ਹੁਸ਼ਿਆਰਪੁਰ: ਰੱਖੜੀ ਦਾ ਤਿਉਹਾਰ ਜੋ ਕਿ ਪਵਿੱਤਰ ਰਿਸ਼ਤਿਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਜੋ ਕਿ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਰੱਖੜੀ ਦੇ ਤਿਉਹਾਰ ਦੇ ਵਿੱਚ ਭੈਣ ਆਪਣੇ ਭਰਾ ਦੇ ਹੱਥ ਰੱਖੜੀ ਬਣਦੀ ਹੈ। ਭਰਾ ਦੀ ਲੰਬੀ ਉਮਰ ਦੀ ਪ੍ਰਾਥਨਾਂ ਕਰਦੀ ਹੈ। ਉੱਥੇ ਹੀ ਭਰਾ ਵੀ ਆਪਣੀ ਭੈਣ ਦੀ ਰੱਖੀਆ ਕਰਨ ਦਾ ਪ੍ਰਣ ਕਰਦਾ ਹੈ ਅਤੇ ਭੈਣ ਆਪਣੇ ਭਰਾ ਦਾ ਮੂੰਹ ਵੀ ਮਿੱਠਾ ਕਰਵਾਉਂਦੀ ਹੈ।
ਇਸ ਤਿਉਹਾਰ ਦੇ ਕਾਰਨ ਬਾਜ਼ਾਰਾਂ ਅਤੇ ਮਿਠਾਈਆਂ ਦੀਆਂ ਦੁਕਾਨਾਂ ਤੇ ਚਹਿਲ ਪਹਿਲ ਹੁੰਦੀ ਹੈ। ਪਰ ਇਸ ਵਾਰ ਵੀ ਦੁਕਾਨਾਂ ਦੇ ਵਿੱਚ ਗ੍ਰਾਹਕ ਨਾਂ ਆਉਣ ਕਾਰਨ ਦੁਕਾਨਦਾਰਾਂ ਦੇ ਚਿਹਰੇ ਮੁਰਜਾਏ ਹਨ। ਉਹ ਉਮੀਦ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਰੱਖੜੀ ਦੇ ਤਿਉਹਾਰ ਨੂੰ ਲੈਕੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸਾਮਾਨ ਖ੍ਰੀਦਣਗੇ।
ਇਹ ਵੀ ਪੜ੍ਹੋ:- ਸੁਣੋ, ਰਿਹਾਈ ਤੋਂ ਬਾਅਦ ਕੀ ਬੋਲੇ ਸਾਬਕਾ DGP ਸੁਮੇਧ ਸੈਣੀ