ਜਲੰਧਰ: ਪੰਜਾਬ ਦੀ ਧਰਤੀ (Land of Punjab) ਗੁਰੂਆਂ ਪੀਰਾਂ ਅਤੇ ਪਗੰਬਰਾ ਦੀ ਧਰਤੀ ਹੈ। ਇਸ ਧਰਤੀ ‘ਤੇ ਜਿੱਥੇ ਸ਼ਰਧਾਲੂਆਂ ਦੀ ਆਪਣੇ-ਆਪਣੇ ਧਰਮ ਪ੍ਰਤੀ ਕਾਫ਼ੀ ਆਸਥਾ ਰੱਖਦੇ ਹਨ। ਸ਼ਰਧਾਲੂ ਆਪਣੀ ਆਸਥਾ ਮੁਤਾਬਿਕ ਪ੍ਰਮਾਤਮਾਂ ਦੇ ਨਾਂ ‘ਤੇ ਜਿੱਥੇ ਕਾਫ਼ੀ ਦਾਨ ਪੁੰਨ ਕਰਦੇ ਹਨ। ਉੱਥੇ ਹੀ ਲੰਗਰ ਵੀ ਲਗਾਉਦੇ ਹਨ ਅਤੇ ਅਕਸਰ ਹੀ ਤੁਸੀਂ ਵੀ ਬਹੁਤ-ਬਾਰ ਲੰਗਰਾਂ ਵਿੱਚ ਜਾ ਲੰਗਰ ਛਕਿਆ ਹੋਵੇਗਾ, ਪਰ ਅਸੀਂ ਤਹਾਨੂੰ ਇੱਕ ਅਜਿਹਾ ਲੰਗਰ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਤੇ ਸੁਣ ਕੇ ਤੁਸੀ ਹੈਰਾਨ ਵੀ ਹੋ ਜਾਓਗੇ, ਜੀ ਹਾਂ ਇਹ ਲੰਗਰ ਦਾਲ ਰੋਟੀ ਦਾ ਨਹੀਂ ਸਗੋਂ ਬੱਕਰੇ ਦੇ ਮੀਟ ਦਾ ਲੰਗਰ ਹੈ।
ਦਰਅਸਲ ਇੱਥੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ (Sri Radha Krishna Temple) ਦੇ ਬਾਹਰ ਬੱਕਰੇ ਦੇ ਮੀਟ ਦਾ ਲੰਗਰ ਲਗਾਇਆ ਗਿਆ ਸੀ, ਜਿਸ ਦਾ ਮੰਦਿਰ ਦੀ ਕਮੇਟੀ ਨੂੰ ਪਤਾ ਚੱਲਣ ਤੇ ਕਮੇਟੀ ਵੱਲੋਂ ਤੁਰੰਤ ਲੰਗਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਇੱਕ ਹਿੰਦੂ ਆਗੂ ਨੇ ਦੱਸਿਆ ਕਿ ਉਨ੍ਹਾਂ ਨੇ ਮੀਟ ਦਾ ਲੰਗਰ ਲਗਾਉਣ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਸੀ ਅਤੇ ਉਨ੍ਹਾਂ ਨੇ ਤੁਰੰਤ ਉਨ੍ਹਾਂ ਦੀ ਬੇਨਤੀ ਮੰਨਦੇ ਹੋਏ ਲੰਗਰ ਨੂੰ ਇੱਥੋਂ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ: ਫੇਸਬੁੱਕ 'ਤੇ ਹੋਇਆ ਪਿਆਰ, ਅਮਰੀਕਾ ਦੀ ਧੀ ਬਣੀ ਪਠਾਨਕੋਟ ਦੀ ਨੂੰਹ
ਇਸ ਮੌਕੇ ਮੰਦਿਰ ਕਮੇਟੀ ਨੇ ਪੁਲਿਸ (Police) ਨੂੰ ਵੀ ਮੀਟ ਦੇ ਲੰਗਰ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਇਸ ਮੌਕੇ ਪੁਲਿਸ ਅਫ਼ਸਰ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਪਿਆਰ ਨਾਲ ਇੱਕ ਦੂਜੇ ਦੀ ਗੱਲ ਸੁਣੀ ਅਤੇ ਸ਼ਾਂਤੀ ਨਾਲ ਗੱਲਬਾਤ ਦੇ ਜ਼ਰੀਏ ਮਸਲੇ ਨੂੰ ਹੱਲ ਕੀਤਾ। ਉਨ੍ਹਾਂ ਦੱਸਿਆ ਕਿ ਲੰਗਰ ਲਗਾਉਣ ਵਾਲੇ ਪੀਰਾਂ ਦੇ ਭਗਤ ਹਨ ਅਤੇ ਪੀਰਾਂ ਨੂੰ ਖੁਸ਼ ਕਰਨ ਲਈ ਲੰਗਰ ਲਗਾ ਰਹੇ ਹਨ।
ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚੇ ਵੱਲੋਂ 28 ਤੇ 29 ਮਾਰਚ ਨੂੰ ਹੋ ਰਹੀ ਦੇਸ਼ ਵਿਆਪੀ ਮਜ਼ਦੂਰ ਹੜਤਾਲ ਦੀ ਹਮਾਇਤ ਕਰਨ ਦਾ ਐਲਾਨ