ETV Bharat / state

Punjabi Youth Died In Iran: ਹੁਸ਼ਿਆਰਪੁਰ ਦੇ ਨੌਜਵਾਨ ਦੀ ਇਰਾਨ 'ਚ ਹੋਈ ਮੌਤ, ਪਰਿਵਾਰ ਨੇ ਠੱਗ ਏਜੇਂਟ 'ਤੇ ਲਾਏ ਗੁੰਮਰਾਹ ਕਰਨ ਦੇ ਇਲਜ਼ਾਮ - Travel agent

ਏਜੇਂਟ ਦੀ ਠੱਗੀ ਦਾ ਸ਼ਿਕਾਰ ਹੋ ਕੇ ਵਿਦੇਸ਼ ਗਏ ਨੌਜਵਾਨ ਦੀ ਅਚਾਨਕ ਮੌਤ ਹੋ ਗਈ, ਪਰ ਨੌਜਵਾਨ ਦੀ ਮੌਤ ਦੀ ਖਬਰ ਪਰਿਵਾਰ ਨੂੰ ਨਾ ਮਿਲੀ। ਉਥੇ ਹੀ ਨੌਜਵਾਨ ਦੀ ਮੌਤ ਤੋਂ ਬਾਅਦ ਨਾ ਉਸ ਦੀ ਤਨਖਾਹ ਪਰਿਵਾਰ ਨੂੰ ਮਿਲੀ ਹੈ ਅਤੇ ਨਾ ਹੀ ਉਸ ਦੀਆਂ ਜੋ ਪਾਲਸੀਆਂ ਦੀ ਰਕਮ ਸੀ ਉਹ ਪਰਿਵਾਰ ਨੂੰ ਦਿਤੀ ਗਈ ਜਸੀ ਕਰਕੇ ਹੁਣ ਪਰਿਵਾਰ ਨੇ ਸੂਬਾ ਸਰਕਾਰ ਤੋਂ ਮਦਦ ਮੰਗੀ ਹੈ।

The death of a young man from Hoshiarpur in Iran, the agent cheated
Punjabi Youth Died In Iran : ਹੁਸ਼ਿਆਰਪੁਰ ਦੇ ਨੌਜਵਾਨ ਦੀ ਇਰਾਨ 'ਚ ਹੋਈ ਮੌਤ, ਪਰਿਵਾਰ ਨੇ ਠੱਗ ਏਜੇਂਟ 'ਤੇ ਲਾਏ ਗੁਮਰਾਹ ਕਰਨ ਦੇ ਦੋਸ਼
author img

By

Published : May 4, 2023, 8:06 PM IST

Punjabi Youth Died In Iran : ਹੁਸ਼ਿਆਰਪੁਰ ਦੇ ਨੌਜਵਾਨ ਦੀ ਇਰਾਨ 'ਚ ਹੋਈ ਮੌਤ, ਪਰਿਵਾਰ ਨੇ ਠੱਗ ਏਜੇਂਟ 'ਤੇ ਲਾਏ ਗੁਮਰਾਹ ਕਰਨ ਦੇ ਦੋਸ਼

ਹੁਸ਼ਿਆਰਪੁਰ : ਨੌਜਵਾਨ ਅੱਜ ਕੱਲ੍ਹ ਪੜ੍ਹਾਈਆਂ ਕਰਕੇ ਸੁਪਨਾ ਦੇਖਦੇ ਹਨ ਸੁਖਾਲੇ ਭਵਿੱਖ ਦਾ। ਪਰ ਅਜਿਹੇ ਨੌਜਵਾਨਾਂ ਦੇ ਸੁਪਨੇ ਤੋੜਦੇ ਨੇ ਕੁਝ ਧੋਖੇਬਾਜ਼ ਏਜੰਟ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਾਹਰੀ ਤੋਂ, ਜਿੱਥੋਂ ਦੇ ਰਹਿਣ ਵਾਲਾ ਨੌਜਵਾਨ ਵਿਦੇਸ਼ ਜਾਣ ਦੀ ਚਾਹ ਵਿਚ ਏਜੰਟਾਂ ਦੇ ਚੱਕਰ ਕੱਟਦਾ ਰਿਹਾ। ਪਰ ਏਜੰਟ ਵੱਲੋਂ ਉਸ ਨੂੰ ਬਸ ਕਿਸੇ ਨਾ ਕਿਸੇ ਸ਼ਹਿਰ ਵਿਚ ਭੇਜਿਆ ਗਿਆ ਪਰ ਉਸ ਨੂੰ ਸਹੀ ਰਾਹ ਨਾ ਪਾਇਆ। ਅਖੀਰ ਉਸ ਨੂੰ ਇਕ ਜਗ੍ਹਾ ਨੇਵੀ ਦੇ ਜਹਾਜ਼ ਰਾਹੀਂ ਉਸਨੂੰ ਈਰਾਨ ਭੇਜਿਆ ਪਰ ਕੋਈ ਤਨਖਾਹ ਨਾ ਮਿਲੀ। ਇਸ ਵਿਚਾਲੇ ਅਚਾਨਕ ਹੀ ਨੌਜਵਾਨ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਪਰਿਵਾਰ ਇਸ ਵੇਲੇ ਸਦਮੇ 'ਚ ਸੀ ,ਕਿਓਂਕਿ ਏਜੇਂਟ ਵੱਲੋਂ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਗਿਆ, ਪਰਿਵਾਰ ਨੇ ਪੁੱਤਰ ਦੀ ਦੇਹ ਵਾਪਿਸ ਲਿਆਉਣ ਲਈ ਵੀ ਵੱਖ ਵੱਖ ਥਾਵਾਂ 'ਤੇ ਹਾੜੇ ਕੱਢੇ।

