ਗੁਰਦਾਸਪੁਰ: ਅਕਸਰ ਵੇਖਿਆ ਜਾਂਦਾ ਹੈ ਕਿ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਕੇ ਕਈ ਚੰਗੇ ਖਿਡਾਰੀ ਨਸ਼ਿਆਂ ਵਿੱਚ ਪੈ ਜਾਂਦੇ ਹਨ, ਪਰ ਗੁਰਦਾਸਪੁਰ ਦੇ ਇਕ ਛੋਟੇ ਜਿਹੇ ਪਿੰਡ ਖੋਖਰ (Village Khokhar Clan of Gurdaspur) ਦਾ ਰਹਿਣ ਵਾਲਾ ਕਰਨਦੀਪ ਸਿੰਘ ਘਰੋਂ ਬਹੁਤ ਗਰੀਬ ਹੋਣ ਦੇ ਬਾਵਜੂਦ ਸਖ਼ਤ ਮਿਹਨਤ ਕਰਦਾ ਰਿਹਾ ਅਤੇ ਅੱਜ ਉਸਨੇ ਮਿਕਸ ਮਾਰਛਲ ਆਰਟ (Winning in mixed martial arts competitions) ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਕਰਨਦੀਪ ਸਿੰਘ ਨੇ ਕਿਹਾ ਕਿ ਉਹ ਅਭਿਆਸ ਕਰਨ ਲਈ ਘਰੋਂ ਸ਼ਹਿਰ ਕਰੀਬ 15 ਕਿਲੋਮੀਟਰ ਦੂਰ ਸਾਇਕਲ ਉੱਤੇ ਜਾਂਦਾ ਸੀ।
ਪੈਦਲ ਅਭਿਆਸ: ਉਨ੍ਹਾਂ ਕਿਹਾ ਕਿ ਕਈ ਵਾਰੀ ਸਾਇਕਲ ਨਹੀਂ ਹੁੰਦੀ ਸੀ ਅਤੇ ਉਸ ਕੋਲ ਕਿਰਾਇਆ ਨਾ ਹੋਣ ਕਰਕੇ ਉਹ ਲਿਫਟ ਲੈਕੇ ਜਾ ਪੈਦਲ ਹੀ ਅਭਿਆਸ ਲਈ ਜਾਂਦਾ ਸੀ। ਉਸਨੇ ਕਿਹਾ ਕਿ ਨਾ ਉਸ ਕੋਲ ਨਾ ਖੁਰਾਕ ਸੀ ਅਤੇ ਨਾ ਕੋਈ ਮਦਦ। ਕਰਨਦੀਪ ਨੇ ਕਿਹਾ ਕਿ ਇਕ ਸਮਾਂ ਇਹੋ ਜਿਹਾ ਵੀ ਆਇਆ ਜਦੋਂ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਉਸਨੂੰ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ ਸੀ ਕਿ ਇਸਦਾ ਕੁਝ ਨਹੀਂ ਬਣਨਾ ਖੇਡ ਛੱਡ ਦੇਵੇ ਅਤੇ ਕੋਈ ਕੰਮ ਕਰੇ, ਪਰ ਕਰਨਦੀਪ ਨੇ ਲੋਕਾਂ ਦੀ ਨਹੀਂ ਸੁਣੀ ਤੇ ਆਪਣੀ ਮਿਹਨਤ ਜਾਰੀ ਰੱਖੀ।
ਪੰਜਾਬ ਸਰਕਾਰ ਨਿਕੰਮੀ: 10 ਸਾਲ ਦੀ ਕਰੜੀ ਮਿਹਨਤ ਤੋਂ ਬਾਅਦ ਹੁਣ ਕਰਨ ਨੂੰ ਉਸਦਾ ਮੁਕਾਮ ਮਿਲਿਆ ਹੈ ਅਤੇ ਪੂਰੇ ਪੰਜਾਬ ਵਿਚੋਂ ਸਿਰਫ ਕਰਨ ਖੇਡਣ ਲਈ ਗਿਆ ਅਤੇ ਜਿੱਤ ਕੇ ਵਾਪਸ ਆਇਆ। ਕਰਨ ਨੇ ਕਿਹਾ ਕਿ ਸਾਡੀ ਪੰਜਾਬ ਸਰਕਾਰ ਬਹੁਤ ਨਿਕੰਮੀ (Punjab government is very worthless) ਹੈ ਜੋ ਖਿਡਾਰੀਆ ਦੀ ਸਾਰ ਨਹੀਂ ਲੈਂਦੀ ਜਿਸ ਕਰਕੇ ਖਿਡਾਰੀ ਨਸ਼ੇ ਵਿੱਚ ਪੈ ਜਾਂਦੇ ਹਨ, ਜਦਕਿ ਸਾਡਾ ਗੁਆਂਢੀ ਹਰਿਆਣਾ ਖਿਡਾਰੀਆਂ (Haryana values sportsmen) ਦੀ ਕਦਰ ਕਰਦਾ ਹੈ, ਜਿਸ ਕਰਕੇ ਉਥੇ ਚੰਗੇ ਖਿਡਾਰੀ ਪੈਦਾ ਹੁੰਦੇ ਹਨ।
