ਗੁਰਦਾਸਪੁਰ: ਬੀਤੀ ਰਾਤ ਦੀਨਾਨਗਰ ਦੇ ਪਿੰਡ ਨਿਆਮਤਾ 'ਚ ਛੁੱਟੀ 'ਤੇ ਆਏ ਇੱਕ ਫ਼ੌਜੀ ਨੇ ਗੁਆਂਢ 'ਚ ਰਹਿਣ ਵਾਲੇ 30 ਸਾਲਾ ਨੌਜਵਾਨ ਟਹਿਲ ਸਿੰਘ 'ਤੇ ਗੋਲੀ ਚਲਾ ਦਿੱਤੀ। ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਬਾਰੇ ਮ੍ਰਿਤਕ ਦੀ ਭੈਣ ਗੁਲਸ਼ਨ ਸੈਣੀ ਨੇ ਦੱਸਿਆ ਕਿ ਬੀਤੀ ਰਾਤ ਮੇਰੇ ਭਰਾ ਨੂੰ ਫ਼ੌਜੀ ਜਸਬੀਰ ਸਿੰਘ ਦਾ ਫ਼ੋਨ ਆਇਆ ਕਿ ਉਹ ਉਸ ਨੂੰ ਮਿਲਣਾ ਚਾਹੁੰਦਾ ਹੈ। ਇਸ ਤੋਂ ਬਾਅਦ ਮੇਰਾ ਭਰਾ ਉਸ ਨੂੰ ਪੋਲਟਰੀ ਫ਼ਾਰਮ 'ਤੇ ਮਿਲਿਆ, ਜਿਸ ਦੌਰਾਨ ਦੋਹਾਂ ਵਿਚਕਾਰ ਹੱਥੋਪਾਈ ਹੋਈ, ਤੇ ਜਸਬੀਰ ਸਿੰਘ ਨੇ ਨਸ਼ੇ ਦੀ ਹਾਲਤ ਵਿੱਚ ਉਸ ਨੇ ਮੇਰੇ ਭਰਾ 'ਤੇ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ:ਇੱਕ ਬੱਚੇ ਦੇ ਪਿਓ ਨੇ ਨਾਬਾਲਗ ਕੁੜੀ ਨਾਲ ਕੀਤਾ ਵਿਆਹ
ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ 'ਚ ਲੈ ਕੇ 2 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ।