵਿੱਚ ਉਨ੍ਹਾਂ ਨੂੰ ਉਹ ਕੁਝ ਜਾਣਕਾਰੀ ਦੇਣ।
ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਖਾਤੇ ਦੀ ਜਾਣਕਾਰੀ ਉਨ੍ਹਾਂ ਨੂੰ ਦੇ ਦਿੱਤੀ। ਇਸ ਤੋਂ ਬਾਅਦ ਉਹ ਜਦੋਂ ਬੈਂਕ ਖਾਤੇ ਵਿਚ ਪੈਸੇ ਕਢਵਾਉਣ ਗਏ ਤਾਂ ਉਨ੍ਹਾਂ ਨੂੰ ਬੈਂਕ ਕਰਮਚਾਰੀਆਂ ਵਲੋਂ ਇਹ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ 'ਚੋਂ 8 ਲੱਖ 38 ਹਜ਼ਾਰ ਰੁਪਏ ਕਢਵਾ ਲਏ ਗਏ ਹਨ।
ਉਨ੍ਹਾਂ ਇਸ ਸਬੰਧੀ ਬੈਂਕ ਮੈਨੇਜਰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸਾਬਕਾ ਫੌਜੀ ਬਲਬੀਰ ਸਿਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੇ ਆਰਮੀ ਵਿੱਚ ਕਈ ਸਾਲ ਸੇਵਾ ਕਰ ਪੈਸੇ ਜੋੜੇ ਸਨਪਰ ਉਸਦੇ ਨਾਲ ਠੱਗੀ ਹੋ ਗਈ। ਉਸ ਨੇ ਪ੍ਰਸ਼ਾਸਨ ਤੋਂ ਇਹੀ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ।