ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਨਿੱਕੋਸਰਾ ਦਾ ਇਕ ਦਿਵਿਆਂਗ ਵਿਅਕਤੀ ਪਿਛਲੇ ਦੋ ਦਿਨਾਂ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਹੈ ਅਤੇ ਸ਼ਾਹਪੁਰ ਜਾਜਨ ਕਿਰਨ ਨਾਲੇ ਦੇ ਨੇੜੇੇ ਇਸ ਅੰਗਹੀਣ ਦਾ ਟਰਾਈਸਾਈਕਲ ਪਰਨਾ ਅਤੇ ਬੂਟ ਮਿਲਣ ਤੇ ਇਹ ਖ਼ਦਸ਼ਾ ਜ਼ਹਿਰ ਕੀਤਾ ਜਾ ਰਿਹਾ ਹੈ ਕਿ ਉਹ ਕਿਰਨ ਨਾਲੇ ਵਿਚ ਡੁੱਬ ਗਿਆ।
ਇਸ ਮਾਮਲੇ ਚ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐਚਓ ਅਨਿਲ ਪਵਾਰ ਆਪਣੀ ਪੁਲੀਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਖੁਦ ਕਿਰਨ ਨਾਲੇ ਵਿਚ ਉਤਰ ਕੇ ਉਕਤ ਵਿਅਕਤੀ ਦੀ ਛਾਣਬੀਣ ਕੀਤੀ ਗਈ ਪਰ ਕਾਫੀ ਭਾਲ ਕਰਨ ਦੇ ਬਾਵਜੂਦ ਉਕਤ ਵਿਅਕਤੀ ਨਹੀਂ ਮਿਲਿਆ ।ਕਾਫੀ ਮੁਸ਼ੱਕਤ ਤੋਂ ਬਾਅਦ ਉਕਤ ਦੀ ਪਛਾਣ ਪਲਵਿੰਦਰ ਸਿੰਘ ਵਾਸੀ ਪਿੰਡ ਨਿੱਕੋਸਰਾਂ ਵਜੋਂ ਹੋਈ ਹੈ । ਜਿਸ ਦੀ ਪਛਾਣ ਉਸ ਦੇ ਪਰਿਵਾਰਕ ਮੈਂਬਰਾਂ ਨੇ ਬੂਟ ਅਤੇ ਟ੍ਰਾਈਸਾਈਕਲ ਤੋਂ ਕੀਤੀ ਹੈ ।
ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਰਚ ਅਭਿਆਨ ਜਾਰੀ ਹੈ ਤੇ ਨੇੜਲੇ ਪਿੰਡਾਂ ਵਿੱਚ ਅਨਾਊਂਸਮੈਂਟ ਵੀ ਕਰਵਾਈ ਜਾ ਰਹੀ ਹੈ ਤੇ ਪੂਰੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਉਸ ਦੇ ਭਰਾ ਸਾਹਿਬ ਸਿੰਘ ਨੇ ਦੱਸਿਆ ਕਿ ਸਾਡੇ ਭਰਾ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ ਉਹ ਘਰੋਂ ਸਵੇਰੇ ਰੋਟੀ ਖਾ ਕੇ ਬਾਹਰ ਚਲਾ ਗਿਆ ਪਰ ਵਾਪਸ ਨਹੀਂ ਆਇਆ ।ਸਾਨੂੰ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਤੁਹਾਡੇ ਭਰਾ ਦਾ ਟਰਾਈਸਾਈਕਲ ਪਰਨਾ ਬੂਟ ਕਿਰਨ ਨਾਲੇ ਦੇ ਨਜ਼ਦੀਕ ਮਿਲਿਆ ਹੈ।