ETV Bharat / state

Water Problem: ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਭਵਾਨੀਪੁਰ ਦੇ ਲੋਕ, ਕੀਤੀ ਨਾਅਰੇਬਾਜ਼ੀ - Water problem in village beet

ਪਿੰਡ ਬੀਤ ਦੇ ਲੋਕਾਂ ਨੂੰ ਪਾਣੀ ਲੈਣ ਲਈ ਕਈ ਕਿਲੋਮੀਟਰ ਦੂਰ ਜਾਕੇ ਪਾਣੀ ਲਿਆਉਣਾ ਪੈਂਦਾ ਹੈ। ਲੋਕ ਪੀਣ ਵਾਲੇ ਪਾਣੀ ਲਈ ਮਜ਼ਬੂਰ ਹਨ। ਜਿਸ ਕਾਰਨ ਲੋਕਾਂ 'ਚ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

Water Problem: People of Bhawanipur yearning for drinking water drop by drop, raised slogans
Water Problem: ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਭਵਾਨੀਪੁਰ ਦੇ ਲੋਕ, ਕੀਤੀ ਨਾਅਰੇਬਾਜ਼ੀ
author img

By

Published : Apr 2, 2023, 11:22 AM IST

Water Problem: ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਭਵਾਨੀਪੁਰ ਦੇ ਲੋਕ, ਕੀਤੀ ਨਾਅਰੇਬਾਜ਼ੀ

ਗੜ੍ਹਸ਼ੰਕਰ: ਜਦੋ ਜਦੋ ਸੂਬੇ ਵਿਚ ਚੋਣਾਂ ਹੁੰਦੀਆਂ ਹਨ ਤਾਂ ਉਦੋਂ ਉਦੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਂਦਾ ਹੈ ਤੇ ਹਲ ਕਰਨ ਦਾ ਦਾਅਵਾ ਵੀ ਕੀਤਾ ਜਾਂਦਾ ਹੈ। ਪਰ ਬਾਅਦ ਵਿਚ ਜਨਤਾ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੁੰਦਾ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਭਵਾਨੀਪੁਰ (ਰਾਜਪੂਤ ਬਸਤੀ) ਵਿਚ ਜਿਥੇ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਸਮੱਸਿਆ ਚਾਰ ਦਹਾਕੇ ਪੁਰਾਣੀ ਹੈ ਕਈ ਸਰਕਾਰਾਂ ਗਈਆਂ ਪਰ ਉਨਾਂ ਦੀ ਇਸ ਮੁੱਖ ਸਮੱਸਿਆ ਦੀ ਕਿਸੀ ਨੇ ਹੱਲ ਨਹੀ ਕੀਤਾ।

ਸੁਣਵਾਈ ਕਿਸੀ ਸਰਕਾਰ ਨੇ ਨਹੀਂ ਕੀਤੀ: ਉਹਨਾਂ ਦੀ ਇਹ ਸਮੱਸਿਆ ਉਸੇ ਤਰਾਂ ਮੂੰਹ ਅੱਡੀ ਖੜੀ ਹੈ ਜਿਸ ਤਰਾਂ ਚਾਰ ਦਹਾਕੇ ਪਹਿਲਾਂ ਸੀ। ਇਸ ਅਬਾਦੀ ਦੇ ਲੋਕਾਂ ਮਹਿੰਦਰ ਸਿੰਘ ਲੰਬੜਦਾਰ,ਮੱਖਣ ਸਿੰਘ ਰਾਣਾ, ਨੇਹਾ, ਸੁਨੀਤਾ ਅਤੇ ਪਿੰਡ ਦੀਆਂ ਮਹਿਲਾਵਾਂ ਨੇ ਰੋਸ ਜਾਹਰ ਕਰਦਿਆਂ ਦੱਸਿਆ ਕਿ ਉਹਨਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਪੁਰਾਣੀ ਹੈ ਪਰ ਸਾਡੀ ਸੁਣਵਾਈ ਕਿਸੀ ਸਰਕਾਰ ਨੇ ਨਹੀ ਕੀਤੀ। ਪਿੰਡ ਦੇ ਲੋਕਾਂ ਦੀ ਕਹਿਣਾ ਹੈ ਕਿ ਹਾਲਾਂਕਿ ਉਨਾਂ ਦੀ ਬਸਤੀ ਬਹੁਤ ਨੀਵੇ ਥਾਂ ਤੇ ਹੈ ਪਾਣੀ ਫਿਰ ਵੀ ਨਹੀ ਆਉਂਦਾ। ਲੋਕਾਂ ਨੂੰ ਪਾਣੀ ਲੈਣ ਲਈ ਇੱਧਰ ਉੱਧਰ ਜਾਣਾ ਪੈਂਦਾ ਹੈ ਅੱਜ ਕੱਲ ਸਰਦੀਆਂ ਦੇ ਮੌਸਮ ਵਿੱਚ ਵੀ ਘੰਟਿਆਂ ਵੱਧੀ ਲੋਕਾਂ ਨੂੰ ਪਾਣੀ ਲੈਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : Toll tax increased: ਦੇਸ਼ 'ਚ ਵਧੇ ਟੋਲ ਟੈਕਸ, ਪੰਜਾਬ ਦੇ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਫਿਲਹਾਲ ਸਤੰਬਰ ਤਕ ਰਾਹਤ

