ਹੁਸ਼ਿਆਰਪੁਰ: ਪਿਛਲੇ ਦਿਨੀਂ ਸਬ ਡਵੀਜ਼ਨ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਕਾਲੇਵਾਲ ਭਗਤਾਂ ਵਿਚ ਚੱਬੇਵਾਲ ਥਾਣੇ ਦੇ ਇਕ ਥਾਣੇਦਾਰ ਤੇ ਇਲਜਾਮ ਹੈ ਕਿ ਉਸ ਨੇ ਵਰਦੀ ਦਾ ਰੋਹਬ ਵਿਖਾ ਕੇ ਇੱਕ ਵਿਅਕਤੀ ਦਾ ਘਰ ਢੁਹਾ ਦਿੱਤਾ।
ਜਾਣਕਾਰੀ ਅਨੁਸਾਰ, ਚਰਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲੇਵਾਲ ਭਗਤਾਂ, ਅਵਤਾਰ ਸਿੰਘ (ਪੁੱਤਰ), ਬਲਵੀਰ ਕੌਰ (ਪਤਨੀ) ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦਾ ਇੱਕ ਪੁਲਿਸ ਵਿਭਾਗ ਮਲੋਟ ਵਿਚ ਕੰਮ ਕਰਦਾ ਰਿਸ਼ਤੇਦਾਰ ਪਰਮਜੀਤ ਸਿੰਘ ਆਪਣੇ ਨਾਲ ਚੱਬੇਵਾਲ ਤੋਂ ਥਾਣੇਦਾਰ ਇਕ ਹੋਰ ਪੁਲਿਸ ਮੁਲਾਜ਼ਮ ਨੂੰ ਨਾਲ ਲੈ ਕੇ ਉਨ੍ਹਾਂ ਦੇ ਪਿੰਡ ਆਇਆ ਤੇ ਉਨ੍ਹਾਂ ਦੇ ਪੁਰਾਣੇ ਘਰ ਜਿਥੇ ਹੁਣ ਪਸ਼ੂਆਂ ਦਾ ਵਾੜਾ ਹੈ, ਦੇ ਤਾਲੇ ਤੋੜ ਕੇ ਉਨ੍ਹਾਂ ਦੇ ਬੱਝੇ ਹੋਏ ਪਸ਼ੂ ਖੋਲ੍ਹ ਕੇ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ|
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਥਾਣੇਦਾਰ ਚਤਵਿੰਦਰ ਸਿੰਘ ਨੇ ਆਪਣੀ ਪਿਸਤੌਲ ਕੱਢ ਉਨ੍ਹਾਂ ਦੇ ਸਿਰ 'ਤੇ ਤਾਣ ਦਿੱਤੀ ਤੇ ਉਨ੍ਹਾਂ ਦੇ ਲੜਕੇ ਵਲੋਂ ਬਣਾਈ ਜਾ ਵੀਡੀਓ ਨੂੰ ਰੋਕ ਕੇ ਫ਼ੋਨ ਵੀ ਖੋਹ ਲਿਆ।
ਉਨ੍ਹਾਂ ਦੱਸਿਆ ਕਿ ਚਤਵਿੰਦਰ ਸਿੰਘ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ, ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਕੇ ਕੁੱਟਮਾਰ ਵੀ ਕੀਤੀ ਤੇ ਪਰਮਜੀਤ ਸਿੰਘ ਤੇ ਚੱਬੇਵਾਲ ਦੇ ਉਕਤ ਥਾਣੇਦਾਰ ਦੇ ਪੁਲਿਸੀਆਂ ਰੋਹਬ ਨਾਲ ਸਾਰਾ ਘਰ ਮਲੀਆ ਮੇਟ ਕਰ ਦਿੱਤਾ।
ਇਸ ਸਬੰਧ ਵਿੱਚ ਰਾਜਵਿੰਦਰ ਸਿੰਘ ਐਡੀਸ਼ਨਲ ਐਸਐਚਓ ਚੱਬੇਵਾਲ ਨੇ ਪੁਲਿਸ ਪ੍ਰਸ਼ਾਸਨ ਤੇ ਲੱਗੇ ਸਾਰੇ ਦੋਸ਼ਾਂ ਨੂੰ ਗ਼ਲਤ ਦੱਸਿਆ।