ETV Bharat / state

ਲਾੜੀ ਵਿਆਹੁਣ ਆਇਆ ਲਾੜਾ ਫਸਿਆ ਕਸੂਤਾ, ਬੇਰੰਗ ਮੁੜੀ ਬਰਾਤ

ਹੁਸ਼ਿਆਰਪੁਰ ਦੇ ਪਿੰਡ ਸਾਰੰਗਵਾਲਾ ਵਿਖੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਵਿਆਹ ਕਰਵਾਉਣ ਵਾਲੇ ਲਾੜੇ ਦੇ ਨਾਜਾਇਜ਼ ਸਬੰਧਾਂ ਦਾ ਪਰਦਾਫਾਸ਼ ਉਸਦੀ ਪ੍ਰੇਮਿਕਾ ਦੇ ਪਤੀ ਵੱਲੋਂ ਕੀਤਾ ਗਿਆ। ਇਸ ਹੋਏ ਹਾਈਵੋਲਟੇਜ ਡਰਾਮੇ ਤੋਂ ਬਾਅਦ ਪਿੰਡ ਵਾਸੀਆਂ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਬਰਾਤ ਨੂੰ ਬੇਰੰਗ ਵਾਪਿਸ ਮੋੜ ਦਿੱਤਾ।

ਲਾੜੇ ਦੇ ਨਾਜਾਇਜ਼ ਸਬੰਧਾਂ ਦਾ ਪਰਦਾਫਾਸ਼
ਲਾੜੇ ਦੇ ਨਾਜਾਇਜ਼ ਸਬੰਧਾਂ ਦਾ ਪਰਦਾਫਾਸ਼
author img

By

Published : Dec 18, 2021, 12:13 PM IST

ਹੁਸ਼ਿਆਰਪੁਰ: ਪਹਾੜੀ ਖਿੱਤੇ ਦੇ ਪਿੰਡ ਸਾਰੰਗਵਾਲ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਵਿਆਹ ਕਰਵਾਉਣ ਆਏ ਲਾੜੇ ਦੇ ਇੱਕ ਵਿਆਹੁਤਾ ਨਾਲ ਪ੍ਰੇਮ ਸਬੰਧਾਂ ਦਾ ਭੇਦ ਲਾੜੇ ਦੀ ਪ੍ਰੇਮਿਕਾ ਦੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਹੀ ਆ ਕੇ ਖੋਲ੍ਹ ਦਿੱਤਾ। ਪੰਜ ਘੰਟੇ ਚੱਲੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਪ੍ਰੇਮਿਕਾ ਦੇ ਪਤੀ ਨੇ ਪ੍ਰੇਮ ਸਬੰਧਾਂ ਦੇ ਸਬੂਤ ਅਤੇ ਥਾਣਿਆਂ ਵਿੱਚ ਹੋਏ ਰਾਜੀਨਾਮੇ ਲੜਕੀ ਵਾਲਿਆਂ ਅਤੇ ਪਿੰਡ ਦੀ ਪੰਚਾਇਤ ਸਾਹਮਣੇ ਰੱਖ ਦਿੱਤੇ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਲਾੜੇ ਅਤੇ ਉਸ ਦੇ ਪਰਿਵਾਰ ਨੂੰ ਇੱਕ ਕਮਰੇ ਵਿਚ ਬੰਦੀ ਬਣਾ ਲਿਆ। ਆਖਿਰ ਪੰਜ ਘੰਟੇ ਬਾਅਦ ਲਾੜੇ ਨੇ ਆਪਣੀ ਗਲਤੀ ਮੰਨਦੇ ਹੋਏ ਲਿਖ਼ਤੀ ਮੁਆਫ਼ੀਨਾਮਾ ਲਿਖ਼ ਕੇ ਆਪਣੀ ਜਾਨ ਛੁਡਾਈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਾਰੰਗਵਾਲ ਵਿਚ ਚੱਲੇ ਰਹੇ ਇੱਕ ਵਿਆਹ ਸਮਾਗਮ ਵਿਚ ਜੈ ਮਾਲਾ ਅਤੇ ਮਿਲਣੀਆਂ ਤੋਂ ਬਾਅਦ ਅਚਾਨਕ ਹੀ ਪਹੁੰਚੇ ਕੁੱਝ ਵਿਅਕਤੀਆਂ ਨੇ ਜਦੋਂ ਲਾੜੇ ਦੀਆਂ ਕਰਤੂਤਾਂ ਦਾ ਪਰਦਾਫ਼ਾਸ਼ ਕੀਤਾ ਤਾਂ ਪਹਿਲਾਂ ਪਿੰਡ ਵਾਲੇ ਕਰਤੂਤਾਂ ਦੱਸਣ ਵਾਲਿਆਂ ਦੇ ਹੀ ਪਿੱਛੇ ਪੈ ਗਏ ਪਰੰਤੂ ਜਦੋਂ ਪੀੜਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦਾ ਵਿਆਹ 2007 ਵਿਚ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਉਨ੍ਹਾਂ ਦੱਸਿਆ ਕਿ ਉਹ ਦੁਬਈ ਰਹਿੰਦਾ ਹੈ ਅਤੇ ਤਿੰਨ ਕੁ ਸਾਲ ਪਹਿਲਾਂ ਉਸ ਦੀ ਮਾਤਾ ਜਦੋਂ ਬਿਮਾਰ ਹੋਈ ਤਾਂ ਉਹ ਪੰਜਾਬ ਆਇਆ ਅਤੇ ਜਦੋਂ ਉਹ ਵਾਪਿਸ ਦੁਬਈ ਗਿਆ ਤਾਂ ਉਸ ਦੇ ਫ਼ੋਨ ਵਿਚ ਉਸ ਦੀ ਪਤਨੀ ਅਤੇ ਪ੍ਰੇਮੀ ਦੀਆਂ ਗੱਲਾਂ ਅਤੇ ਕਾਲ ਰਿਕਾਰਡਿੰਗ ਸੁਣ ਲਈ ਜਿਸ ਤੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਵਿਆਹ ਕਰਵਾਉਣ ਜਾ ਰਹੇ ਲਾੜੇ ਨਾਲ ਨਾਜਾਇਜ਼ ਸਬੰਧ ਹਨ।

