ETV Bharat / state

ਕਵੈਤ ਗਏ ਰਾਕੇਸ਼ ਦੀ ਨਹੀਂ ਕੋਈ ਖ਼ੈਰ-ਖ਼ਬਰ, ਬੱਚੇ ਤੇ ਮਾਂ-ਬਾਪ ਕਰ ਰਹੇ ਉਡੀਕ

author img

By

Published : Dec 7, 2019, 4:00 PM IST

ਪਿਛਲੇ 4 ਸਾਲਾਂ ਤੋਂ ਮਾਂ ਆਪਣੇ ਪੁੱਤ ਨੂੰ ਤੇ ਬੱਚੀਆਂ ਆਪਣੇ ਪਿਤਾ ਨੂੰ ਮਿਲਣ ਦੀ ਉਡੀਕ ਕਰ ਰਹੇ ਹਨ। ਹਲਕਾ ਟਾਂਡਾ ਦੇ ਪਿੰਡ ਕੰਦਾਲੀ ਨਰੰਗ ਪੁਰ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਕਵੈਤ ਗਿਆ, ਪਰ ਇੱਕ ਵਾਰ ਫੋਨ ਆਇਆ ਤੇ ਬਾਅਦ ਵਿੱਚ ਉਸ ਦੀ ਕੋਈ ਖ਼ਬਰ ਨਹੀ।

kuwait story, hoshiarpur news
ਫ਼ੋਟੋ

ਹੁਸ਼ਿਆਰਪੁਰ: ਹਲਕਾ ਟਾਂਡਾ ਦੇ ਪਿੰਡ ਕੰਦਾਲੀ ਨਰੰਗਪੁਰ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਦਾ ਸੁਫ਼ਨਾ ਲੈ ਕੇ 4 ਸਾਲ ਪਹਿਲਾਂ ਕਵੈਤ ਗਿਆ ਸੀ, ਪਰ ਪਿਛਲੇ 4 ਸਾਲ ਤੋਂ ਪਰਿਵਾਰ ਨੂੰ ਨਹੀ ਪਤਾ ਕਿ ਉਨ੍ਹਾਂ ਦਾ ਬੇਟਾ ਕਿਹੜੇ ਹਾਲਾਤਾਂ ਵਿੱਚ ਹੈ। ਰਾਕੇਸ਼ ਦੋ ਭਰਾ ਤੇ 2 ਭੈਣਾਂ ਹਨ, ਜਿਨ੍ਹਾਂ ਚੋਂ ਰਾਕੇਸ਼ ਹੀ ਪੜ੍ਹਿਆ ਲਿਖਿਆ ਹੈ ਤੇ ਕਮਾਈ ਲਈ ਬਾਹਰ ਗਿਆ।

ਵੇਖੋ ਵੀਡੀਓ

ਰਾਕੇਸ਼ ਕੁਮਾਰ ਦੇ ਦੀਆ ਜੁੜਵਾ ਧੀਆਂ ਸਿਰਫ਼ ਉਸ ਦੀ ਫੋਟੋ ਨੂੰ ਹੀ ਚੁੰਮ ਚੁੰਮ ਕੇ ਵੱਡੀਆਂ ਹੋਈਆ ਹਨ। ਪਰਿਵਾਰ ਦੇ ਸੁਖ ਦਾ ਸਪਨਾ ਲੈ ਕੇ ਵਿਦੇਸ਼ ਵਿੱਚ ਗਿਆ ਰਾਕੇਸ਼ ਅੱਜ ਪਰਿਵਾਰ ਲਈ ਸਵਾਲ ਬਣ ਕੇ ਰਹਿ ਗਿਆ ਹੈ। ਰਾਕੇਸ਼ ਤੋਂ ਬਿਨਾਂ ਦਰ-ਦਰ ਦੀਆਂ ਠੋਕਰਾਂ ਖਾਂਦੇ ਬੁਢੇ ਮਾਂ-ਬਾਪ ਸਿਰਫ਼ ਇਕ ਆਸ ਵਿਚ ਜੀ ਰਹੇ ਹਨ ਕਿ ਇਕ ਵਾਰ ਉਨ੍ਹਾਂ ਦਾ ਬੱਚਾ ਘਰ ਪਰਤ ਆਵੇ। ਬੁਢੀ ਮਾਂ ਦੇ ਹੰਝੂ ਉਸ ਦੀ ਰੋਂਦੀ ਅਵਾਜ ਸਿਰਫ਼ ਇਹ ਹੀ ਕਹਿ ਰਹੀ ਹੈ ਕਿ ਉਸ ਦਾ ਪੁੱਤਰ ਵਾਪਿਸ ਆ ਜਾਵੇ। ਘਰ ਦੇ ਹਾਲਾਤ ਇੰਨੇ ਖ਼ਰਾਬ ਹਨ ਕਿ ਰਾਕੇਸ਼ ਦਾ ਵੱਡਾ ਭਰਾ ਦਿਮਾਗੀ ਤੌਰ 'ਤੇ ਸਿੱਧਾ ਹੈ। ਮਾਂ ਬਾਪ ਨੂੰ ਰੋਟੀ ਮਿਲਦੀ ਹੈ, ਤਾਂ ਖਾ ਲੈਂਦੇ ਹਨ, ਨਹੀਂ ਤਾਂ ਭੁੱਖੇ ਹੀ ਸੋਣਾ ਪੈਂਦਾ ਹੈ।

