ਹੁਸ਼ਿਆਰਪੁਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹੁਣ ਇੱਕ ਸਕ੍ਰੀਨਿੰਗ ਪੋਸਟ ਬਣਾ ਕੇ ਨਾਕਿਆਂ ਅਤੇ ਚੌਕਾਂ 'ਚ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਕੋਰੋਨਾ ਤੋਂ ਬਚਾਅ ਲਈ ਪੁਲਿਸ ਮੁਲਾਜ਼ਮਾਂ ਨੂੰ ਖ਼ਾਸ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਚੱਲਦਿਆਂ ਪੁਲਿਸ ਲਾਈਨ 'ਚ ਤਾਇਨਾਤ ਸੀਨੀਅਰ ਡਾਕਟਰ ਲਖਵੀਰ ਸਿੰਘ ਵੱਲੋਂ ਪਿਛਲੇ ਕਈ ਦਿਨਾਂ ਤੋਂ ਕਰਫਿਊ ਦੌਰਾਨ ਵੱਖ-ਵੱਖ ਨਾਕਿਆਂ ਅਤੇ ਚੌਕਾਂ 'ਚ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:ਕੋਵਿਡ-19: ਮੋਹਾਲੀ ਦੇ ਨਵਾਂ ਗਾਓਂ ਦਾ ਪਾਜ਼ੀਟਿਵ ਮਾਮਲਾ ਆਉਣ ਤੋਂ ਬਾਅਦ ਪਿੰਡ ਕੀਤਾ ਸੀਲ
ਇਸ ਮੌਕੇ ਡਾਕਟਰ ਲਖਵੀਰ ਸਿੰਘ ਨੇ ਕਿਹਾ ਕਿ ਪੁਲਿਸ ਲਾਈਨ 'ਚ ਤਾਇਨਤ ਮੁਲਾਜ਼ਮਾਂ ਦੀ ਤਾਂ ਸਕ੍ਰੀਨਿੰਗ ਹੋ ਰਹੀ ਹੈ ਪਰ ਨਾਕਿਆਂ ਅਤੇ ਚੌਕਾਂ 'ਚ ਤਾਇਨਤ ਮੁਲਾਜ਼ਮਾਂ ਦੀ ਸਕਰੀਨਿੰਗ ਨਹੀਂ ਹੋ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਨਾਕਿਆਂ 'ਤੇ ਜਾ ਕੇ ਪੁਲਿਸ ਮੁਲਾਜ਼ਮਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸ ਦਾ ਖ਼ਾਸ ਤੌਰ 'ਤੇ ਧਿਆਨ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।