ਤਾਂ ਸਮੱਸਿਆ ਹੱਲ ਹੋ ਸਕਦੀ ਹੈ: ਗਰਮੀਆਂ ਵਿੱਚ ਪਾਣੀ ਦੀ ਲਾਗਤ ਵੱਧਣ ਨਾਲ ਇੱਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਉਨਾਂ ਦੱਸਿਆ ਕਿ ਸਾਡੇ ਪਿੰਡ ਨੂੰ ਆਉਣ ਵਾਲੀ ਪਾਈਪ ਲਾਈਨ ਪਾਈ ਹੋਈ ਹੈ ਜਿਸ ਕਰਕੇ ਪਾਣੀ ਦਾ ਪ੍ਰੈਸ਼ਰ ਨਾ ਬਣਨ ਕਰਕੇ ਸਮੱਸਿਆ ਪੈਦਾ ਹੋ ਜਾਂਦੀ ਹੈ। ਜੇਕਰ ਸਾਰੇ ਪਿੰਡ ਦੀਆਂ ਛੋਟੇ ਸਾਈਜ ਵਾਲੀਆਂ ਪਾਈਪ ਲਾਈਨਾਂ ਬਦਲ ਕੇ ਇੱਕੋ ਸਾਈਜ ਦੀਆਂ ਪਾਈਪਾ ਪਾ ਦਿੱਤੀਆਂ ਜਾਣ ਤਾਂ ਸਮੱਸਿਆ ਹਲ ਹੋ ਸਕਦੀ ਹੈ।ਉਨਾਂ ਦੱਸਿਆ ਕਿ ਪਿੰਡ ਦੀਆਂ ਨਾਲ ਲੱਗਦੀਆਂ ਦੂਸਰੀਆਂ ਬਸਤੀਆਂ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ। ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਨਾਂ ਦੀ ਸਮੱਸਿਆ ਹਲ ਨ ਕੀਤੀ ਗਈ ਤਾਂ ਲੋਕ ਬੀਤ ਭਲਾਈ ਕਮੇਟੀ ਅਤੇ ਪਿੰਡ ਬਚਾਓ ਲੋਕ ਬਚਾਓ ਕਮੇਟੀ ਦੇ ਸਹਿਯੋਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਭਵਾਨੀਪੁਰ ਦੀ ਸਕੀਮ ਦਾ ਐਸਟੀਮੇਟ :ਇਸ ਮੌਕੇ ਔਰਤਾਂ ਵਲੋਂ ਸਰਕਾਰ ਅਤੇ ਜਲ ਸਪਲਾਈ ਵਿਭਾਗ ਖ਼ਿਲਾਫ਼ ਵੀ ਰੋਸ਼ ਦੇਖਣ ਨੂੰ ਮਿਲਿਆ।ਜਦੋ ਇਸ ਸਬੰਧ ਵਿੱਚ ਜਲ ਸਪਲਾਈ ਵਿਭਾਗ ਦੇ ਐਸਡੀੳ ਜੋਗਿੰਦਰ ਪਾਲ ਨਾਲ ਗੱਲ ਕੀਤੀ ਤਾ ਉਨ੍ਹਾਂ ਨੇ ਕਿਹਾ ਪਿੰਡ ਭਵਾਨੀਪੁਰ ਦੀ ਸਪਲਾਈ ਪਿੰਡ ਅਚਲਪੁਰ ਤੋਂ ਆਉਂਦੀ ਹੈ ਅਤੇ ਪਿੰਡ ਵੱਡਾ ਹੋਣ ਕਾਰਨ ਦਿੱਕਤ ਆ ਰਹੀਆਂ ਹੈ। ਉਨ੍ਹਾਂ ਕਿਹਾ ਕਿ ਪਿੰਡ ਭਵਾਨੀਪੁਰ ਦੀ ਸਕੀਮ ਦਾ ਐਸਟੀਮੇਟ ਬਣਾਕੇ ਅਸੀਂ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆਂ ਹੈ ਅਤੇ ਮਨਜ਼ੂਰੀ ਮਿਲਣ ਤੋਂ ਤੁਰੰਤ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.