ETV Bharat / state

Youth Attacked In Garhshankar : ਦੁਕਾਨਦਾਰ ਉੱਤੇ ਨੌਜਵਾਨਾਂ ਨੇ ਕੀਤਾ ਹਥਿਆਰਾਂ ਨਾਲ ਹਮਲਾ, ਵਿਰੋਧ ਹੋਇਆ ਤਾਂ ਗੱਡੀਆਂ ਛੱਡ ਕੇ ਭੱਜੇ - ਮੌਕੇ ਤੇ ਇਕੱਠੇ ਲੋਕਾਂ ਨੇ ਬਚਾਇਆ ਦੁਕਾਨਦਾਰ

ਗੜ੍ਹਸ਼ੰਕਰ ਦੇ ਕਸਬਾ ਸੈਲਾ ਵਿੱਚ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਸਰੇਆਮ ਗੁੰਡਾਗਰਦੀ ਕੀਤੀ ਗਈ ਹੈ। ਇਸ ਦੌਰਾਨ ਇਕ ਦੁਕਾਨਦਾਰ ਉੱਤੇ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ ਹੈ।

Youth attacked in Sela Khurd of Garhshankar
Youth Attacked In Garhshankar : ਦੁਕਾਨਦਾਰ ਉੱਤੇ ਨੌਜਵਾਨਾਂ ਨੇ ਕੀਤਾ ਹਥਿਆਰਾਂ ਨਾਲ ਹਮਲਾ, ਵਿਰੋਧ ਹੋਇਆ ਤਾਂ ਗੱਡੀਆਂ ਛੱਡ ਕੇ ਭੱਜੇ
author img

By

Published : Mar 8, 2023, 2:32 PM IST

Youth Attacked In Garhshankar : ਦੁਕਾਨਦਾਰ ਉੱਤੇ ਨੌਜਵਾਨਾਂ ਨੇ ਕੀਤਾ ਹਥਿਆਰਾਂ ਨਾਲ ਹਮਲਾ, ਵਿਰੋਧ ਹੋਇਆ ਤਾਂ ਗੱਡੀਆਂ ਛੱਡ ਕੇ ਭੱਜੇ

ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਵਿੱਖੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਇੱਥੇ ਕਸਬਾ ਸੈਲਾ ਖ਼ੁਰਦ ਵਿੱਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ 5 ਗੱਡੀਆਂ ਉੱਤੇ ਸਵਾਰ ਹੋਕੇ ਆਏ ਨੌਜਵਾਨਾਂ ਵਲੋਂ ਪਹਿਲਾਂ ਸਮਾਨ ਖਰੀਦਣ ਸਮੇਂ ਦੁਕਾਨਦਾਰ ਨਾਲ ਬਹਿਸ ਕੀਤੀ ਗਈ ਅਤੇ ਉਸ ਤੋਂ ਬਾਅਦ ਉਸੇ ਦੁਕਾਨਦਾਰ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਦੂਜੇ ਪਾਸੇ ਉੱਥੇ ਗੁੱਸੇ ਵਿੱਚ ਆਏ ਲੋਕਾਂ ਨੇ ਨੌਜਵਾਨਾਂ ਦੀ ਗੱਡੀ ਨੂੰ ਅੱਗ ਲੱਗਾ ਦਿੱਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਨੌਜਵਾਨ ਮੌਕੇ ਉੱਤੇ ਆਪਣੀਆਂ ਗੱਡੀਆਂ ਵੀ ਛੱਡੇ ਕੇ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਕੀਤੀ ਹੈ।

ਦੁਕਾਨਦਾਰ ਉੱਤੇ ਹਮਲਾ : ਜਾਣਕਾਰੀ ਦਿੰਦਿਆਂ ਇਸ ਘਟਨਾ ਤੋਂ ਬਾਅਦ ਮੌਕੇ ਉੱਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਚਾਰ ਤੋਂ ਪੰਜ ਗੱਡੀਆਂ ਵਿੱਚ ਸਵਾਰ ਨੌਜਵਾਨ ਜਿਹੜੇ ਕਿ ਹੁਸ਼ਿਆਰਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ। ਰਾਹ ਵਿੱਚ ਜਦੋਂ ਸੈਲਾ ਖੁਰਦ ਪਹੁੰਚੇ ਤਾਂ ਉਹ ਇੱਕ ਦੁਕਾਨ ਉੱਤੇ ਸਮਾਨ ਲੈਣ ਲਈ ਉਤਰੇ। ਉੱਥੇ ਦੁਕਾਨਦਾਰ ਦੇ ਨਾਲ ਇਨ੍ਹਾਂ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ ਅਤੇ ਨੌਜਵਾਨਾਂ ਨੇ ਗੱਡੀਆਂ ਵਿਚੋਂ ਹਥਿਆਰ ਲੈ ਕੇ ਦੁਕਾਨ ਦੇ ਮਾਲਕ ਉੱਤੇ ਕਾਤਿਲਾਨਾ ਹਮਲਾ ਕਰ ਦਿੱਤਾ। ਪੀੜਤ ਦੁਕਾਨਦਾਰ ਦੀ ਪਛਾਣ ਗੁਲਸ਼ਨ ਕੁਮਾਰ ਵਾਸੀ ਖੁਸਪੱਦੀ ਦੇ ਲੜਕੇ ਰਾਹੁਲ ਵਜੋਂ ਹੋਈ ਹੈ। ਨੌਜਵਾਨਾਂ ਨੇ ਉਸ ਉਤੇ ਜਾਨਲੇਵਾ ਹਮਲਾ ਕੀਤਾ ਹੈ। ਇਸ ਦੌਰਾਨ ਜਦੋਂ ਬਾਕੀ ਦੁਕਾਨਦਾਰਾਂ ਅਤੇ ਰਾਹ ਜਾਂਦੇ ਲੋਕਾਂ ਨੂੰ ਹਮਲੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਵਲੋਂ ਨੌਜਵਾਨਾਂ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ: Women's Day Special: ਇਸ ਪਿੰਡ ਦੀ ਮਹਿਲਾ ਸਰਪੰਚ ਨੇ ਨਸ਼ੇ ਦੇ ਸੌਦਾਗਰਾਂ ਦੀ ਉਡਾਈ ਨੀਂਦ, ਜਾਣੋ ਕਿਵੇਂ

ਇਸ ਹਮਲੇ ਦੌਰਾਨ ਇਕ ਜਖਮੀ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮੌਕੇ ਮੌਜੂਦ ਲੋਕਾਂ ਨੇ ਰੋਸ ਵੀ ਜਾਹਿਰ ਕੀਤਾ ਹੈ। ਲੋਕਾਂ ਨੇ ਕਿਹਾ ਕਿ ਹੋਲੇ ਮੁਹੱਲੇ ਨੂੰ ਲੈਕੇ ਪੁਲਿਸ ਵਲੋਂ ਟੈਫਿਕ ਨੂੰ ਲੈਕੇ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਵੀ ਪੁਲਿਸ ਕਾਫੀ ਸਮੇਂ ਬਾਅਦ ਪਹੁੰਚੀ ਹੈ। ਲੋਕਾਂ ਦਾ ਪੰਜਾਬ ਸਰਕਾਰ ਦੇ ਖ਼ਿਲਾਫ਼ ਵੀ ਰੋਸ ਦੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਵੀ ਲੋਕਾਂ ਦੀ ਸੁਰੱਖਿਆ ਲਈ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.