ਬਾਹਰ ਭੇਜਣ ਤੱਕ ਦੇ ਲੱਖਾਂ ਰੁਪਏ ਲਏ: ਉਥੇ ਹੀ ਪਰਿਵਾਰ ਦਾ ਹੁਣ ਦੋਸ਼ ਹੈ ਕਿ ਉਹਨਾਂ ਦੇ ਪੁੱਤਰ ਨਾਲ ਸਭ ਕੁਝ ਹੀ ਲੁੱਟ ਗਿਆ ਹੈ ਪਰ ਏਜੇਂਟ ਵੱਲੋਂ ਸਾਰ ਨਹੀਂ ਲਈ ਜਾ ਰਹੀ,ਅਸੀਂ ਪਰ ਇਸ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ 15 ਤੋਂ 16 ਮਹੀਨਿਆਂ ਦੀ ਤਨਖਾਹ ਤੇ ਹੋਰ ਪਾਲਸੀਆਂ ਦੀ ਰਕਮ ਏਜੰਟ ਵਲੋਂ ਨਹੀਂ ਦਿੱਤੀ ਜਾ ਰਹੀ ਹੈ। ਏਜੰਟ ਨੇ ਉੰਨਾ ਤੋਂ ਟਰੇਨਿੰਗ ਤੋਂ ਲੈਕੇ ਬਾਹਰ ਭੇਜਣ ਤੱਕ ਦੇ ਲੱਖਾਂ ਰੁਪਏ ਲਏ। ਪਰ ਉਹਨਾਂ ਨੇ ਸਾਡੇ ਪੁੱਤਰ ਦੀ ਜ਼ਿੰਦਗੀ ਬਰਬਾਦ ਹੀ ਕੀਤੀ। ਇਸ ਮਾਮਲੇ 'ਚ ਹੁਣ ਪਰਿਵਾਰ ਵੱਲੋਂ ਪੁਲਿਸ ਚੌਂਕੀਆਂ ਦੇ ਚੱਕਰ ਕੱਟ ਰਿਹਾ ਹੈ। ਪਰ ਪੁਲਿਸ ਦੀ ਕਾਰਗੁਜ਼ਾਰੀ 'ਤੇ ਪਰਿਵਾਰ ਵਲੋਂ ਅਸੰਤੁਸ਼ਟੀ ਪ੍ਰਗਟਾਈ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਨੌਜਵਾਨ ਸੰਦੀਪ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇਕ ਏਜੰਟ ਰਾਹੀਂ ਸਾਲ 2019 'ਚ ਨੇਵੀ 'ਚ ਭਰਤੀ ਹੋਇਆ ਤੇ ਉਕਤ ਏਜੰਟ ਵਲੋਂ ਪਹਿਲਾਂ ਅੰਬਾਲੇ 'ਚ ਇਕ ਅਕੈਡਮੀ 'ਚ 3 ਮਹੀਨਿਆਂ ਦੀ ਟ੍ਰੇਨਿੰਗ ਕਰਵਾਈ ਗਈ ਸੀ।

