ਦੀਨਾਨਗਰ : ਬਹਿਰਾਮਪੁਰ ਦੇ ਨਾਲ ਲੱਗਦੇ ਪਿੰਡ ਬਾਂਠੋਵਾਲ ਵਿੱਚ ਮੋਟਰਸਾਈਕਲ ਅਤੇ ਐਕਟਿਵਾ ਦੀ ਹੋਈ ਟੱਕਰ ਵਿੱਚ ਇੱਕ 18 ਸਾਲ ਦੇ ਨੋਜਵਾਨ ਸੌਰਵ ਕੁਮਾਰ ਦੀ ਮੌਤ ਹੋ ਗਈ ਅਤੇ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਹੈ ਜਿਸ ਦਾ ਇਲਾਜ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ ਕੰਨਾਂ ਵਿੱਚ ਹੈੱਡਫੋਨ ਲੱਗੇ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਮੌਤ ਤੋਂ ਬਾਅਦ ਹੈਂਡਫੋਨ ਨੌਜਵਾਨ ਦੇ ਗਲੇ ਵਿਚ ਲਟਕੇ ਹੋਏ ਸਨ।
ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੇ ਡਾਕਟਰ ਰਾਜ ਮਸੀਹ ਨੇ ਦੱਸਿਆ ਕਿ ਐਕਸੀਡੈਂਟ ਕੇਸ ਵਿੱਚ ਉਹਨਾਂ ਕੋਲ ਤਿੰਨ ਨੌਜਵਾਨ ਆਏ ਸਨ ਜਿਹਨਾਂ ਵਿਚੋਂ ਇਕ 18 ਸਾਲ ਦੇ ਨੌਜਵਾਨ ਸੌਰਵ ਕੁਮਾਰ ਦੀ ਮੌਤ ਹੋ ਗਈ ਅਤੇ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਹੈ ਜਿਹਨਾਂ ਦਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਕੰਨ ਵਿੱਚ ਹੈਂਡਫੋਨ ਲੱਗੇ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਇਸ ਲਈ ਹੈਂਡਫੋਨ ਹਾਦਸਿਆਂ ਦਾ ਕਾਰਨ ਬਣਦਾ ਹੈ।