ਰਾਕੇਸ਼ ਦੀ ਪਤਨੀ ਬਲਵਿੰਦਰ ਕੌਰ ਅਤੇ ਰਾਕੇਸ਼ ਦੀਆਂ ਸਾਢੇ 3 ਸਾਲ ਦੀਆਂ ਬੱਚੀਆਂ ਨੂੰ ਬਲਵਿੰਦਰ ਕੌਰ ਦੇ ਮਾਂ ਬਾਪ ਰੋਟੀ ਦੇ ਰਹੇ ਹਨ। ਇਸ ਘਰ ਦੀ ਹਰ ਅੱਖ ਰਾਕੇਸ਼ ਦੇ ਇੰਤਜਾਰ ਵਿਚ ਰੋ ਰਹੀ ਹੈ।
ਰਾਕੇਸ਼ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ 4 ਸਾਲ ਤੋਂ ਲਾਪਤਾ ਰਾਕੇਸ਼ ਦਾ 6-7 ਮਹੀਨੇ ਪਹਿਲਾ ਇਕ ਫੋਨ ਆਇਆ ਜਿਸ ਵਿਚ ਉਸ ਨੇ ਕਿਹਾ ਕਿ ਉਹ ਬਹੁਤ ਬੁਰੇ ਹਾਲਾਤਾਂ ਵਿੱਚ ਹੈ ਅਤੇ ਜੇਲ ਵਿਚ ਹੈ। ਇਸ ਤੋਂ ਇਲਾਵਾ ਇਹ ਪਰਿਵਾਰ ਰਾਕੇਸ਼ ਬਾਰੇ ਕੁਝ ਨਹੀ ਜਾਣਦਾ।

ਰਾਕੇਸ਼ ਦੀ ਭਾਲ ਵਿਚ ਠੋਕਰਾਂ ਖਾਂਦਾ ਇਹ ਪਰਿਵਾਰ ਅੱਜ ਤਕ ਅਵਿਨਾਸ਼ ਰਾਏ ਖੰਨਾ ਅਤੇ ਭਗਵੰਤ ਮਾਨ ਕੋਲ ਬੇਨਤੀ ਪੱਤਰ ਦੇ ਚੁੱਕੇ ਹਨ, ਪਰ ਕੋਈ ਆਸ ਨਜ਼ਰ ਨਹੀ ਆਈ। ਇਸ ਪਰਿਵਾਰ ਦੀ ਸਿਰਫ਼ ਇਕੋਂ ਮੰਗ ਹੈ ਕਿ ਕੋਈ ਉਨ੍ਹਾਂ ਦੇ ਪੁੱਤਰ ਨੂੰ ਵਾਪਿਸ ਲੈ ਆਵੋ ਤਾਂ ਕਿ ਬੁਢੇ ਮਾਂ ਬਾਪ ਰਾਕੇਸ਼ ਦੀ ਪਤਨੀ ਅਤੇ ਉਸ ਦੇ ਬੱਚਿਆਂ ਨੂੰ ਸਹਾਰਾ ਮਿਲ ਸਕੇ।

ਇਹ ਵੀ ਪੜ੍ਹੋ: ਝਾਰਖੰਡ ਵਿਧਾਨ ਸਭਾ ਚੋਣਾਂ: ਦੂਜੇ ਗੇੜ ਦੀਆਂ 20 ਸੀਟਾਂ ਉੱਤੇ ਵੋਟਿੰਗ ਜਾਰੀ, ਹੁਣ ਤੱਕ 45.33 ਫੀਸਦੀ ਹੋਈ ਵੋਟਿੰਗ