ਸੰਦੀਪ ਕੁਮਾਰ ਦੀ 15 ਮਹੀਨਿਆਂ ਦੀ ਤਨਖਾਹ: ਜਿਸ ਬਦਲੇ ਉਕਤ ਏਜੰਟ ਨੇ ਉਨ੍ਹਾਂ ਪਾਸੋਂ ਡੇਢ ਲੱਖ ਰੁਪਏ ਲਏ ਸਨ ਤੇ ਫਿਰ ਮੁਬੰਈ 'ਚ ਦੁਬਾਰਾ 3 ਮਹੀਨਿਆਂ ਦੀ ਟ੍ਰੇਨਿੰਗ ਕਰਵਾਈ ਸੀ। ਜਿਸ ਬਦਲੇ ਵੀ ਉਨ੍ਹਾਂ ਵਲੋਂ 2 ਲੱਖ 70 ਹਜ਼ਾਰ ਰੁਪਏ ਦਿੱਤੇ ਗਏ ਸੀ ਤੇ ਫਿਰ ਈਰਾਨ ਭੇਜਣ ਬਦਲੇ 5 ਲੱਖ ਰੁਪਏ ਵੱਖ ਤੋਂ ਦਿੱਤ ਗਏ ਸਨ। ਉਨ੍ਹਾਂ ਦੱਸਿਆ ਕਿ ਸੰਦੀਪ ਕੁਮਾਰ ਵਲੋਂ 15 ਮਹੀਨੇ ਈਰਾਨ ਚ ਸ਼ਿੱਪ 'ਤੇ ਕੰਮ ਕੀਤਾ ਗਿਆ ਸੀ। ਇਸ ਦੌਰਾਨ ਉਸਦੀ ਉਥੇ ਹੀ ਮੌਤ ਹੋ ਗਈ ਤੇ ਬੜੀ ਜੱਦੋ ਜਹਿਦ ਕਰਕੇ ਸੰਦੀਪ ਦੀ ਮ੍ਰਿਤਕ ਦੇਹ ਘਰ ਮੰਗਵਾਈ ਗਈ ਸੀ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਉਕਤ ਏਜੰਟ ਵਲੋਂ ਸੰਦੀਪ ਕੁਮਾਰ ਦੀ 15 ਮਹੀਨਿਆਂ ਦੀ ਤਨਖਾਹ ਵੀ ਮਾਰ ਲਈ ਗਈ। ਇੰਨਾ ਹੀ ਨਹੀਂ ਬਾਕੀ ਬਣਦੇ ਭੱਤੇ ਵੀ ਨਹੀਂ ਦਿੱਤੇ ਜਾ ਰਹੇ ਨੇ, ਜੱਦ ਕਿ ਉਨ੍ਹਾਂ ਉਪਰ ਕਾਫੀ ਜਿ਼ਆਦਾ ਕਰਜ਼ ਚੜ੍ਹਿਆ ਹੋਇਆ ਹੈ ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਰੂਪ ਧਾਰ ਰਿਹਾ ਮਹਿਲਾ ਪਹਿਲਵਾਨਾਂ ਦਾ ਪ੍ਰਦਰਸ਼ਨ, ਪੰਜਾਬ ਤੋਂ ਵੀ ਹੱਕ ਵਿੱਚ ਨਿੱਤਰੇ ਲੋਕ

ਠੱਗ ਏਜੇਂਟ ਨੂੰ ਪੇਸ਼ ਹੋਣ ਲਈ ਕਿਹਾ : ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਐ ਕਿ ਪੁਲਿਸ ਉਕਤ ਏਜੰਟ ਵਿਰੁੱਧ ਬਣਦੀ ਕਾਰਵਾਈ ਕਰੇ। ਦੂਜੇ ਪਾਸੇ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਬ੍ਰਿਜ ਮੋਹਨ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਵਲੋਂ ਮੀਡੀਆ ਸਾਹਮਣੇ ਬੋਲਣ ਤੋਂ ਮਨ੍ਹਾਂ ਕਰਦਿਆਂ ਹੋਇਆਂ ਜਿ਼ਲ੍ਹਾਂ ਪੁਲਿਸ ਮੁਖੀ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਤੇ ਜਦੋਂ ਫੋਨ 'ਤੇ ਡੀਐਸਪੀ ਬ੍ਰਿਜ ਮੋਹਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਤੇ ਉਕਤ ਵਿਅਕਤੀ ਨੂੰ ਸਮਨ ਵੀ ਭੇਜੇ ਗਏ ਨੇ ਤੇ ਤਫਤੀਸ਼ 'ਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ।

ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ। ਪਰ ਅਜਿਹੇ ਮਾਮਲੇ ਕਾਫੀ ਮੰਦਭਾਗੇ ਹਨ ਜਿਥੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅਜਿਹੇ ਮਾਮਲਿਆਂ ਨਾਲ ਨੌਜਵਾਨਾਂ ਦਾ ਮਨੋਬਲ ਟੁੱਟਦਾ ਹੈ ਅਤੇ ਕੁਝ ਨੌਜਵਾਨ ਹਾਰ ਮੰਨ ਕੇ ਬਹਿ ਜਾਂਦੇ ਹਨ। ਲਾਲਚ ਦੀ ਹੱਦ ਤਾਂ ਹੋਰ ਵੀ ਹੁੰਦੀ ਹੈ ਜਦ ਅਜਿਹੇ ਠੱਗ ਏਜੇਂਟ ਮ੍ਰਿਤਕਾਂ ਨੂੰ ਵੀ ਨਹੀਂ ਬਖ਼ਸ਼ਦੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.