ਗੁਰਦਾਸਪੁਰ: ਪਿੰਡ ਕੋਠੇ ਘਰਾਲਾ ਵਿੱਚ ਦੇਰ ਰਾਤ ਇੱਕ ਹੋਟਲ ਮਾਲਿਕ ਨਵਦੀਪ ਸਿੰਘ ਤੋਂ ਦੋ ਅਣਪਛਾਤੇ ਨੋਜਵਾਨਾਂ ਨੇ ਪਿਸਟਲ ਵਿਖਾ ਕੇ ਕਾਰ ਖੋਹ ਲਈ। ਪੀੜ੍ਹਤ ਨੇ ਦੱਸਿਆ ਕਿ ਉਹ ਹੋਟਲ ਬੰਦ ਕਰਕੇ PB 06 - 6514 ਸਵਿਫਟ ਕਾਰ 'ਚ ਘਰ ਜਾਣ ਲਈ ਨਿਕਲਿਆ ਸੀ। ਹੋਟਲ ਦੇ ਬਾਹਰ ਦੋ ਅਣਪਛਾਤੇ ਨੋਜਵਾਨਾਂ ਨੇ ਉਸ ਨੂੰ ਪਿਸਤੌਲ ਵਿਖਾ ਕੇ ਗੱਡੀ 'ਚੋਂ ਉਤਰਣ ਨੂੰ ਕਿਹਾ ਤੇ ਰੌਲਾ ਪਾਉਣ 'ਤੇ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ।
ਇਸ ਦੌਰਾਨ ਉਸ ਦਾ ਦੋਸਤ ਤੇ ਹੋਟਲ ਕਰਮਚਾਰੀ ਵੀ ਨਾਲ ਸੀ। ਲੁਟੇਰੇ ਕਾਰ ਖੋਹ ਕੇ ਸ਼੍ਰੀ ਹਰਗੋਬਿੰਦਪੂਰ ਸਾਹਿਬ ਵੱਲ ਨੂੰ ਫ਼ਰਾਰ ਹੋ ਗਏ। ਦੱਸ ਦਈਏ ਕਿ ਨੋਜਵਾਨ ਦੇ ਪਿਤਾ ਵੀ ਪੰਜਾਬ ਪੁਲਿਸ ਵਿੱਚ ਏਐਸਆਈ ਹਨ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਨਾ ਤੀਬੜ ਦੇ ਐਸਐਚਓ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਸਨ ਅਤੇ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਲੰਧਰ 'ਚ ਇੱਕ ਭੱਠਾ ਮਾਲਿਕ ਤੋਂ ਤਿੰਨ ਲੁਟੇਰੇ ਕਾਰ ਖੋਹ ਕੇ ਫਰਾਰ ਹੋ ਗਏ ਸਨ।