Intro:ਹਲਕਾ ਟਾਂਡਾ ਦੇ ਪਿੰਡ ਕੰਦਾਲੀ ਨਰੰਗ ਪੁਰ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਦਾ ਸਪਨਾ ਲੈਕੇ 4 ਸਾਲ ਪਹਿਲਾਂ ਕਵੈਤ ਗਿਆ ਸੀ ਪਰ ਅੱਜ 4 ਸਾਲ ਤੋਂ ਪਰਿਵਾਰ ਨੂੰ ਨਹੀ ਪਤਾ ਕਿ ਓਹਨਾ ਦਾ ਬੱਚਾ ਕਿਹਨਾਂ ਹਾਲਾਤਾਂ ਵਿਚ ਹੈ ਰਾਕੇਸ਼ ਕੁਮਾਰ ਦੇ ਦੀਆ ਜੁੜਵਾਂ ਧੀਆਂ ਸਿਰਫ ਉਸ ਦੀ ਫੋਟੋ ਨੂੰ ਹੀ ਚੁਮ ਚੁਮ ਕੇ ਵੱਡੀਆਂ ਹੋਇਆ ਹਨ ਪਰਿਵਾਰ ਦੇ ਸੁਖ ਦਾ ਸਪਨਾ ਲੈ ਕੇ ਵਿਦੇਸ਼ ਵਿਚ ਗਿਆ ਰਾਕੇਸ਼ ਅੱਜ ਪਰਿਵਾਰ ਲਈ ਸਵਾਲ ਬਣ ਕੇ ਰਹਿ ਗਿਆ ਹੈ।Body: ਹਲਕਾ ਟਾਂਡਾ ਦੇ ਪਿੰਡ ਕੰਦਾਲੀ ਨਰੰਗ ਪੁਰ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਦਾ ਸਪਨਾ ਲੈਕੇ 4 ਸਾਲ ਪਹਿਲਾਂ ਕਵੈਤ ਗਿਆ ਸੀ ਪਰ ਅੱਜ 4 ਸਾਲ ਤੋਂ ਪਰਿਵਾਰ ਨੂੰ ਨਹੀ ਪਤਾ ਕਿ ਓਹਨਾ ਦਾ ਬੱਚਾ ਕਿਹਨਾਂ ਹਾਲਾਤਾਂ ਵਿਚ ਹੈ ਰਾਕੇਸ਼ ਕੁਮਾਰ ਦੇ ਦੀਆ ਜੁੜਵਾਂ ਧੀਆਂ ਸਿਰਫ ਉਸ ਦੀ ਫੋਟੋ ਨੂੰ ਹੀ ਚੁਮ ਚੁਮ ਕੇ ਵੱਡੀਆਂ ਹੋਇਆ ਹਨ ਪਰਿਵਾਰ ਦੇ ਸੁਖ ਦਾ ਸਪਨਾ ਲੈ ਕੇ ਵਿਦੇਸ਼ ਵਿਚ ਗਿਆ ਰਾਕੇਸ਼ ਅੱਜ ਪਰਿਵਾਰ ਲਈ ਸਵਾਲ ਬਣ ਕੇ ਰਹਿ ਗਿਆ ਹੈ। ਰਾਕੇਸ਼ ਤੋਂ ਬਿਨਾ ਦਰ ਦਰ ਦੀਆ ਠੋਕਰਾਂ ਖਾਂਦੇ ਬੁਢੇ ਮਾਂ-ਬਾਪ ਸਿਰਫ ਇਕ ਆਸ ਵਿਚ ਜੀ ਰਹੇ ਹਨ ਕਿ ਇਕ ਵਾਰ ਓਹਨਾ ਦਾ ਬੱਚਾ ਘਰ ਪਰਤ ਆਵੇ। ਬੁਢੀ ਮਾਂ ਦੇ ਅਥਰੂ ਓਹਦੀ ਰੋਂਦੀ ਅਵਾਜ ਸਿਰਫ ਹੀ ਕਹਿ ਰਹੀ ਹੈ ਕਿ ਓਹਦਾ ਪੁੱਤਰ ਵਾਪਿਸ ਆ ਜਾਵੇ। ਘਰ ਦੇ ਇਹ ਹਲਾਤ ਹਨ ਕਿ ਰਾਕੇਸ਼ ਦਾ ਵੱਡਾ ਭਰਾ ਦਿਮਾਗੀ ਤੋਰ ਤੇ ਸਿੱਧਾ ਹੈ। ਮਾਂ ਬਾਪ ਨੂੰ ਰੋਟੀ ਮਿਲਦੀ ਹੈ ਤਾ ਖਾ ਲੈਂਦੇ ਹਨ ਨਹੀ ਤਾ ਭੁੱਖੇ ਹੀ ਸੋਣਾ ਪੈਂਦਾ ਹੈ। ਰਾਕੇਸ਼ ਦੀ ਘਰ ਵਾਲੀ ਬਲਵਿੰਦਰ ਕੌਰ ਅਤੇ ਰਾਕੇਸ਼ ਦੀਆ ਸਾਡੇ ਤੀਨ ਸਾਲ ਦੀਆ ਬੱਚਿਆਂ ਨੂੰ ਬਲਵਿੰਦਰ ਕੌਰ ਦੇ ਮਾਂ ਬਾਪ ਰੋਟੀ ਦੇ ਰਹੇ ਹਨ। ਇਸ ਘਰ ਦੀ ਹਰ ਅੱਖ ਰਾਕੇਸ਼ ਦੇ ਇੰਤਜਾਰ ਵਿਚ ਰੋ ਰਹੀ ਹੈ।
ਰਾਕੇਸ਼ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ 4 ਸਾਲ ਤੋਂ ਲਾਪਤਾ ਰਾਕੇਸ਼ ਦਾ 6-7 ਮਹੀਨੇ ਪਹਿਲਾ ਇਕ ਫੋਨ ਆਇਆ ਜਿਸ ਵਿਚ ਓਹਨੇ ਕਿਹਾ ਕਿ ਮੈਂ ਬਹੁਤ ਬੁਰੇ ਹਾਲਾਤਾਂ ਵਿਚ ਹਾਂ ਅਤੇ ਜੇਲ ਵਿਚ ਹਾਂ ਇਸ ਤੋਂ ਇਲਾਵਾ ਇਹ ਪਰਿਵਾਰ ਰਾਕੇਸ਼ ਬਾਰੇ ਕੁਛ ਨਹੀ ਜਾਣਦਾ। ਰਾਕੇਸ਼ ਦੀ ਭਾਲ ਵਿਚ ਠੋਕਰਾਂ ਖਾਂਦਾ ਇਹ ਪਰਿਵਾਰ ਅੱਜ ਤਕ ਅਵਿਨਾਸ਼ ਰਾਏ ਖੰਨਾ ਅਤੇ ਭਗਵੰਤ ਮਾਨ ਕੋਲ ਰਾਕੇਸ਼ ਬਾਰੇ ਬੇਨਤੀ ਪੱਤਰ ਦੇ ਚੁਕੇ ਹਨ ਪਰ ਕੋਈ ਆਸ ਨਜਰ ਨਹੀ ਆਈ। ਇਸ ਪਰਿਵਾਰ ਦੀ ਸਿਰਫ ਇਕ ਮੰਗ ਹੈ ਕਿ ਕੋਈ ਓਹਨਾ ਦੇ ਪੁੱਤਰ ਨੂੰ ਵਾਪਿਸ ਲੈ ਆਵੇ ਤਾਕਿ ਬੁਢੇ ਮਾਂ ਬਾਪ ਰਾਕੇਸ਼ ਦੀ ਪਤਨੀ ਅਤੇ ਉਸ ਦੀਆ ਨਿੱਕਿਆ ਨਿੱਕਿਆ ਜੁੜਵਾ ਬੱਚਿਆਂ ਨੂੰ ਸਹਾਰਾ ਮਿਲ ਜਾਵੇ

Byte 1..ਸਤੇਆ ਦੇਵੀ (ਰਾਕੇਸ਼ ਦੀ ਮਾਂ)
Byte 2..ਰਾਮ ਪ੍ਰਕਾਸ਼ (ਰਾਕੇਸ਼ ਦਾ ਬਾਪ)
Byte 3..ਸੁਖਵਿੰਦਰ ਸਿੰਘ (ਪਿੰਡ ਦਾ ਸਰਪੰਚ)
Byte 4..ਬਲਵਿੰਦਰ ਕੌਰ (ਰਾਕੇਸ਼ ਦੀ ਘਰ ਵਾਲੀ)Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.