ETV Bharat / state

ਕਾਰਗਿਲ 'ਚ ਸ਼ਹਾਦਤ ਪਾਉਣ ਵਾਲੇ ਸ਼ਹੀਦ ਰਣਬੀਰ ਸਿੰਘ ਦਾ ਪਰਿਵਾਰ ਸਰਕਾਰ ਤੋਂ ਖ਼ਫ਼ਾ

ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਲਾਇੰਸ ਨਾਇਕ ਰਣਬੀਰ ਸਿੰਘ ਦੇ ਪਰਿਵਾਰ ਨੇ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡ ਵਿੱਚ ਸ਼ਹੀਦ ਦੇ ਨਾਂਅ ਉੱਤੇ ਗੇਟ ਬਣਾਉਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ।

ਫ਼ੋਟੋ।
ਫ਼ੋਟੋ।
author img

By

Published : Jul 24, 2020, 2:16 PM IST

Updated : Jul 26, 2020, 12:43 AM IST

ਗੁਰਦਾਸਪੁਰ: ਪੂਰੇ ਦੇਸ਼ ਵਿੱਚ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਇਕ ਸੁਰ ਵਿੱਚ ਯਾਦ ਕੀਤਾ ਜਾਵੇਗਾ। ਇਸ ਮੌਕੇ ਰਾਜਨੀਤਕ ਪਾਰਟੀਆਂ ਵੱਲੋਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਣਗੀਆਂ ਪਰ ਅਸਲ ਵਿੱਚ ਅੱਜ ਵੀ ਕਾਰਗਿਲ ਯੁੱਧ ਵਿੱਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਜੋ ਵਾਅਦੇ ਕੀਤੇ ਗਏ ਸੀ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਵਿੱਚ ਰੋਸ ਹੈ।

ਵੇਖੋ ਵੀਡੀਓ

ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਲਾਇੰਸ ਨਾਇਕ ਰਣਬੀਰ ਸਿੰਘ ਦੇ ਪਰਿਵਾਰ ਨੇ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡ ਵਿੱਚ ਸ਼ਹੀਦ ਦੇ ਨਾਂਅ 'ਤੇ ਗੇਟ ਬਣਾਉਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਨਹੀਂ ਕੀਤਾ ਗਿਆ। ਨਾ ਤੇ ਕੋਈ ਸਟੇਡੀਅਮ ਬਣਵਾਇਆ ਗਿਆ ਤੇ ਨਾ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਦਿੱਤੀ ਗਈ।

ਸ਼ਹੀਦ ਲਾਇੰਸ ਨਾਇਕ ਰਣਬੀਰ ਸਿੰਘ ਦੀ ਪਤਨੀ ਸਵੀਤਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਸ਼ਹਾਦਤ 16-6-1999 ਨੂੰ ਕਾਰਗਿਲ ਯੁੱਧ ਦੌਰਾਨ ਦੁਸ਼ਮਣਾਂ ਨਾਲ ਲੜਦੇ ਹੋਏ ਹੋਈ ਸੀ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਦੇ ਪਤੀ ਦੀ ਸ਼ਹਾਦਤ ਹੋਈ ਸੀ ਉਸ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਬੰਕਰ ਵਿਚ ਬੈਠ ਕੇ ਆਪਣੀ ਮਾਂ ਲਈ ਇਕ ਚਿੱਠੀ ਲਿਖੀ ਸੀ।

ਸ਼ਹਾਦਤ ਤੋਂ ਬਾਅਦ ਜਦੋਂ ਉਸ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਗਈ ਤਾਂ ਉਸ ਤੋਂ 2 ਘੰਟੇ ਬਾਅਦ ਉਨ੍ਹਾਂ ਨੂੰ ਉਹ ਚਿੱਠੀ ਮਿਲੀ ਜਿਸ ਵਿੱਚ ਲਿਖਿਆ ਸੀ ਕਿ ਮਾਂ ਉਨ੍ਹਾਂ ਦੀ ਪ੍ਰੀਖਿਆ ਦੀ ਘੜੀ ਆ ਚੁੱਕੀ ਹੈ, ਬੱਚਿਆਂ ਦਾ ਧਿਆਨ ਰੱਖਣਾ। ਉਨ੍ਹਾਂ ਦੀ ਸ਼ਹਾਦਤ ਦੇ 3 ਮਹੀਨੇ ਬਾਅਦ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਅਤੇ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਸ਼ਹੀਦ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਵੀ ਆਪਣੇ ਪਿਤਾ ਵਾਂਗ ਆਰਮੀ ਵਿੱਚ ਜਾਣਾ ਚਾਹੁੰਦਾ ਹੈ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ।

ਸ਼ਹੀਦ ਲਾਇੰਸ ਨਾਇਕ ਰਣਬੀਰ ਸਿੰਘ ਨਾਲ ਯੂਨਿਟ ਵਿੱਚ ਡਿਊਟੀ ਕਰ ਚੁੱਕੇ ਵੀਰ ਚੱਕਰ ਕੈਪਟਨ ਰਘੁਨਾਥ ਸਿੰਘ ਨੇ ਦੱਸਿਆ ਕਿ ਕਾਰਗਿਲ ਯੁੱਧ ਦੌਰਾਨ ਸ਼ਹੀਦ ਰਣਬੀਰ ਸਿੰਘ ਨੇ ਬੜੀ ਬਹਾਦਰੀ ਨਾਲ ਪਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ।

ਯੁੱਧ ਦੌਰਾਨ ਪਾਕਿਸਤਾਨ ਦੀ ਇਕ ਯੂਐਮਜੀ ਉਨ੍ਹਾਂ ਦੇ ਬੰਕਰਾਂ ਦਾ ਬਹੁਤ ਨੁਕਸਾਨ ਕਰ ਰਹੀ ਸੀ ਜਿਸ ਤੋਂ ਬਾਅਦ ਕੰਪਨੀ ਕਮਾਂਡਰ ਨੇ ਲਾਇੰਸ ਨਾਇਕ ਰਣਬੀਰ ਸਿੰਘ ਨੂੰ ਆਦੇਸ਼ ਦਿੱਤੇ ਕਿ ਇਸ ਯੂਐਮਜੀ ਨੂੰ ਤਬਾਹ ਕੀਤਾ ਜਾਵੇ ਜਿਸ ਤੋਂ ਬਾਅਦ ਲਾਇੰਸ ਨਾਇਕ ਰਣਬੀਰ ਸਿੰਘ ਨੇ ਬੜੀ ਬਹਾਦਰੀ ਨਾਲ ਰਾਕੇਟ ਲਾਂਚਰ ਨਾਲ ਉਸ ਯੂਐਮਜੀ ਨੂੰ ਤਬਾਹ ਕਰ ਦਿੱਤਾ ਅਤੇ ਉਸ ਬੰਕਰ ਵਿੱਚ ਬੈਠੇ ਪਾਕਿਸਤਾਨ ਦੇ 5 ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਪਕਿਸਤਾਨ ਦੀ ਗੋਲੀਬਾਰੀ ਵਿੱਚ ਇਕ ਗੋਲੀ ਉਨ੍ਹਾਂ ਦੇ ਸਿਰ ਵਿੱਚ ਲੱਗੀ ਜਿਸ ਨਾਲ ਉਹ ਵੀਰਗਤੀ ਨੂੰ ਪ੍ਰਾਪਤ ਹੋ ਗਏ।

Last Updated : Jul 26, 2020, 12:43 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.