ਗੁਰਦਾਸਪੁਰ: ਰੈਡ ਕ੍ਰਾਸ (Red Cross) ਨਸ਼ਾ ਛੁਡਾਓ ਕੇਂਦਰ ਵਿੱਚ ਨਸ਼ਾ ਛੱਡਣ ਆਈ ਇੱਕ ਲੜਕੀ ਨੇ ਦੱਸਿਆ, ਕਿ ਉਹ ਅੱਠ ਸਾਲ ਪਹਿਲਾਂ ਇੱਕ ਡਾਂਸ ਗਰੁਪ ਵਿੱਚ ਸ਼ਾਮਿਲ ਹੋਈ ਸੀ। ਇਸ ਦੌਰਾਨ ਉਸ ਨੂੰ ਸਟੇਜ ਉਪਰ ਕਈ ਕਈ ਘੰਟੇ ਡਾਂਸ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ।
ਇਸ ਥਕਾਵਟ ਤੋਂ ਬਚਣ ਲਈ ਡਾਂਸ ਗਰੁੱਪ ਦੇ ਮਾਲਕ ਵੱਲੋਂ ਉਸ ਨੂੰ ਹੈਰੋਇਨ (Heroin) ਦਾ ਨਸ਼ਾ ਲੈਣ ਲਈ ਮਜ਼ਬੂਰ ਕਰ ਦਿੱਤਾ, ਅਤੇ ਹੌਲੀ ਹੌਲੀ ਉਹ ਨਸ਼ੇ ਦੀ ਆਦੀ ਬਣ ਗਈ। ਉਸ ਦੇ ਗਰੁਪ ਵਿੱਚ ਸਾਰੇ ਨਸ਼ਾ ਕਰਦੇ ਸਨ। ਫਿਰ ਚਾਹੇ ਉਹ ਲੜਕਾ ਹੋਵੇ ਜਾ ਫਿਰ ਲੜਕੀ ਕਿਓਂ ਨਾ ਹੋਵੇ।
ਨਸ਼ੇ ਦੀ ਆਦੀ ਹੋਣ ਤੋ ਬਾਅਦ ਉਸ ਨੂੰ ਡਾਂਸ ਦੇ ਬਦਲੇ ਪੈਸੇ ਨਹੀਂ, ਬਲਕਿ ਨਸ਼ਾ ਦਿੱਤਾ ਜਾਂਦਾ ਸੀ। ਲਗਭਗ ਸਾਰੇ ਹੀ ਡਾਂਸ ਕਰਨ ਵਾਲੇ ਲੜਕੇ-ਲੜਕੀਆਂ ਆਪਣੀ ਸਮਰਥਾਂ ਵਧਾਉਣ ਲਈ ਨਸ਼ਾ ਕਰਦੇ ਹਨ। ਹੌਲੀ ਹੌਲੀ ਉਹ ਹੈਰੋਇਨ ਤੋਂ ਚਿੱਟੇ ਦੇ ਟੀਕੇ ਲਗਾਉਣ ਲੱਗ ਪਈ। ਜਿਸ ਤੋਂ ਬਾਅਦ ਉਸ ਦੇ ਸਾਰੇ ਸਰੀਰ ‘ਤੇ ਟੀਕੇ ਦੇ ਨਿਸ਼ਾਨ ਪੈ ਗਏ।
ਲੜਕੀ ਨੇ ਦੱਸਿਆ, ਕਿ ਹੁਣ ਪਿਛਲੇ ਕਰੀਬ ਸਵਾ ਸਾਲ ਤੋਂ ਡਾਂਸ ਗਰੁੱਪ ਬੰਦ ਹੋ ਜਾਣ ਕਰਨ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ। ਪਰ ਨਸ਼ੇ ਦੀ ਪੂਰਤੀ ਲਈ ਉਸ ਨੂੰ ਪੈਸੇ ਚਾਹੀਦੇ ਸਨ। ਜਿਸ ਕਰਕੇ ਉਸ ਨੇ ਆਪਣੇ ਘਰ ਦਾ ਸਮਾਨ ਵੇਚ ਦਿੱਤਾ। ਇਸ ਮੌਕੇ ਲੜਕੀ ਨੇ ਕਿਹਾ, ਕਿ ਮੁੰਡੇ ਤਾਂ ਨਸ਼ੇ ਦੀ ਪੁਰਤੀ ਲਈ ਗੁਨਾਹ ਦਾ ਰਸਤਾ ਆਪਣਾ ਲੈਂਦੇ ਹਨ, ਪਰ ਕੁੜੀਆਂ ਅਜਿਹਾ ਨਹੀਂ ਕਰਦੀਆਂ, ਇਸ ਲਈ ਉਹ ਦੇਹ ਵਪਾਰ ਦਾ ਧੰਦਾ ਸ਼ੁਰੂ ਕਰ ਦਿੰਦਿਆ ਹਨ।
ਇਹ ਵੀ ਪੜ੍ਹੋ:ਪੁਲਿਸ ਨੇ ਨਜਾਇਜ਼ ਸ਼ਰਾਬ ਸਮੇਤ ਇਕ ਮੁਲਜ਼ਮ ਨੂੰ ਕੀਤਾ ਕਾਬੂ