ਹੁਸ਼ਿਆਰਪੁਰ: ਫਗਵਾੜਾ ਮਾਰਗ 'ਤੇ ਪੈਂਦੇ ਪਿੰਡ ਡਵਿੱਡਾ ਰਿਹਾਣਾ ਵਿਖੇ ਦਰਦਨਾਕ ਸੜਕ ਹਾਦਸੇ (Road Accident) ਵਿਚ ਦੋ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ।ਜਿਨ੍ਹਾਂ ਵਿਚ ਇਕ ਸਵਾ ਕੁ ਸਾਲ ਦੀ ਲੜਕੀ ਵੀ ਸ਼ਾਮਲ ਹੈ।ਸੜਕ ਹਾਦਸੇ ਵਿਚ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹੁਸ਼ਿਆਰਪੁਰ ਦੇ ਇੱਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਹਾਦਸੇ ਵਿਚ ਦੋ ਵਿਅਕਤੀ ਦੀ ਮੌਤ
ਜਾਂਚ ਅਧਿਕਾਰੀ ਸੁਰਿੰਦਰਪਾਲ ਨੇ ਦੱਸਿਆ ਕਿ ਸੜਕ ਹਾਦਸਾ ਇੱਕ ਟਰੈਕਟਰ ਅਤੇ ਆਲਟੋ ਗੱਡੀ ਵਿਚਕਾਰ ਟੱਕਰ ਹੋ ਗਈ।ਉਨ੍ਹਾਂ ਦੱਸਿਆ ਕਿ ਇੱਕ ਲੁਧਿਆਣਾ ਨੰਬਰ ਕਾਰ ਹੁਸ਼ਿਆਰਪੁਰ ਤੋਂ ਫਗਵਾੜਾ ਵੱਲ ਨੂੰ ਜਾ ਰਹੀ ਸੀ ਅਤੇ ਇਸ ਦੌਰਾਨ ਜਦੋਂ ਉਕਤ ਕਾਰ ਡਵਿੱਡਾ ਰਿਹਾਣਾ ਵਿਖੇ ਪਹੁੰਚੀ ਤਾਂ ਸੜਕ ਕਿਨਾਰੇ ਖੜੀ ਟਰਾਲੀ ਨਾਲ ਜਾ ਟਕਰਾਈ।ਜਿਸ ਕਾਰਨ ਗੱਡੀ ਸਵਾਰ ਚਾਲੀ ਕੁ ਸਾਲ ਵਿਅਕਤੀ ਅਤੇ ਇਕ ਸਵਾ ਕੁ ਸਾਲ ਬੱਚੀ ਦੀ ਮੌਕੇ ਉਤੇ ਹੀ ਮੌਤ (Death) ਹੋ ਗਈ।
ਪੋਸਟਮਾਰਟਮ ਲਈ ਭੇਜੀਆਂ ਦੇਹਾਂ
ਉਨ੍ਹਾਂ ਦੱਸਿਆ ਕਿ ਫਿਲਹਾਲ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜੋ:Jewellery showroom ’ਚ ਕੰਮ ਕਰਨ ਵਾਲਾ ਕਾਰੀਗਰ ਕਰੋੜਾਂ ਦੇ ਗਹਿਣੇ ਲੈ ਕੇ ਫਰਾਰ