ਹੁਸ਼ਿਆਰਪੁਰ: ਦੇਸ਼ ਦੀ ਮੋਦੀ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਦੇਸ਼ ਭਰ 'ਚ ਹਰ ਇਕ ਪਾਰਟੀ ਵਲੋਂ ਸੰਸਦ ਨੂੰ ਇਕ ਪਿੰਡ ਗੋਦ ਲੈਣ ਲਈ ਕਿਹਾ ਦੀ ਤਾਂ ਕਿ ਪਿੰਡਾਂ 'ਚ ਸੁਧਾਰ ਲਿਆਂਦਾ ਜਾ ਸਕੇ। ਇਸੇ ਕੜੀ ਤਹਿਤ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸੰਸਦ ਵਿਜੈ ਸਾਂਪਲਾ ਵਲੋਂ ਵੀ ਇਕ ਪਿੰਡ ਨੂੰ ਗੋਦ ਲਿਆ ਗਿਆ, ਪਰ ਪਿੰਡ ਬੁੱਢਾਬੜ ਦੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਤੱਕ ਪਿੰਡ ਵਿੱਚ ਵਿਕਾਸ ਨਹੀਂ ਹੋ ਸਕਿਆ।
ਜੇਕਰ ਗੱਲ ਕੀਤੀ ਜਾਵੇ ਹਲਕਾ ਹੁਸ਼ਿਆਰਪੁਰ ਤਾਂ, ਇਹ ਸੀਟ ਸਾਲ 1951 ਤੋਂ ਲੈ ਕੇ 2004 ਤੱਕ ਜਨਰਲ ਸੀਟ ਰਹੀ ਹੈ। ਪਿਛਲੀ ਵਾਰ ਲੋਕ ਸਭਾ ਸੀਟ ਹੁਸ਼ਿਆਰਪੁਰ ਤੋਂ ਸੰਸਦ ਬਣੇ ਵਿਜੈ ਸਾਂਪਲਾ ਨੇ ਵੀ ਬੁੱਢਾਬੜ ਪਿੰਡ ਨੂੰ ਗੋਦ ਲਿਆ ਗਿਆ ਸੀ। ਇਹ ਪਿੰਡ ਹੁਸ਼ਿਅਰਪੁਰ ਤੋਂ 80 ਕਿਲੋਮੀਟਰ ਦੂਰ ਅਤੇ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ, ਜੋ ਹਿਮਾਚਲ ਨਾਲ ਲੱਗਦਾ ਹੈ। ਇਸ ਦੀ ਆਬਾਦੀ ਕਰੀਬ 6500 ਅਤੇ ਵੋਟਰ 3500 ਦੇ ਕਰੀਬ ਹਨ।
ਇਸ ਬਾਬਤ ਜਦੋ ਸਾਡੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਤਾਂ ਪਿੰਡ ਵਾਸੀ ਨਾ ਖੁਸ਼ ਦਿਖਾਈ ਦਿੱਤੇ। ਪਿੰਡ ਵਾਸੀਆਂ ਨੇ ਕਿਹਾ ਕਿ ਹਾਲਾਤ ਕਿਸੇ ਕੋਲੋਂ ਛਿਪੀ ਨਹੀਂ ਹਨ, ਪਿੰਡ ਦੀਆ ਸਾਰੀਆਂ ਸੜਕਾ ਟੁੱਟੀਆ ਹੋਈਆਂ ਹਨ।
ਇਸ ਬਾਬਤ ਜਦੋਂ ਮੌਜੂਦਾ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿੰਡ ਜ਼ਿਲ੍ਹੇ ਭਰ ਵਿਚ ਸੱਭ ਤੋਂ ਵੱਡਾ ਪਿੰਡ ਹੈ, ਪਰ ਪਿੰਡ ਵਿਚ ਕੋਈ ਵਿਕਾਸ ਨਹੀਂ ਹੋਇਆ। ਸਾਂਪਲਾ ਨੇ ਅੱਜ ਤੱਕ ਆਪਣੇ ਫੰਡ ਵਿਚੋਂ 6 ਤੋਂ 7 ਲੱਖ ਦਾ ਫੰਡ ਦਿੱਤਾ ਹੈ ਜਿਸ ਨਾਲ ਕਿੰਨਾ ਨੂੰ ਵਿਕਾਸ ਹੋਵੇਗਾ ਅੰਦਾਜਾ ਲਗਾਇਆ ਜਾ ਸਕਦਾ ਹੈ।
ਇਸ ਬਾਰੇ ਜਦ ਸੰਸਦ ਵਿਜੈ ਸਾਂਪਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ। ਇਸ ਪਿੰਡ 'ਤੇ ਕਰੀਬ 12 ਤੋਂ 13 ਕਰੋੜ ਦੀ ਰਾਸ਼ੀ ਖ਼ਰਚ ਕੀਤੀ ਗਈ ਹੈ ਤੇ ਬਹੁਤ ਸਾਰੀਆਂ ਸਕੀਮ ਬਾਰੇ ਜਾਣਕਾਰੀ ਦਿੱਤੀ ਹੈ।