ਲਾੜੇ ਦੇ ਨਾਜਾਇਜ਼ ਸਬੰਧਾਂ ਦਾ ਪਰਦਾਫਾਸ਼

ਉਸ ਨੇ ਦੱਸਿਆ ਕਿ ਉਹ ਮੁੜ ਪੰਜਾਬ ਆਇਆ ਤਾਂ ਉਸ ਦੀ ਪਤਨੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਉਸ ਨਾਲ ਸਹੁੰ ਚੁੱਕ ਕੇ ਆਪਣੇ ਪ੍ਰੇਮੀ ਨਾਲ ਸਬੰਧ ਤੋੜਨ ਦਾ ਵਾਅਦਾ ਕੀਤਾ ਸੀ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਸਦੀ ਪਤਨੀ ਨੇ ਫਿਰ ਆਪਣੀ ਪ੍ਰੇਮ ਕਹਾਣੀ ਸੁਰਜੀਤ ਕਰ ਲਈ ਅਤੇ ਉਸ ਵਿਰੁੱਧ ਮਹਿਲਾ ਥਾਣਾ ਹੁਸ਼ਿਆਰਪੁਰ, ਮਾਡਲ ਟਾਊਨ, ਐਨ ਆਰ ਆਈ ਥਾਣੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰੰਤੂ ਹਰ ਥਾਂ ਉਸ ਦਾ ਝੂਠ ਫੜਿਆ ਜਾਂਦਾ ਰਿਹਾ।ਸ਼ਖ਼ਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਉਸ ਉੱਪਰ ਜਬਰ ਜਨਾਹ ਦੀ ਵੀ ਸ਼ਿਕਾਇਤ ਕੀਤੀ ਪਰੰਤੂ ਝੂਠੀ ਪਾਈ ਗਈ। ਪੀੜਤ ਨੇ ਦੱਸਿਆ ਕਿ 13 ਦਸੰਬਰ ਨੂੰ ਉਸ ਨੇ ਆਪਣੀ ਪਤਨੀ ਅਤੇ ਪ੍ਰੇਮੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਜਿਸ ਦਾ ਫੈਸਲਾ ਮੇਹਟੀਆਣੇ ਥਾਣੇ ਹੋਇਆ ਜਿੱਥੇ ਪ੍ਰੇਮੀ ਨੇ ਲਿਖ਼ਤੀ ਤੌਰ 'ਤੇ ਮੰਨਿਆ ਕਿ ਉਸ ਦੇ ਪਿਛਲੇ ਚਾਰ ਸਾਲਾਂ ਤੋਂ ਉਸਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ।

ਪ੍ਰੇਮਿਕਾ ਦੇ ਪਤੀ ਨੇ ਦੱਸਿਆ ਕਿ ਉਹ ਇੱਥੇ ਲੜਕੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਉਣ ਲਈ ਇੱਥੇ ਆ ਗਿਆ। ਲਾੜੇ ਬਾਰੇ ਦੱਸ ਰਹੇ ਸ਼ਖ਼ਸ ਨੂੰ ਪਹਿਲਾਂ ਪਿੰਡ ਵਾਸੀਆਂ ਨੇ ਗਲਤ ਸਮਝ ਕੇ ਉਸ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਪਰੰਤੂ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸਾਰੀ ਸੱਚਾਈ ਨੂੰ ਘੋਖ਼ਣ ਤੋਂ ਬਾਅਦ ਬਰਾਤ ਨੂੰ ਬੇਰੰਗ ਮੋੜਨ ਦਾ ਫ਼ੈਸਲਾ ਕਰਕੇ ਲੜਕੇ ਅੱਗੇ ਸਾਰੇ ਸਬੂਤ ਰੱਖ਼ ਕੇ ਉਸ ਕੋਲੋਂ ਲ਼ਿਖਤੀ ਮੁਆਫ਼ੀ ਮੰਗਵਾ ਕੇ ਮਾਮਲਾ ਰਫ਼ਾ ਕੀਤਾ।

ਇਹ ਵੀ ਪੜ੍ਹੋ: ਸਰਪੰਚ ਦੇ ਵਤੀਰੇ ਤੋਂ ਤੰਗ ਨੌਜਵਾਨ ਪੈਟਰੋਲ ਦੀ ਕੈਨੀ ਲੈ ਟੈਂਕੀ 'ਤੇ ਚੜ੍ਹਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.