ਗੁਰਦਾਸਪੁਰ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ 'ਚ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕਿਸਾਨਾਂ ਵੱਲੋਂ ਇੱਕ ਕਿਸਾਨ ਸਭਾ ਕੀਤੀ ਗਈ, ਜਿਸ ਵਿੱਚ ਅਦਾਕਾਰ ਯੋਗਰਾਜ ਸਿੰਘ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਅਦਾਕਾਰ ਯੋਗਰਾਜ ਸਿੰਘ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ 100 ਦਿਨ ਪੂਰੇ ਹੋ ਗਏ ਹਨ। ਇਤਹਾਸ ਵਿੱਚ ਵੇਖਿਆ ਜਾਵੇ ਤਾਂ ਆਪਣੇ ਹੱਕਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਅਜਿਹੇ ਅੰਦੋਲਨ ਕਾਫ਼ੀ ਲੰਮੇ ਚੱਲਦੇ ਰਹੇ ਹਨ ਅਤੇ ਇਹ ਕਿਸਾਨੀ ਅੰਦੋਲਨ ਹੁਣ ਸਭ ਦਾ ਅੰਦੋਲਨ ਬਣ ਚੁੱਕਾ ਹੈ।
ਇਹ ਵੀ ਪੜੋ: ਕਿਸਾਨ ਜਥੇਬੰਦੀਆਂ ਨੇ ਸ਼ਵੇਤ ਮਲਿਕ ਦਾ ਕੀਤਾ ਵਿਰੋਧ
ਇਸ ਦੇ ਨਾਲ ਹੀ ਯੋਗਰਾਜ ਦਾ ਕਹਿਣਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਖੇਤੀ ਬਾਰੇ ਵਿੱਚ ਕੁੱਝ ਪਤਾ ਨਹੀਂ ਉਹ ਮੰਤਰੀ ਦੇ ਅਹੁੱਦੇ ਉੱਤੇ ਬੈਠੇ ਹਨ ਅਤੇ ਅਜਿਹੇ ਲੋਕ ਕਿਸਾਨੀ ਫੈਸਲੇ ਲੈ ਰਹੇ ਇਸ ਦੇ ਨਾਲ ਹੀ ਯੋਗਰਾਜ ਨੇ ਕਿਹਾ ਕਿ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਅਤੇ ਹੋਰ ਕਲਾਕਾਰਾਂ ਜਿਸ ਕਿਸੇ ਨੇ ਵੀ ਕਿਸਾਨੀ ਅੰਦੋਲਨ ਵਿੱਚ ਸਹਿਯੋਗ ਦਿੱਤਾ ਹੈ ਉਹ ਕਿਸਾਨ ਅਤੇ ਕਿਸਾਨੀ ਅੰਦੋਲਨ ਦੇ ਹਿਤੇਸ਼ੀ ਹਨ। ਉਨ੍ਹਾਂ ਉੱਤੇ ਉਂਗਲ ਚੁੱਕਣ ਦੀ ਬਜਾਏ ਇੱਕਜੁਟ ਹੋਕੇ ਏਕਤਾ ਦੇ ਨਾਲ ਇਸ ਅੰਦੋਲਨ ਨੂੰ ਕਾਮਯਾਬੀ ਵੱਲ ਲੈ ਕੇ ਜਾਣਾ ਚਾਹੀਦਾ ਹੈ।
ਇਹ ਵੀ ਪੜੋ: ਬਰਨਾਲਾ: ਮਹਿਲਾ ਦਿਵਸ ਮੌਕੇ ਦਿੱਲੀ ਰਵਾਨਾ ਹੋਣਗੀਆਂ ਮਹਿਲਾਵਾਂ
ਐੱਫ.ਸੀ.ਆਈ ਵੱਲੋਂ ਕੀਤੇ ਐਲਾਨ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰੇਗੀ ਨੂੰ ਲੈ ਕੇ ਯੋਗਰਾਜ ਦਾ ਕਹਿਣਾ ਸੀ ਕਿ ਸੰਵਿਧਾਨ ਵਿੱਚ ਜੇਕਰ ਲਿਖਿਆ ਗਿਆ ਹੈ ਕਿ ਕੋਈ ਆਪਣੇ ਹੱਕਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦਾ ਤਾਂ ਕੋਈ ਪ੍ਰਦਰਸ਼ਨ ਨਹੀਂ ਕਰੇਗਾ। ਪਰ ਜੇਕਰ ਸੰਵਿਧਾਨ ਵਿੱਚ ਨਹੀਂ ਲਿਖਿਆ ਤਾਂ ਸਾਰੀਆਂ ਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਹੱਕਾਂ ਦੇ ਲੈ ਕੇ ਸਰਕਾਰਾਂ ਖ਼ਿਲਾਫ਼ ਰੋਸ ਜ਼ਾਹਿਰ ਕਰ ਸਕਦੇ ਹਨ ਅਤੇ ਇਹ ਮਸਲਾ ਤਾਂ ਕੋਈ ਜ਼ਿਆਦਾ ਨਹੀਂ ਹੈ ਦੇਸ਼ ਦੇ ਕਿਸਾਨ ਆਪਣੇ ਪ੍ਰਧਾਨ ਮੰਤਰੀ ਕੋਲੋਂ ਆਪਣਾ ਹੱਕ ਮੰਗ ਰਹੇ ਹਨ।