ਗੁਰਦਾਸਪੁਰ:ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਨਾਲ ਝੜਪ ਵਿਚ ਸ਼ਹੀਦ ਹੋਏ ਨਾਇਬ ਸੂਬੇਦਾਰ ਸਤਨਾਮ ਸਿੰਘ ਸੈਨਾ ਦੀ ਪਹਿਲੀ ਬਰਸੀ ਮੌਕੇ ਜੱਦੀ ਪਿੰਡ ਭੋਜਰਾਜ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਪੁੱਤਰ ਉਧੇਵੀਰ ਰੰਧਾਵਾ ਨੇ ਪਿੰਡ ਦੀ ਸੜਕ ਸ਼ਹੀਦ ਦੇ ਨਾਮ ਤੇ, ਗੇਟ ਅਤੇ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ।
ਸਮਾਗਮ ਮੌਕੇ ਸ਼ਹੀਦ ਸਤਨਾਮ ਸਿੰਘ ਦੇ ਭਰਾ ਸੁੱਖਚੈਨ ਸਿੰਘ ਨੇ ਕਿਹਾ ਕਿ ਮੈਨੂੰ ਮੇਰੇ ਭਰਾ ਦੀ ਸ਼ਹਾਦਤ ‘ਤੇ ਫ਼ਖ਼ਰ ਹੈ ਕਿ ਇਕ ਸਿੱਖ ਹੋਣ ਦਾ ਮਕਸਦ ਜਿਹੜਾ ਦੇਸ਼ ਲਈ ਜੂਝਦੇ ਹੋਏ ਆਪਣੀ ਸ਼ਹਾਦਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿਤੀਆਂ ਹਨ ਤੇ ਕੁਝ ਕ ਰਹਿੰਦੀਆਂ ਹਨ ਜੋ ਪੂਰੀਆਂ ਕਰ ਦਿੱਤੀਆਂ ਜਾਣਗੀਆਂ।ਸ਼ਹੀਦ ਦੀ ਪਤਨੀ ਜਸਵਿੰਦਰ ਕੌਰ ਨੇ ਕਿਹਾ ਕਿ ਆਪਣੇ ਪਤੀ ਤੋਂ ਬਿਨਾਂ ਜ਼ਿੰਦਗੀ ਗੁਜ਼ਾਰਨੀ ਤਾਂ ਔਖੀ ਹੁੰਦੀ ਹੈ ਪਰ ਹੁਣ ਉਨ੍ਹਾਂ ਦੇ ਦੇਖੇ ਸੁਪਨੇ ਮੈਂ ਪੂਰੇ ਕਰਾਂਗੀ।
ਸ਼ਹੀਦ ਪਰਿਵਾਰ ਭਲਾਈ ਪ੍ਰੀਸ਼ਦ ਪੰਜਾਬ ਦੇ ਪ੍ਰਧਾਨ ਰਵਿੰਦਰ ਵਿੱਕੀ ਦਾ ਕਹਿਣਾ ਸੀ, ਕਿ ਪੰਜਾਬ ਦੀ ਧਰਤੀ ਸ਼ਹੀਦ ਦੀ ਧਰਤੀ ਕਹਾਉਂਦੀ ਹੈ ਅਤੇ ਆਪਣੇ ਉਨ੍ਹਾਂ ਸ਼ਹੀਦਾਂ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਪੰਜਾਬ ਦੇ ਚਾਰ ਸਪੂਤ ਪਿਛਲੇ ਸਾਲ ਗਲਵਾਨ ਘਾਟੀ ਵਿੱਚ ਚੀਨ ਦੇ ਨਾਪਾਕ ਇਰਾਦਿਆਂ ਦੇ ਖਿਲਾਫ਼ ਚੀਨੀ ਸੈਨਿਕਾਂ ਦੇ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।
ਉਨ੍ਹਾਂ ਨਾਲ ਹੀ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਯਾਦ ਵਿਚ ਉਨ੍ਹਾਂ ਦੇ ਪਿੰਡ ਵਿਚ ਯਾਦਗਾਰਾਂ ਸਥਾਪਿਤ ਕਰਕੇ ਸ਼ਹੀਦ ਨੂੰ ਯਾਦ ਰੱਖਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਇਸੇ ਤਰਾਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਉਨ੍ਹਾਂ ਦੇ ਪਰਿਵਾਰ ਨਾਲ ਹਰ ਦੁੱਖ ਸੁੱਖ ਵਿਚ ਖੜ੍ਹੇ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਫੌਜ 'ਚ ਭਰਤੀ ਹੋਏ ਅਰਮਾਨਦੀਪ ਸਿੰਘ ਨੇ ਦਾਦੇ ਤੇ ਪਿਤਾ ਦੇ ਸੁਪਨੇ ਨੂੰ ਕੀਤਾ ਸਾਕਾਰ