ਹੁਸ਼ਿਆਰਪੁਰ: ਸੂਬੇ ’ਚ ਹੁਣ ਰੇਤ ਮਾਫ਼ੀਆ ਦੇ ਨਾਲ ਨਾਲ ਟਰਾਂਸਪੋਰਟ ਮਾਫ਼ੀਆ ਵੀ ਸਰਗਰਮ ਹੋ ਚੁੱਕਾ ਹੈ। ਜੋ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਪਿੱਤਰੀ ਸੂਬੇ ਛੱਡ ਕੇ ਆਉਣ ਲਈ ਦੁੱਗਣਾ ਕਿਰਾਇਆ ਵਸੂਲ ਰਿਹਾ ਹੈ। ਜਦਕਿ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਆਏ ਦਿਨ ਗਾਈਡਲਾਈਨਾਂ ਜਾਰੀ ਕੀਤੀਆਂ ਜਾਂਦੀਆਂ ਹਨ।
ਸੂਬੇ ’ਚ ਗਾਈਡਲਾਈਨਾਂ ਨੂੰ ਲਾਗੂ ਕਰਾਉਣ ਲਈ ਪੁਲਿਸ ਨੂੰ ਸਖ਼ਤ ਕਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਦੂਜੇ ਪਾਸੇ ਪ੍ਰਾਈਵੇਟ ਬੱਸ ਮਾਲਕਾਂ ’ਤੇ ਇਨ੍ਹਾਂ ਹਦਾਇਤਾਂ ਦਾ ਕੋਈ ਵੀ ਅਸਰ ਹੁੰਦਾ ਨਜ਼ਰ ਨਹੀਂ ਦਿਖ ਰਿਹਾ।
ਤਾਜ਼ਾ ਮਾਮਲਾ ਹੁਸ਼ਿਆਰਪੁਰ ਦਾ ਹੈ ਜਿੱਥੇ ਇੱਕ ਪ੍ਰਾਈਵੇਟ ਬੱਸ ਜਲੰਧਰ ਤੋਂ ਬਿਹਾਰ ਦੇ ਲਈ 100 ਤੋਂ ਵੱਧ ਸਵਾਰੀਆਂ ਭਰ ਕੇ ਜਾ ਰਹੀ ਸੀ ਜਿਸ ਨੂੰ ਪ੍ਰਾਈਵੇਟ ਟੈਕਸੀ ਚਾਲਕਾਂ ਵੱਲੋਂ ਰੋਕ ਕੇ ਪੁਲਿਸ ਹਵਾਲੇ ਕੀਤਾ ਗਿਆ।
ਇਸ ਮੌਕੇ ਪੁਰਹੀਰਾਂ ਦੇ ਚੌਂਕੀ ਇੰਚਾਰਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟੈਕਸੀ ਚਾਲਕਾਂ ਵੱਲੋਂ ਇਕ ਬੱਸ ਉਨ੍ਹਾਂ ਦੇ ਹਵਾਲੇ ਕੀਤੀ ਗਈ ਹੈ। ਜਿਸ ਵਿਚ ਜ਼ਿਆਦਾ ਸਵਾਰੀਆਂ ਹੋਣ ਕਾਰਨ ਬੱਸ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਡਰਾਈਵਰ, ਕੰਡਕਟਰ ਅਤੇ ਮਾਲਕਾਂ ਤੇ 188 ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਅਮਿਤਾਭ ਬੱਚਨ ਵੱਲੋਂ ਗੁਰਦੁਆਰਾ ਸਾਹਿਬ ਨੂੰ ਦਿੱਤੇ 2 ਕਰੋੜ ਰੁਪਏ ਦਾ 84 ਪੀੜਤਾਂ ਵੱਲੋਂ ਵਿਰੋਧ