ਗੁਰਦਾਸਪੁਰ:ਜ਼ਿਲਾ ਦੇ ਬੰਦ ਪਏ ਸਰਕਾਰੀ ਗੁਰੂ ਨਾਨਕ ਕਾਲਜ ਕਾਲਾ ਅਫ਼ਗ਼ਾਨਾਂ ਦੀ ਲਾਇਬਰੇਰੀ ਵਿੱਚੋਂ ਲਵਾਰਸ ਹਾਲਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਟੀਕ,ਪੋਥੀਆਂ ਅਤੇ ਸੈਂਚੀਆਂ ਮਿਲੀਆਂ ਹਨ । ਭਾਈ ਬਲਦੇਵ ਸਿੰਘ ਜੀ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਗੁਰਦਾਸਪੁਰ ਦੀ ਟੀਮ ਸਮੇਤ ਕਾਲਜ ਵਿੱਚ ਪਹੁੰਚ ਕੇ ਸੇਵਾ ਕੀਤੀ ਗਈ ਹੈ ਤੇ ਦੋਸ਼ੀਆਂ ਖ਼ਿਲਾਫ਼ ਕੀਤੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |
ਇਸ ਸੰਬਧੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਸਰਕਾਰੀ ਗੁਰੂ ਨਾਨਕ ਕਾਲਜ਼ ਕਾਲਾ ਅਫ਼ਗ਼ਾਨਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਬੁਹਤ ਹੀ ਮੰਦੇ ਹਾਲਾਤਾਂ ਵਿਚ ਬੰਦ ਪਏ ਕਾਲਜ਼ ਦੀ ਲਾਇਬਰੇਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਟੀਕ,ਪੋਥੀਆਂ ਅਤੇ ਸੈਂਚੀਆਂ ਪਈਆਂ ਹਨ ਅਤੇ ਜਿਸ ਦੇ ਚਲਦੇ ਉਨਾਂ ਵਲੋਂ ਤਰੁੰਤ ਆਪਣੇ ਸੇਵਾਦਾਰਾਂ ਨੂੰ ਨਾਲ ਲੈ ਕੇ ਉਨਾਂ ਨੂੰ ਉਥੋਂ ਆਪਣੇ ਨਾਲ ਲੈ ਲਿਆ ਹੈ ਅਤੇ ਇਸ ਦੇ ਨਾਲ ਹੀ ਉਨਾਂ ਪ੍ਰਸਾਸ਼ਨ ਨੂੰ ਮੰਗ ਕਰਦੇ ਕਿਹਾ ਕਿ ਜਿਹਨਾਂ ਨੇ ਇਹ ਪਾਪ ਕੀਤਾ ਹੈ ਗੁਰੂ ਜੀ ਨੂੰ ਉਸ ਜਗ੍ਹਾ ਉਤੇ ਰੱਖਿਆ ਗਿਆ ਜਿਥੋਂ ਦੇ ਹਾਲਾਤ ਬੁਹਤ ਹੀ ਤਰਸਯੋਗ ਬਣੇ ਹੋਏ ਹਨ ਉਹਨਾਂ ਦੀ ਭਾਲ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ |
ਇਹ ਵੀ ਪੜੋ:ਜਗਰਾਉਂ ਮਾਮਲੇ ’ਚ ਲੁਧਿਆਣਾ ਪੁਲਿਸ ਨੇ 18 ਪਿੰਡਾਂ ਦੀ ਕੀਤੀ ਘੇਰਾਬੰਦੀ