ਗੁਰਦਾਸਪੁਰ: ਜ਼ਮੀਨੀ ਵਿਵਾਦ ਨੂੰ ਲੈਕੇ ਜ਼ਿਲ੍ਹੇ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਫੁੱਲੜਾ ਵਿੱਚ ਦੋ ਧਿਰਾਂ ਵਿੱਚ ਗੋਲੀਆਂ ਚੱਲੀਆਂ (FOUR KILLED IN GURDASPUR VILLAGE SHOOTING OVER LAND DISPUTE) ਹਨ। ਇਸ ਘਟਨਾ ਵਿੱਚ ਗੋਲੀਆਂ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨੂੰ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਘਟਨਾ ਸਬੰਧੀ ਇਲਾਕੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਜਿਸ ਦੇ ਚੱਲਦੇ ਪੁਲਿਸ ਵੱਲੋਂ ਘਟਨਾ ਸਥਾਨ ਉੱਪਰ ਪਹੁੰਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਪਿੰਡ ਫੁਲੜਾ ਦੇ ਰਹਿਣ ਵਾਲੇ ਸੁਖਰਾਜ ਸਿੰਘ ਆਪਣੇ ਦੋ ਸਾਥੀਆਂ ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਸਮੇਤ ਬਿਆਸ ਕੰਢੇ ਲੱਗਦੀ ਆਪਣੀ ਜ਼ਮੀਨ ਵਿੱਚ ਦੇਖ ਰੇਖ ਲਈ ਗਿਆ ਸੀ ਜਿਸ ਦੇ ਚਲਦੇ ਬਿਆਸ ਦਰਿਆ ਪਾਰ ਤੋਂ ਨਿਰਮਲ ਸਿੰਘ ਨਾਮ ਦਾ ਵਿਅਕਤੀ ਆਪਣੇ ਕੁਝ ਸਾਥੀਆਂ ਨਾਲ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋਈ। ਇਸ ਘਟਨਾ ਵਿੱਚ ਸੁਖਰਾਜ ਸਿੰਘ ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ। ਪੀੜਤ ਪਰਿਵਾਰ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਫਿਲਹਾਲ ਇਸ ਸਾਰੀ ਘਟਨਾ ਨੂੰ ਲੈਕੇ ਪੁਲਿਸ ਤਫਤੀਸ਼ ਕਰ ਰਹੀ ਹੈ ਅਤੇ ਮੌਕੇ ’ਤੇ ਡੀ ਐਸ ਪੀ ਕੁਲਵਿੰਦਰ ਸਿੰਘ ਵਿਰਕ ਪਹੁੰਚੇ ਹੋਏ ਹਨ ਜਿੰਨ੍ਹਾਂ ਕਿਹਾ ਕਿ ਪਿੰਡ ਫੁੱਲੜੇ ਨਾਲ ਸਬੰਧਿਤ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਦੂਜੀ ਧਿਰ ਜੋ ਕਿ ਦਸੂਹੇ ਦੀ ਹੈ ਉਨ੍ਹਾਂ ਦੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਇੱਕ ਜ਼ਖ਼ਮੀ ਹੈ।
ਦੱਸਿਆ ਜਾ ਰਿਹਾ ਹੈ ਕੇ ਇਸ ਘਟਨਾ ਵਿੱਚ ਮਰਨ ਵਾਲੇ ਚਾਰ ਲੋਕਾਂ ਵਿੱਚੋਂ ਸੁਖਰਾਜ ਸਿੰਘ ਪਿੰਡ ਦੀ ਮੌਜੂਦਾ ਕਾਂਗਰਸੀ ਸਰਪੰਚ ਲਵਜੀਤ ਕੌਰ ਦਾ ਪਤੀ ਸੀ।
ਇਹ ਵੀ ਪੜ੍ਹੋ: ਚੋਰਾਂ ਦੀ ਦਹਿਸ਼ਤ, ਇੱਕ ਰਾਤ 'ਚ ਖੁੱਲ੍ਹੀਆਂ 16 ਮੋਟਰਾਂ ਦੀਆਂ ਤਾਰਾਂ