ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਸੂਬੇ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਫ਼ੰਡ ਜਾਰੀ ਕੀਤੇ ਜਾ ਰਹੇ ਹਨ ਉਥੇ ਹੀ ਗੜ੍ਹਸ਼ੰਕਰ ਦੇ ਪਿੰਡ ਸਾਧੋਵਾਲ ਵਿੱਖੇ ਜੈ ਕਿਸ਼ਨ ਸਿੰਘ ਰੋੜੀ ਵਿਧਾਇਕ ਗੜ੍ਹਸ਼ੰਕਰ ਅਤੇ ਡਿਪਟੀ ਸਪੀਕਰ ਪੰਜਾਬ ਵੱਲੋਂ ਵੀ ਇਹਨਾਂ ਵਿਕਾਸ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਡਿਪਟੀ ਸਪੀਕਰ ਵੱਲੋਂ ਪਿੰਡ ਸਾਧੋਵਾਲ ਵਿਖੇ ਵਿਕਾਸ ਕਾਰਜਾਂ ਲਈ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ 18 ਲੱਖ ਰੁਪਏ ਦੇ ਚੈਕ ਭੇਂਟ ਕੀਤੇ।
ਗਰੀਬਾਂ ਨੂੰ ਮਿਲੇਗੀ ਹਰ ਬਣਦੀ ਸਹੂਲਤ : ਇਸ ਮੌਕੇ ਪਿੰਡ ਵਾਸੀਆਂ ਨੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਤੋਂ ਪਿੰਡ ਦੇ ਛੱਪੜ ਦੀ ਸੱਮਸਿਆ ਦਾ ਹੱਲ, ਨੌਜਵਾਨਾਂ ਨੂੰ ਰੋਜ਼ਗਾਰ ਅਤੇ ਆਟਾ ਦਾਲ ਸਕੀਮ ਦੇ ਅਧੀਨ ਆਉਂਦੇ ਕਾਰਡਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਿਸ ਨੂੰ ਲੈਕੇ ਜੈ ਕਿਸ਼ਨ ਰੋੜੀ ਨੇ ਪਿੰਡ ਵਾਸੀਆਂ ਨੂੰ ਆਸ਼ਵਾਸਨ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ। ਉੱਥੇ ਹੀ ਗਰੀਬਾਂ ਦੇ ਕੱਟੇ ਆਟਾ ਦਾਲ ਸਕੀਮ ਦੇ ਕੱਟੇ ਕਾਰਡਾਂ ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਰੋੜੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀਆਂ ਨਸਲਾਂ ਲਈ ਸਾਂਭ ਕੇ ਰੱਖਣਾ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਇਸਦੇ ਤਹਿਤ ਸਿੰਚਾਈ ਲਈ ਕੰਡੀ ਕਨਾਲ ਨਹਿਰ ਦਾ ਪਾਣੀ ਹਰ ਖੇਤ ਤੱਕ ਪੁੱਜਦਾ ਕਰਾਂਗੇ।
18 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਦਿੱਤਾ : ਇਸ ਮੌਕੇ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ ਅਤੇ ਇਲਾਕੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਰੌੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦੂਰ ਅੰਦੇਸ਼ੀ ਸੋਚਣੀ ਕਰਕੇ ਅੱਜ ਪਿੰਡ ਵਿਕਾਸ ਦੀ ਲੀਹ 'ਤੇ ਆ ਰਹੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੰਡੀ ਕਨਾਲ ਨਹਿਰ ਚਾਲੂ ਹੋ ਚੁੱਕੀ ਹੈ। ਜੇਕਰ ਕਿਸੇ ਕਿਸਾਨ ਦੇ ਖੇਤ ਤੱਕ ਅਜੇ ਵੀ ਪਾਣੀ ਨਹੀਂ ਪੁੱਜਿਆ ਤਾਂ ਉਹ ਉਹਨਾਂ ਦੇ ਗੜ੍ਹਸ਼ੰਕਰ ਸਥਿਤ ਦਫਤਰ ਆ ਕੇ ਦੱਸ ਸਕਦੇ ਹਨ ਤਾਂ ਜੋ ਸਮੇਂ ਸਿਰ ਕਾਰਵਾਈ ਹੋ ਸਕੇ। ਰੌੜੀ ਨੇ ਪਿੰਡ ਸਾਧੋਵਾਲ ਦੇ ਵਿਕਾਸ ਕਾਰਜਾਂ ਲਈ 18 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਦਿੱਤਾ।
- Odisha bus accident: ਭਿਆਨਕ ਹਾਦਸੇ ਵਿੱਚ 10 ਦੀ ਮੌਤ ਕਈ ਜ਼ਖ਼ਮੀ
- ਅਮਰੀਕਾ ਨਾਲ ਜੈੱਟ ਇੰਜਣ ਅਤੇ ਡਰੋਨ ਸੌਦਾ, ਮਿਸਰ ਵਿੱਚ ਸਰਵਉੱਚ ਸਨਮਾਨ, ਪੀਐਮ ਮੋਦੀ ਦੀ ਵਿਦੇਸ਼ ਯਾਤਰਾ ਕਈ ਮਾਇਨਿਆਂ 'ਚ ਰਹੀ ਖ਼ਾਸ
- Russian Air Strikes: ਸੀਰੀਆ ਦੇ ਇਦਲਿਬ 'ਚ ਰੂਸੀ ਹਵਾਈ ਹਮਲਿਆਂ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ
ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਬੈਂਸ ਨੇ ਡਿਪਟੀ ਸਪੀਕਰ ਰੌੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਲਈ ਅਜਾਦੀ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਰਾਸ਼ੀ ਵਿਕਾਸ ਕਾਰਜਾਂ ਲਈ ਆਈ ਹੈ। ਉਹਨਾਂ ਕਿਹਾ ਇਮਾਨਦਾਰ ਸਰਕਾਰ ਹੋਣ ਕਰਕੇ ਸਰਕਾਰੀ ਦਫਤਰਾਂ ‘ਚ ਰਿਸ਼ਵਤ ਬੰਦ ਹੋ ਚੁੱਕੀ ਹੈ।ਜਿਸ ਕਰਕੇ ਆਮ ਲੋਕ ਖੁਸ਼ ਹਨ। ਇਸ ਮੌਕੇ ਹਰਭਜਨ ਸਿੰਘ ਪੰਚ,ਜੋਗਿੰਦਰ ਸਿੰਘ ਹੈਪੀ ਸਾਧੋਵਾਲ, ਜਰਨੈਲ ਸਿੰਘ, ਅਵਤਾਰ ਸਿੰਘ,ਕੈਪਟਨ ਰਾਮ ਸਿੰਘ,ਸਾਬਕਾ ਸਰਪੰਚ ਤਰਸੇਮ ਲਾਲ,ਜਗਤਾਰ ਸਿੰਘ,ਸੁਖਵੀਰ ਸਿੰਘ, ਚੰਨਣ ਰਾਮ ਤੋਂ ਇਲਾਵਾ ਭਾਰੀ ਗਿਣਤੀ ‘ਚ ਲੋਕ ਹਾਜਿਰ ਸਨ।