ETV Bharat / state

ਕਤਲ ਮਾਮਲੇ ‘ਚ ਮੁਲਜ਼ਮ ਦੀ ਪ੍ਰੇਮੀਕਾ ਗ੍ਰਿਫ਼ਤਾਰ - girlfriend arrested

ਹਲਕਾ ਚੱਬੇਵਾਲ ਦੇ ਪਿੰਡ ਝੂੰਗੀਆ ਵਿੱਚ ਹੋਏ ਕਤਲ ਮਾਮਲੇ ਚ ਪੁੁਲਿਸ ਵੱਲੋਂ ਮੁਲਜ਼ਮ ਦੀ ਪ੍ਰੇਮੀਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ, ਕਿ ਦੋਵਾਂ ਵਿਚਾਲੇ ਪ੍ਰੇਮ ਸਬੰਧ ਸਨ, ਜੋ ਇਸ ਕਤਲ ਦੀ ਮੁੱਖ ਵਜ੍ਹਾ ਹੋ ਸਕਦੇ ਹਨ।

ਕਤਲ ਮਾਮਲੇ ‘ਚ ਮੁਲਜ਼ਮ ਦੀ ਪ੍ਰੇਮੀਕਾ ਗ੍ਰਿਫ਼ਤਾਰ

author img

By

Published : Aug 25, 2021, 6:58 PM IST

ਹੁਸ਼ਿਆਰਪੁਰ: ਬੀਤੀ 22 ਅਗਸਤ ਨੂੰ ਹਲਕਾ ਚੱਬੇਵਾਲ ਦੇ ਪਿੰਡ ਝੂੰਗੀਆਂ ਵਿੱਚ ਇੱਕ ਜਵਾਈ ਵੱਲੋਂ ਆਪਣੀ ਸੱਸ ਅਤੇ ਪਤਨੀ ‘ਤੇ ਤਾਬੜਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਸੱਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦ ਕਿ ਹਮਲਾਵਰ ਮਨਦੀਪ ਸਿੰਘ ਦੀ ਪਤਨੀ ਸ਼ਬਦੀਪ ਕੌਰ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਹਮਲਾਵਰ ਮਨਦੀਪ ਸਿੰਘ ਦੀ ਪ੍ਰੇਮਿਕਾ ਮਮਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਕਤਲ ਮਾਮਲੇ ‘ਚ ਮੁਲਜ਼ਮ ਦੀ ਪ੍ਰੇਮੀਕਾ ਗ੍ਰਿਫ਼ਤਾਰ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਪ੍ਰੇਮ ਸਿੰਘ ਨੇ ਦੱਸਿਆ, ਕਿ ਹਮਲਾਵਰ ਮਨਦੀਪ ਸਿੰਘ ਅਤੇ ਮਮਤਾ ਦੋਵੇਂ ਇੱਕਠੇ ਪੜ੍ਹੇ ਹਨ, ਤੇ ਦੋਵਾਂ ਦੇ ਵਿਚਾਲੇ ਪ੍ਰੇਮ ਸਬੰਧ ਸਨ। ਉਨ੍ਹਾਂ ਦੱਸਿਆ, ਕਿ ਪ੍ਰੇਮ ਸੰਬੰਧ ਹੀ ਘਟਨਾ ਦਾ ਕਾਰਨ ਹੋ ਸਕਦੇ ਹਨ।

ਜਾਣਕਾਰੀ ਮੁਤਾਬਿਕ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪ੍ਰੇਮੀਕਾ ਨੇ 27 ਅਗਸਤ ਨੂੰ ਅਮਰੀਕਾ ਲਈ ਉਡਾਨ ਭਰਨੀ ਸੀ। ਮੁਲਜ਼ਮ ਮਨਦੀਪ ਸਿੰਘ ਵੀ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿੰਦਾ ਸੀ। ਪੁਲਿਸ ਵੱਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਡੀ.ਐੱਸ.ਪੀ. ਪ੍ਰੇਮ ਸਿੰਘ ਨੇ ਦੱਸਿਆ, ਕਿ ਮੁੱਖ ਮੁਲਜ਼ਮ ਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਵੀ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ, ਕਿ ਇਸ ਮਾਮਲੇ ਵਿੱਚ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਪੁਲਿਸ ਵੱਲੋਂ ਮਨਦੀਪ ਸਿੰਘ ਦੀ ਜਲਦ ਗ੍ਰਿਫ਼ਤਾਰੀ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪੁੱਜੀ ਭਾਰਤ

ETV Bharat Logo

Copyright © 2025 Ushodaya Enterprises Pvt. Ltd., All Rights Reserved.