ਇਹ ਵੀ ਪੜ੍ਹੋ: ਮਾਣਹਾਨੀ ਮਾਮਲੇ ਨੂੰ ਲੈਕੇ ਪੇਸ਼ ਹੋਏ ਬਿਕਰਮ ਮਜੀਠੀਆ, ਸੰਜੇ ਸਿੰਘ ਦੇ ਪੇਸ਼ ਨਾ ਹੋਣ ਉੱਤੇ ਕੱਸਿਆ ਤੰਜ
ਅਭਿਆਸ ਜਾਰੀ: ਕਰਨਦੀਪ ਸਿੰਘ ਦੇ ਭਰਾ ਨੇ ਕਿਹਾ ਕਿ ਕਰਨਦੀਪ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਹੈ ਅਤੇ ਘਰ ਦੇ ਹਲਾਤ ਕਾਫੀ ਜ਼ਿਆਦਾ ਮਾੜੇ ਹੋਣ ਕਰਕੇ ਉਸਦੀ ਖੁਰਾਕ ਪੂਰੀ ਨਹੀਂ ਸੀ ਹੁੰਦੀ। ਉਨ੍ਹਾਂ ਕਿਹਾ ਕਿ ਪਿੰਡ ਤੋਂ ਕਰੀਬ 15 ਕਿਲੋਮੀਟਰ ਦੂਰ ਗੁਰਦਾਸਪੁਰ ਸ਼ਹਿਰ ਵਿੱਚ ਉਹ ਅਭਿਆਸ ਕਰਨ ਲਈ ਸਾਇਕਲ ਉੱਤੇ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਕਰਨ ਨੂੰ ਕਰੀਬ 10 ਸਾਲ ਹੋ ਚੁੱਕੇ ਹਨ ਅਤੇ ਮਿਹਨਤ ਕਰਦੇ ਹਨ।ਉਨ੍ਹਾਂ ਕਿਹਾ ਕਿ ਉਸ ਨੇ ਲਗਾਤਾਰ ਅਭਿਆਸ ਜਾਰੀ ਰੱਖਿਆ ਜਿਸ ਦੌਰਾਨ ਉਸਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੇ ਕਿਹਾ ਕਿ ਇਕ ਸਮਾਂ ਇਹੋ ਜਿਹਾ ਵੀ ਆ ਗਿਆ ਸੀ ਕਿ ਅਸੀਂ ਉਸਨੂੰ ਕਿਹਾ ਕਿ ਉਹ ਖੇਡ ਛੱਡ ਦੇਵੇ ਉੱਤੇ ਕੋਈ ਕੰਮ ਕਰ ਲਵੇ,ਪਰ ਕਰਨ ਨੇ ਆਪਣਾ ਅਭਿਆਸ ਜਾਰੀ ਰੱਖਿਆ ਉਹਨਾਂ ਨੇ ਕਿਹਾ ਕਿ ਕਰਨਦੀਪ ਅਭਿਆਸ ਕਰਨ ਦੇ ਨਾਲ-ਨਾਲ ਖੇਤੀ ਵਿੱਚ ਵੀ ਸਾਡੇ ਨਾਲ ਕੰਮ ਕਰਦਾ ਸੀ।
ਉਹਨਾਂ ਨੇ ਕਿਹਾ ਸਰਕਾਰਾਂ ਚੰਗੇ ਖਿਡਾਰੀਆਂ ਦੀ ਸਾਰ ਨਹੀਂ ਲੈਂਦੀਆ ਜਿਸ ਕਰਕੇ ਕਾਫੀ ਨੌਜਵਾਨ ਨਸ਼ੇ ਦੇ ਸ਼ਿਕਾਰ ਹੋ ਰਹੇ ਨੇ ਉਹਨਾਂ ਨੇ ਕਿਹਾ ਜਿੱਥੇ ਬਾਕੀ ਰਾਜ ਖੇਡਾਂ ਨੂੰ ਪਹਿਲ ਦਿੰਦੇ ਹਨ, ਜਿਸ ਕਰਕੇ ਚੰਗੇ ਖਿਡਾਰੀ ਨਿਕਲਦੇ ਹਨ ਉਥੇ ਹੀ ਪੰਜਾਬ ਸਰਕਾਰ ਦਾ ਖੇਡਾਂ ਵੱਲ ਕੋਈ ਧਿਆਨ ਨਹੀਂ ਹੈ ਜਿਸ ਕਰਕੇ ਨੌਜਵਾਨ ਨਸ਼ਿਆਂ ਵਿੱਚ ਜਾ ਰਹੇ ਹਨ ਜਾ ਪੰਜਾਬ ਛੱਡ ਵਿਦੇਸ਼ਾਂ ਵੱਲ ਜਾ ਰਹੇ ਹਨ