ਹੁਸ਼ਿਆਰਪੁਰ:ਮਿੰਨੀ ਸਕੱਤਰੇਤ ਉਤੇ ਲੱਗੇ ਤਿਰੰਗਾ ਜੋ ਕਿ ਫਟੀ ਹਾਲਤ ਵਿਚ ਪਾਇਆ ਗਿਆ ਸੀ।ਇਸ ਤੋਂ ਬਾਅਦ ਇਹ ਮਾਮਲਾ ਬਹੁਤ ਗਰਮਾਇਆ। ਜਦੋਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਹਨਾਂ ਵੱਲੋਂ ਤਿਰੰਗਾ ਬਦਲ ਦਿੱਤਾ ਹੈ।ਇਸ ਬਾਰੇ ਪੁਲਿਸ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਬੀਤੇ ਕੱਲ੍ਹ ਹੀ ਇਹ ਝੰਡਾ ਤੇਜ਼ ਹਵਾ ਕਾਰਨ ਫਟਿਆ ਹੈ ਅਤੇ ਇਸ ਬਾਬਤ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਏ ਇਹ ਮਾਮਲਾ ਜਦੋਂ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਝੰਡੇ ਨੂੰ ਬਦਲ ਦਿੱਤਾ ਗਿਆ।
ਇਸ ਬਾਰੇ ਡੀਸੀ ਅਪਨੀਤ ਰਿਆਤ ਨੇ ਕਿਹਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਨ੍ਹਾਂ ਵੱਲੋ ਤੁਰੰਤ ਕਾਰਵਾਈ ਕਰਦਿਆਂ ਹੋਇਆ ਤਿਰੰਗਾ ਨੂੰ ਬਦਲਾ ਦਿੱਤਾ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਤੇਜ਼ ਹਵਾ ਕਾਰਨ ਫਟ ਸਕਦਾ ਹੈ ਜਾਂ ਫਿਰ ਇੱਥੇ ਪੰਛੀਆਂ ਦਾ ਆਉਣਾ ਜਾਣਾ ਰਹਿੰਦਾ ਹੈ ਜਿਸ ਕਰਕੇ ਤਿਰੰਗੇੇ ਨੂੰ ਨੁਕਸਾਨ ਹੋਇਆ ਹੈ।
ਇਹ ਵੀ ਪੜੋ: ਟਵੀਟਰ 'ਤੇ ਛਾਇਆ ਕ੍ਰਿਸ ਗੇਲ, ਨਵੀਂ ਲੁੱਕ ਤੋਂ ਹਰ ਕੋਈ ਹੈਰਾਨ